Sunday, March 15, 2026

ਸੱਤਿਆਬਾਮਾ-ਸੈਟ ਸੈਟੇਲਾਈਟ ਦੇ ਨਿਰਮਾਣ ‘ਚ ਸ਼ਾਮਲ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

Modi2

ਨਵੀਂ ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸੈਟੇਲਾਈਟ *ਸੱਤਿਆਬਾਮਾ-ਸੈਟ* (ਸ਼ੳਟਹੇੳਬੳਮੳਸੳਟ) ਦੇ ਨਿਰਮਾਣ ਵਿੱਚ ਸ਼ਾਮਲ ਵਿਦਿਆਰਥੀਆਂ ਦੀ ਟੀਮ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਉਨ੍ਹਾਂ ਦੇ ਨਾਲ ਸੱਤਿਆਬਾਮਾ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ ਬੀ. ਸ਼ੀਲਾ ਰਾਣੀ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਗਰੀਨਹਾਊਸ ਗੈਸਾਂ ਦਾ ਡਾਟਾ ਇਕੱਠਾ ਕਰਨ ਲਈ ਇੱਕ ਸੈਟੇਲਾਈਟ ਦੇ ਨਿਰਮਾਣ ਕਰਨ ਲਈ ਟੀਮ ਦੇ ਯਤਨਾਂ ਦੀ ਸਰਾਹਨਾ ਕੀਤੀ।ਇਸਰੋ ਦੁਆਰਾ 22 ਜੂਨ, 2016 ਨੂੰ ਲਾਂਚ ਵਾਹਨ ਪੀ.ਐਸ.ਐਲ.ਵੀ- ਸੀ 34 ਰਾਹੀਂ ਲਾਂਚ ਕੀਤੇ ਗਏ 20 ਸੈਟੇਲਾਈਟਸ ਵਿੱਚ ਇੱਕ ‘ਸੱਤਿਆਬਾਮਾ-ਸੈਟ’ ਵੀ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply