Tuesday, August 11, 2026

ਸਕੂਲੀ ਬੱਚੇ ਨੂੰ ਹੇਅਰਿੰਗ ਕਿੱਟ ਦਿੱਤੀ ਮੁਫਤ

PPN2007201618
ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਠਾਨਕੋਟ ਵੱਲੋਂ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ (ਆਰ.ਬੀ.ਐਸ.ਕੇ) ਅਧੀਨ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਸਕੂਲੀ ਬੱਚੇ ਨੂੰ ਹੇਅਰਿੰਗ ਕਿੱਟ ਮੁਫਤ ਦਿੱਤੀ ਗਈ। ਆਰ.ਬੀ.ਐਸ.ਕੇ ਦੇ ਅਧੀਨ ਸਕੂਲੀ ਬੱਚਿਆਂ ਦੇ ਨਿਰੀਖਣ ਦੌਰਾਨ ਬੱਚੇ ਨੂੰ ਬੋਲਾਪਨ ਨਾਲ ਪੀੜ੍ਹਤ ਪਾਇਆ ਗਿਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਸਰਕਾਰੀ ਸਕੂਲ ਮਿਆਨੀ ਦੇ ਬੱਚੇ ਚਾਹਤ ਕੁਮਾਰ ਪੁੱਤਰ ਸ੍ਰੀ ਰਾਮੇਸ਼ ਕੁਮਾਰ ਨੂੰ ਸਿਹਤ ਵਿਭਾਗ ਵੱਲੋਂ ਹੇਅਰਿੰਗ ਮਸ਼ੀਨ ਜਿਸ ਦੀ ਕੀਮਤ 18 ਤੋਂ 20 ਹਜਾਰ ਰੁਪਏ ਦੇ ਵਿੱਚ ਹੈ ਮੁਫਤ ਭੇਟ ਕੀਤੀ ਗਈ।ਇਸ ਮੌਕੇ ਤੇ ਡਾ: ਸਤੀਸ਼ ਡੋਗਰਾ ਜਿਲ੍ਹਾ ਇੰਮੂਨਾਈਜੇਸ਼ਨ ਅਫਸ਼ਰ, ਜਿਲ੍ਹਾ ਨੋਡਲ ਅਫ਼ਸਰ ਆਰ ਬੀ ਐਸ ਕੇ ਡਾ: ਰਾਕੇਸ਼ ਸਰਪਾਲ, ਪੰਕਜ ਕੁਮਾਰ ਜਿਲ੍ਹਾ ਆਰ ਬੀ ਐਸ ਕੇ ਕੋਆਰਡੀਨੇਟਰ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply