Tuesday, August 11, 2026

ਨਾਨ-ਟੀਚਿੰਗ ਕਰਮਚਾਰੀ 25 ਜੁਲਾਈ ਨੂੰ ਕਾਲੇ ਬਿੱਲੇ ਲਗਾ ਕੇ ਕਰਨਗੇ ਕੰਮ

PPN2107201611
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਵੱਲੋਂ ਬੀਤੀ 19 ਜੁਲਾਈ ਨੂੰ ਪ੍ਰਬੰਧਕੀ ਬਲਾਕ ਵਿਖੇ ਕੀਤੀ ਗਈ ਸ਼ਾਂਤਮਈ ਗੇਟ ਰੈਲੀ ਤੋਂ ਬਾਅਦ ਜੀਐਨਡੀਯੂ ਪ੍ਰਬੰਧਨ ਦੇ ਵੱਲੋਂ ਐਸੋ: ਨੂੰ ਭਿਜਵਾਏ ਗਏ ਕਾਨੂੰਨੀ ਨੋਟਿਸ ਨੂੰ ਲੈ ਕੇ ਐਸੋ: ਦੇ ਵੱਲੋਂ ਮੁੱਖ ਦਫਤਰ ਵਿਖੇ ਪ੍ਰਧਾਨ ਬਲਵੀਰ ਸਿੰਘ ਗਰਚਾ ਤੇ ਸਕੱਤਰ ਹਰਦੀਪ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਕਾਰਜਕਾਰਨੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਗਰਚਾ ਤੇ ਨਾਗਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਆਪਣੀਆਂ ਮੰਗਾਂ ਤੇ ਅਧਿਕਾਰਾਂ ਦੀ ਖਾਤਿਰ ਸ਼ਾਂਤ-ਮਈ ਤਰੀਕੇ ਤੇ ਲੋਕਤੰਤਰੀ ਢੰਗ ਨਾਲ ਰੋਸ ਵਿਖਾਵਾ ਕਰਨਾ ਐਸੋਸੀਏਸ਼ਨ ਦਾ ਜੱਦੀ ਹੱਕ ਹੈ ਜਿਸ ਨੂੰ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ।ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਵੀ ਕਈ ਵਾਰ ਲਿਖਤੀ ਰੂਪ ਵਿੱਚ ਵੀ. ਸੀ. ਪ੍ਰੋ: ਅਜਾਇਬ ਸਿੰਘ ਬਰਾੜ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੰਮਾ ਨੂੰ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।ਜਿਸ ਤੋਂ ਬਾਅਦ ਸਾਨੂੰ ਜੀਐਨਡੀਯੂ ਪ੍ਰਸ਼ਾਸਨ ਦੇ ਖਿਲਾਫ ਇਹ ਰੁੱਖ ਅਪਨਾਉਣਾ ਪਿਆ ਹੈ।ਪਰ ਪ੍ਰਸ਼ਾਸਨ ਨੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਐਸੋ: ਨੂੰ ਕਾਨੂੰਨੀ ਨੋਟਿਸ ਭਿਜਵਾ ਕੇ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ।ਗਰਚਾ ਤੇ ਨਾਗਰਾ ਨੇ ਕਿਹਾ ਕਿ ਐਸੋ: ਜਿੰਮੇਵਾਰੀ ਤੋਂ ਨਹੀਂ ਭੱਜਦੀ, ਜਦੋਂ ਕਿ ਐਸੋਸੀਏਸ਼ਨ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਰਨ ਦੀ ਪਾਬੰਦ ਹੈ ਤੇ ਜੀ.ਅੇਨ.ਡੀ.ਯੂ ਦੇ ਹਿੱਤਾਂ ਦਾ ਧਿਆਨ ਰੱਖੇਗੀ ਕਿਉਂਕਿ ਇਹ ਵਿਦਿਆ ਦਾ ਸਾਂਝਾ ਮੰਦਿਰ ਹੈ।ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਮੰਨਵਾਉਣ ਲਈ ਹੋਰਨਾਂ ਯੂਨੀਵਰਸਿਟੀਆਂ ਤੇ ਹਮਖਿਆਲੀ ਜਥੇਬੰਦੀਆਂ ਦਾ ਸਹਾਰਾ ਵੀ ਲਿਆ ਜਾਵੇਗਾ ਤੇ 25 ਜੁਲਾਈ ਨੂੰ ਸਮੂੰਹ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ।ਉਨ੍ਹਾਂ ਪੰਜਾਬ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਜੀ.ਅੇਨ.ਡੀ.ਯੂ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾਵੇ ਅਤੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਜਲਦ ਤੋਂ ਜਲਦ ਪੂਰੀਆ ਕਰਵਾਈਆਂ ਜਾਣ।ਇਸ ਕਾਰਜਕਾਰਨੀ ਵਿੱਚ ਭਗਵੰਤ ਸਿੰਘ, ਗੁਰਧੀਰ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਤੇਜਵੰਤ ਸਿੰਘ, ਪਰਗਟ ਸਿੰਘ, ਨਰੇਸ਼ ਭਾਰਦਵਾਜ, ਰਜਿੰਦਰ ਕੁਮਾਰ,ਸੁਰਿੰਦਰ ਕੁਮਾਰ, ਸਤਬੀਰ ਸਿੰਘ ਅਤੇ ਅਵਤਾਰ ਸਿੰਘ ਆਦਿ ਸ਼ਾਮਿਲ ਹੋਏ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply