
ਪੱਟੀ, 21 ਜੁਲਾਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਕਾਰਜਾਂ ਦੇ ਨਾਲ -ਨਾਲ ਕੈਂਸਰ ਦੀ ਬੀਮਾਰੀ ਤੋਂ ਪੀੜਿਤਾਂ ਲਈ ਵੱਖਰਾ ਫੰਡ ਮੁਹਈਆ ਕਰਵਾਇਆ ਗਿਆ ਹੈ।ਜਿਸਦੇ ਤਹਿਤ ਅੱਜ ਕੈਂਸਰ ਪੀੜਿਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਵੱਲੋਂ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਭੱਠ ਸਾਹਿਬ ਵਿਖੇ ਚੱੈਕ ਤਕਸੀਮ ਕੀਤੇ ਗਏ।ਜਥੇਦਾਰ ਭਾਟੀਆ ਨੇ ਦੱਸਿਆ ਕਿ ਕਮੇਟੀ ਵੱਲੋਂ ਬਿਨਾਂ ਕਿਸੇ ਜਾਤੀ ਭੇਦ ਭਾਵ ਦੇ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਲੋੜਵੰਦ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾਂਦੀ ਹੈ ਅਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ।ਉਹਨਾਂ ਦੱਿਸਆ ਕਿ ਵਿਜੇ ਕੁਮਾਰ ਪੁੱਤਰ ਬਲਕਾਰ ਵਾਸੀ ਪੱਟੀ, ਚਾਂਦ ਰਾਣੀ ਪਤਨੀ ਰਾਮ ਮੂਰਤੀ ਵਾਸੀ ਵਾਰਡ ਨੰਬਰ 8 ਪੱਟੀ ਨੂੰ 20-20 ਹਜਾਰ ਰੁਪੈ ਦਾ ਕੈਂਸਰ ਸਹਾਇਤਾ ਰਾਂਸ਼ੀ ਦਾ ਚੱੈਕ ਦਿੱਤਾ ਗਿਆ ਹੈ।ਇਸ ਮੌਕੇ ਤੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ, ਭੁਪਿੰਦਰ ਸਿੰਘ ਮਿੰਟੂ ਮਾਹੀ ਰਿਸੋਟ ਵਾਲੇ, ਸਰਪੰਚ ਸੁਖਜਿੰਦਰ ਸਿੰਘ ਬੱਠੇਭੈਣੀ, ਇੰਸਪੈਕਟਰ ਬਲਵਿੰਦਰ ਸਿੰਘ ਸੰਗਤਪੁਰਾ, ਰਾਜਨਪ੍ਰੀਤ ਸਿੰਘ ਕੌਂਸਲਰ, ਰਸ਼ਪਾਲ ਸਿੰਘ ਬੇਦੀ ਕੌਂਸਲਰ, ਅਜੇ ਕੁਮਾਰ ਕੌਂਸਲਰ, ਧਰਵਿੰਦਰ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਬੱਬੂ, ਅਵਤਾਰ ਸਿੰਘ ਖਹਿਰਾ, ਭਾਈ ਨਿਰਮਲ ਸਿੰਘ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media