
ਤਰਸਿੱਕਾ, 21 ਜੁਲਾਈ (ਕੰਵਲ ਜੋਧਾ ਨਗਰੀ) – ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋ ਅਗਲੀ ਵਾਰ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣਾਉਣ ਦੇ ਲਈ ਹਰ ਰੋਜ ਹੀ ਬਿਆਨ ਦੇ ਰਹੇ ਹਨ।ਉਥੇ ਹੀ ਸਰਕਾਰ ਦੇ ਹਰ ਲੀਡਰ ਪੰਜਾਬ ਵਿੱਚ ਵਿਕਾਸ ਕਰਨ ਦੇ ਨਾਹਰੇ ਮਾਰ ਰਹੇ ਹਨ,ਪਰ ਕਈ ਪਿੰਡ ਇਹੋ ਜਿਹੇ ਹਨ ਜਿਥੇ ਹਲਕਾ ਵਿਧਾਇਕ ਵੱਲੋ ਗ੍ਰਾਂਟਾਂ ਦੇ ਖੁੱਲੇ ਗੱਬੇ ਦਿੱਤੇ ਹਨ ਪਰ ਪਿੰਡ ਵਿੱਚ ਧੜੇਬੰਦੀ ਦੇ ਚਲਦੇ ਹੋਏ ਗ੍ਰਾਂਟਾਂ ਦੇ ਪੈਸੇ ਨਹੀ ਖਰਚ ਕੀਤੇ ਜਾ ਰਹੇ ਜਿਸ ਦੀ ਤਾਜਾ ਮਿਸਾਲ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਜਲਾਲ ਉਸਮਾ ਵੱਲੋ ਪਿੰਡ ਮੱਲੀਆਂ ਨੂੰ ਵੀ ਗ੍ਰਾਂਟਾਂ ਦੇ ਗੱਫੇ ਦਿੱਤੇ ਗਏ।ਪਰ ਪਿੰਡ ਦੇ ਸਰਪੰਚ ਵੱਲਂੋ ਅੱਜ ਤੱਕ ਪਿੰਡ ਮੱਲੀਆਂ ਵਿੱਚ ਕੋਈ ਵਿਕਾਸ ਨਹੀ ਕਰਵਾਇਆ ਜਿਸ ਕਾਰਨ ਸਮੁੱਚਾ ਪਿੰਡ ਮੱਲੀਆਂ ਦਿਨੋ ਦਿਨ ਨਰਕ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਇਸ ਸਬੰਧੀ ਅੱਜ ਸz ਕੁਲਵੰਤ ਸਿੰਘ ਬਸਪਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਹਲਕਾ ਜੰਡਿਆਲਾ ਗੁਰੁ ਦੇ ਇੰਚਾਰਜ ਸਤਪਾਲ ਸਿੰਘ ਪੱਖੋਕੇ ਅਤੇ ਮਨਜੀਤ ਸਿੰਘ ਅਟਵਾਲ ਕੋਆਡੀਨੇਟਰ ਜਲੰਧਰ ਮੰਡਲ ਦੀ ਹਾਜਰੀ ਵਿੱਚ ਪੱਤਰਕਾਂਰਾਂ ਨਾਲ ਗੱਲ ਬਾਤ ਕਰਦਿਆ ਦੱਸਿਆ ਕਿ ਸੰਨ ???? ਤੋਂ ਲੈ ਕੇ ਅੱਜ ਤੱਕ ਮਜਬੀ੍ਹ ਸਿੰਘਾਂ ਦੀ ਗਲੀ ਤੇ ਨਾਲੀਆਂ ਦਾ ਬੁਰਾ ਹਾਲ ਹੈ ਇਸ ਗਲੀ ਵਿੱਚ ਤਕਰੀਬਨ ?? ਪ੍ਰੀਵਾਰ ਰਹਿ ਰਹੇ ਹਨ।ਅਤੇ ਪਿੰਡ ਵਿੱਚ ਛੱਪੜ ਦੀ ਸਫਾਈ ਨਾ ਹੋਣ ਕਾਰਨ ਸਾਰੇ ਛੱਪੜ ਦਾ ਪਾਣੀ ਸਾਡੇ ਘਰਾਂ ਵਿੱਚ ਆ ਜਾਂਦਾ ਹੈ ਜਿਸ ਕਾਰਨ ਕਈ ਗੰਭੀਰ ਬਿਮਾਰੀਆਂ ਲੱਗਣ ਦਾ ਖੱਤਰਾ ਬਣਿਆ ਰਹਿੰਦਾ ਹੈ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਅਸੀ ਕਈ ਵਾਰ ਸਰਪੰਚ ਅਤੇ ਵਾਰਡ ਦੇ ਮੈਂਬਰ ਨਾਲ ਮਿਲ ਕੇ ਕਈ ਵਾਰ ਗੱਲ ਬਾਤ ਕੀਤੀ, ਪਰ ਉਹਨਾਂ ਵੱਲੋ ਕੋਈ ਵੀ ਤਸੱਲੀ ਬਖਸ ਜਬਾਬ ਨਹੀ ਦਿੱਤਾ ਗਿਆ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋ ਹਲਕਾ ਵਿਧਾਇਕ ਨੂੰ ਮਿਲ ਕੇ ਵੀ ਮੰਗ ਕੀਤੀ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਗਲੀ ਵਾਸਤੇ ? ਲੱਖ ਰੁਪੈ ਦੀ ਗ੍ਰਾਂਟ ਦਿੱਤੀ ਜਾ ਚੱਕੀ ਹੈ, ਪਰ ਕੁਲਵੰਤ ਸਿੰਘ ਤੇ ਮੁਹੱਲਾ ਵਾਸੀਆਂ ਕਹਿਣਾ ਹੈ ਕਿ ਸਾਡੀ ਗਲੀ ਵਿੱਚ ਕੋਈ ਪੈਸਾ ਨਹੀ ਲੱਗਾ ਸਗੌ ਸਾਰੀਆਂ ਗ੍ਰਾਂਟਾਂ ਦਾ ਪੈਸਾ ਖੁਰਦ-ਬਖੁਰਦ ਹੋ ਰਿਹਾ ਹੈ ।ਜਿਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।
ਇਥੇ ਜਿਕਰਯੋਗ ਹੈ ਕਿ ਪਿੰਡ ਮੱਲੀਆਂ ਵਿੱਚ ਪਿਛਲੇ ਸਮੇ ਕਈ ਘਪਲੇ ਹੋਏ ਹਨ।ਬਸਪਾ ਪਾਰਟੀ ਦੇ ਆਏ ਹੋਏ ਆਗੂਆ ਨੇ ਸਖਤ ਸਬਦਾਂ ਵਿੱਚ ਕਿਹਾ ਕਿ ਆਉਦੇ ਦਿਨਾਂ ਤੱਕ ਗਲੀਆਂ ਅਤੇ ਨਾਲੀਆਂ ਬਣਨੀਆਂ ਚਾਲੂ ਨਾ ਹੋਈਆਂ ਤਾਂ ਆਰ ਟੀ ਆਈ ਪਾ ਕੇ ਪਿਛਲੇ ਸਮੇ ਵਿੱਚ ਕੀਤੇ ਘਪਲੇ ਜੱਗ ਜਾਹਰ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਇਕੱਠੇ ਹੋਏ ਮਹੁੱਲਾ ਨਿਵਾਸੀਆਂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਸਾਡੇ ਮਸਲੇ ਦਾ ਹੱਲ ਨਾ ਹੋਇਆ ਤਾਂ ਅੱਗੇ ਆ ਰਹੀਆਂ ਚੋਣਾਂ ਦੋਰਾਨ ਕਿਸੇ ਵੀ ਲੀਡਰ ਨੂੰ ਮਹੱਲੇ ਵਿੱਚ ਨਹੀ ਵੜਨ ਦਿੱਤਾ ਜਾਵੇਗਾ।ਅਤੇ ਉਹਨਾਂ ਦਾ ਸੰਘਰਸ਼ ਕੀਤਾ ਜਾਵੇਗਾ।ਇਸ ਮੋਕੇ ਸਤਪਾਲ ਸਿੰਘ ਪੱਖੋਕੇ, ਮਨਜੀਤ ਸਿੰਘ ਅਟਵਾਲ, ਕੁਲਵੰਤ ਸਿੰੰਘ ਤੋਂ ਇਲਾਵਾ ਗੁਰਮੀਤ ਕੌਰ, ਸੋਮਾ ਕੌਰ, ਬਚਨ ਕੌਰ, ਪੂਰਨ ਕੌਰ, ਰਾਜ ਕੌਰ, ਸੁਖਵੰਤ ਸਿੰਘ, ਰਵਿੰਦਰ ਸਿੰਘ, ਜਸਬੀਰ ਸਿੰਘ, ਗੋਲਟੀ, ਬਲਕਾਰ ਸਿੰਘ, ਨੱਥਾ ਸਿੰਘ, ਦਰਸਨ ਸਿੰਘ ਹਾਜਰ ਸਨ।ਜਦ ਇਸ ਦੇ ਸਬੰਧ ਵਿੱਚ ਸਰਪੰਚ ਮੱਲੀਆਂ ਨਾਲ ਸਪੰਰਕ ਕੀਤਾ ਗਿਆ ਤਾਂ ਉਹਨਾਂ ਦਾ ਫੋਨ ਰੇਂਜ ਤੋਂ ਬਾਹਰ ਆ ਰਿਹਾ ਸੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media