
ਬਟਾਲਾ, 23 ਜੁਲਾਈ (ਨਰਿੰਦਰ ਬਰਨਾਲ) – ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਤੇ ਡਾ. ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਿਲਾ ਸਿਖਿਆ ਅਫਸਰ (ਸੰਕੈਡਰੀ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਉਹਨਾ ਦੀ ਟੀਮ ਵੱਲੋ ਗੁਰਦਾਸਪੁਰ ਦੇ 9 ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਬਹਿਲੂਵਾਲ ਚੈਕ ਕੀਤੇ ਗਏ, ਸਕੂਲ ਵਿਖੇ ਸਾਫ ਸਫਾਈ ਦੀ ਵਿਵਸਥਾ ਵਿਚ ਸੁਧਾਰ, ਮਿਡ ਡੇ ਮੀਲ, ਵਿਦਿਆਰਥੀਆਂ ਦੀ ਹਾਜਰੀ, ਅੱਗ ਬੁਝਾਊ ਯੰਤਰ ਆਦਿ ਚੈਕ ਕੀਤੇ ਗਏ।ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਪੇਰੋਸ਼ਾਹ ਵਿਖੇ ਦੋਨਾ ਸਕੂਨਾਂ ਦੀ ਚੈਕਿੰਗ ਦੌਰਾਨ ਲਾਇਬਰੇਰੀਆਂ ਦੀਆਂ ਕਿਤਾਬਾਂ, ਮੁਫਤ ਮਿਲ ਰਹੀਆਂ ਕਿਤਾਬਾਂ ਤੇ ਮਿਡ ਡੇ ਮੀਲ ਦਾ ਰਿਕਾਰਡ ਚੈਕ ਕੀਤਾ ਗਿਆ।ਸਰਕਾਰੀ ਹਾਈ ਸਕੂਲ ਕਾਲਾਬਾਲਾ ਦੀ ਚੈਕਿੰਗ ਦੌਰਾਨ ਸਿਖਿਆ ਅਧਿਕਾਰੀ ਤੇ ਟੀਮ ਵੱਲੋ ਕਲਾਸਾਂ ਚੈਕ ਕੀਤੀਆਂ, ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛੇ ਤੇ ਬੱਚਿਆਂ ਦੀਆ ਕਾਪੀਆਂ ਵੀ ਚੈਕ ਕੀਤੀਆਂ ਗਈਆਂ।ਸਕੂਲਾਂ ਵਿਚ ਸਾਰੀਆਂ ਕਲਾਂਸਾ ਵਿਚ ਅਧਿਆਪਕ ਦਿਤੇ ਗਏ ਟਾਈਮ ਟੇਬਲ ਅਨੁਸਾਰ ਕਲਾਸਾਂ ਲਗਾ ਰਹੇ ਸਨ।ਸਰਕਾਰੀ ਮਿਡਲ ਸਕੂਲ ਮਲਕਪੁਰ ਦੀ ਚੈਕਿੰਗ ਦੌਰਾਨ ਮੋਬਾਇਲ ਦੇ ਕੀਤੀ ਛੁੱਟੀ ਦਾ ਰਿਕਾਰਡ ਤਿਆਰ ਨਹੀ ਸੀ ਕੀਤਾ ਗਿਆ।ਸਕੂਲ ਅਧਿਆਪਕਾਂ ਵੱਲੋ ਅਧਿਆਪਕ ਡਾਇਰੀਆਂ ਵਿਚ ਊਣਤਾਈਆਂ ਨੋਟ ਕੀਤੀਆਂ ਗਈਆਂ, ਮਿਡ ਡੇ ਮੀਲ ਦਾ ਰਿਕਾਰਡ ਚੈਕ ਕਰਨ ਉਪਰੰਤ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਦੁਪਹਿਰ ਦੇ ਖਾਣੇ ਦਾ ਸੁਆਦ ਚੈਕ ਵੀ ਕੀਤਾ ਗਿਆ।9 ਸਕੂਲਾਂ ਦੇ ਕੀਤੇ ਸਮੁੱਚੇ ਨਿਰੀਖਣ ਦੌਰਾਨ ਦੋ ਅਧਿਆਪਕ ਲੇਟ ਹਾਜ਼ਰ ਹੋਏ ਤੇ ਦੋ ਅਧਿਆਪਕ ਗੈਰਹਾਜ਼ਰ ਪਾਏ ਗਏ।ਨਿਰੀਖਣ ਦੌਰਾਨ ਲੇਟ ਤੇ ਗੈਰਹਾਜ਼ਰ ਰਹਿਣ ਵਾਲੇ ਅਧਿਆਪਕਾ ਦੀ ਰਿਪੋਰਟ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ ਭੇਜ ਦਿਤੀ ਗਈ ਹੈ।ਸਕੂਲਾਂ ਦੀ ਚੈਕਿੰਗ ਦੌਰਾਨ ਡੀ.ਈ.ਓ ਗੁਰਦਾਸਪੁਰ ਦੇ ਨਾਲ ਸੁਖਚੈਨ ਸਿੰਘ ਸੰਧੂ ਕੋਆਰਡੀਨੇਟਰ, ਨਰਿੰਦਰ ਬਰਨਾਲ, ਪਰਦੀਪ ਕੁਮਾਰ ਅਰੋੜਾ ਕੋਆਡੀਨੇਟਰ ਦਫਤਰ ਜਿਲਾ ਸਿਖਿਆ ਅਫਸਰ (ਸ) ਗੁਰਦਾਸਪੁਰ ਹਾਜ਼ਰ ਸਨ।
Punjab Post Daily Online Newspaper & Print Media