📝 ਅੱਜ ਦੀਆਂ ਸੁਰਖੀਆਂ…..
ਮਿਤੀ : 26 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਪਾਕਿਸਤਾਨ ਵਿੱਚ ਨਹੀਂ ਪੜ੍ਹਣਗੇ ਭਾਰਤੀ ਬੱਚੇ – ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਈ ਕਸ਼ੀਦਗੀ ਨੂੰ ਦੇਖਦਿਆਂ ਹਾਈ ਕਮਿਸ਼ਨ ਨੂੰ ਭਾਰਤੀ ਬੱਚੇ ਵਾਪਿਸ ਭੇਜਣ ਦੇ ਦਿੱਤੇ ਆਦੇਸ਼।
▶ ਮੋਦੀ ਲਹਿਰ ਨੇ ਵਿਰੋਧੀਆਂ ਦੇ ਨਾਲ ਮੈਨੂੰ ਵੀ ਡੋਬਿਆ – ਨਵਜੋਤ ਸਿੰਘ ਸਿੱਧੂ, ਕਿਹਾ ਪੰਜਾਬ ਤੋਂ ਦੂਰ ਰਹਿਣ ਦੇ ਦਿੱਤੇ ਸਨ ਹੁਕਮ ਇਸੇ ਲਈ ਰਾਜ ਸਭਾ ਤੋਂ ਦਿੱਤਾ ਅਸਤੀਫਾ।
▶ ਅਹੁਦੇ ਦੀ ਨਹੀਂ ਕੋਈ ਲਾਲਸਾ – ਇਸੇ ਲਈ ਪੰਜਾਬ ਤੋਂ ਬਾਹਰ ਭਾਜਪਾ ਦੇ ਕਹਿਣ ‘ਤੇ ਵੀ ਨਹੀਂ ਲੜੀ ਸੀ ਕੋਈ ਚੋਣ।
▶ ਨਵਜੋਤ ਸਿੰਘ ਸਿੱਧੂ ਅਜੇ ਵੀ ਭਾਜਪਾ ਨਾਲ, ਹਾਈਕਮਾਨ ਕਰੇਗੀ ਫੈਸਲਾ – ਸ਼ਵੈਤ ਮਲਿਕ ਮੈਂਬਰ ਰਾਜ ਸਭਾ।
▶ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ‘ਚ ਆਉਣ ਦਾ ਦਿੱਤਾ ਸੱਦਾ – ਕਿਹਾ ਸਿੱਧੂ ਦਾ ਪਿਛੋਕੜ ਕਾਂਗਰਸੀ।
▶ ਭਗਵੰਤ ਮਾਨ ਦੇ ਸੰਸਦ ‘ਚ ਦਾਖਲੇ ‘ਤੇ ਰੋਕ – ਵੀਡੀਓ ਮਾਮਲੇ ਦੀ ਜਾਂਚ ਲਈ 9 ਮੈਂਬਰੀ ਕਮੇਟੀ ਸਾਹਮਣੇ ਪੱਖ ਰੱਖਣ ਲਈ ਤਿੰਨ ਦਿਨਾਂ ਦਾ ਮਿਲਿਆ ਸਮਾਂ।
▶ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਨਾਰੇਸ਼ ਯਾਦਵ ਦਾ ਮਾਨਯੋਗ ਅਦਾਲਤ ਨੇ 2 ਦਿਨਾਂ ਦਾ ਦਿੱਤਾ ਪੁਲਿਸ ਰਿਮਾਂਡ।
▶ ਮਾਮਲਾ ਸਿਆਸਤ ਤੋਂ ਪ੍ਰੇਰਿਤ – ਬੇਅਦਬੀ ‘ਚ ਮੇਰਾ ਕੋਈ ਹੱਥ ਨਹੀਂ – ਨਾਰੇਸ਼ ਯਾਦਵ।
▶ ਪੁਲਿਸ ਕੋਲ ਪੂਰੇ ਸਬੂਤ ਮੌਜ਼ੂਦ ਤਾਂ ਹੀ ਅਦਾਲਤ ਨੇ ਨਰੇਸ਼ ਯਾਦਵ ਦਾ ਦਿੱਤਾ ਰਿਮਾਂਡ – ਡੀ.ਜੀ.ਪੀ ਸੰਗਰੂਰ।
▶ ਪ੍ਰਗਟ ਸਿੰਘ ਨੂੰ ਜਲਦ ਪਾਰਟੀ ‘ਚੋਂ ਕੱਢ ਦਿੱਤਾ ਜਾਵੇਗਾ – ਅਜੀਤ ਸਿੰਘ ਕੋਹਾੜ।
▶ ਕਸ਼ਮੀਰੀ ਲੋਕਾਂ ਨਾਲ ਇਕਜੁਟਦਾ ਦਾ ਪ੍ਰਗਟਾਵਾ ਕਰਨ ਜਾ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪਠਾਨਕੋਟ ਜੰਮੂ ਸਰਹੱਦ ‘ਤੇ ਲਖਨਪੁਰ ਰੋਕਿਆ।
▶ ਕਸ਼ਮੀਰ ਘਾਟੀ ਦੇ ਮੌਜ਼ੂਦਾ ਹਾਲਾਤਾਂ ਲਈ ਸੂਬਾ ਸਰਕਾਰ ਜਿੰਮੇਵਾਰ – ਸਿਮਰਨਜੀਤ ਸਿੰਘ ਮਾਨ।
▶ ਨਹੀਂ ਲੱਭਾ ਇੰਡੀਅਨ ਏਅਰਫੋਰਸ ਦਾ ਏ.ਐਨ 32 ਹਵਾਈ ਜਹਾਜ਼ – ਸਰਚ ਅਪਰੇਸ਼ਨ ਜਾਰੀ – ਇਕ ਦਰਜਨ ਦੇ ਕਰੀਬ ਹੈਲੀਕਪਟਰ ਭਰ ਰਹੇ ਨੇ ਉਡਾਨ।
▶ ਹਿਮਾਚਲ ‘ਚ ਵਾਪਰੀ ਇਜ਼ਰਾਇਲੀ ਔਰਤ ਨਾਲ ਜਬਰ ਜਿਨਾਹ ਦੀ ਘਟਨਾ – ਪੁਲਿਸ ਵਲੋਂ 2 ਦੋਸ਼ੀ ਗ੍ਰਿਫਤਾਰ।
▶ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨਾਲ ਬਦਸਲੂਕੀ ਦੇ ਦੋਸ਼ਾਂ ਤਹਿਤ ਅਕਾਲੀ ਦਲ ਨੇ ਕਾਂਗਰਸੀ ਆਗੂਆਂ ਜੈ ਰਾਮ ਅਤੇ ਰੇਨੁਕਾ ਚੌਧਰੀ ਨੂੰ ਭੇਜਿਆ ਨੋਟਿਸ।
▶ ਰਾਜਸਥਾਨ ਹਾਈ ਕੋਰਟ ਨੇ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ ਕੀਤਾ ਬਰੀ – 18 ਸਾਲ ਬਾਅਦ ਮਿਲੀ ਰਾਹਤ।
▶ ਨਵਜੋਤ ਸਿੱਧੂ ਨੇ ਭਵਿੱਖ ਦੀ ਰਣਨੀਤੀ ਬਾਰੇ ਨਹੀਂ ਕੀਤਾ ਖੁਲਾਸਾ – ਕਿਸੇ ਹੋਰ ਪਾਰਟੀ ‘ਚ ਸ਼ਾਮਿਲ ਹੋਣ ਬਾਰੇ ਸਸਪੈਂਸ ਬਰਕਰਾਰ।
▶ ਆਪ ਵਿਧਾਇਕ ਨਾਰੇਸ਼ ਯਾਦਵ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਖਿਲਾਫ ਡੀ.ਸੀ. ਦਫਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਅੱਜ – ਸੰਜੇ ਸਿੰਘ।
▶ ਜਗਮੀਤ ਬਰਾੜ ਵਲੋਂ ਪੰਜਾਬ ਵਿੱਚ ਮਹਾਂ ਗਠਜੋੜ ਦੀ ਯੋਜਨਾ ਦਾ ਐਲਾਨ – ਨਵਜੋਤ ਸਿੰਘ ਸਿੱਧੂ ਨੂੰ ਸ਼ਾਮਿਲ ਹੋਣ ਦਾ ਦਿੱਤਾ ਸੱਦਾ।
▶ ਕਿਸਾਨਾਂ ਨੇ ਅੰਮ੍ਰਿਤਸਰ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਦੇ ਦਫਤਰ ਮੂਹਰੇ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਦਿੱਤਾ ਧਰਨਾ – ਹਜ਼ਾਰਾਂ ਲੱਖਾਂ ਰੁਪਏ ਲੈ ਕੇ ਟਿਊਬਵੈਲ ਕੁਨੇਕਸ਼ਨ ਨਾ ਦੇਣ ਦੇ ਲਗਾਏ ਦੋਸ਼।
▶ ਚੀਫ ਇੰਜੀਨੀਅਰ ਨੇ ਦੋਸ਼ਾਂ ਨੂੰ ਨਾਕਾਰਿਆ – ਕਿਹਾ ਦੋ ਮਹੀਨਿਆਂ ‘ਚ 6000 ਦੇ ਕਰੀਬ ਜਾਰੀ ਕੀਤੇ ਟਿਊਬਵੈਲ ਕੁਨੈਕਸ਼ਨ।
▶ ਡੋਪ ਟੈਸਟ ਫੇਲ ਹੋਣ ਨੂੰ ਆਪਣੇ ਖਿਲਾਫ ਡੂੰਘੀ ਸ਼ਾਜਿਸ਼ ਕਰਾਰ ਦਿੰਦਿਆ ਪਹਿਲਵਾਨ ਨਰ ਸਿੰਘ ਨੇ ਸੀ.ਬੀ.ਆਈ ਜਾਂਚ ਦੀ ਕੀਤੀ ਮੰਗ।
▶ ਸਰਹੰਦ ਵਿਖੇ ਬੰਦ ਪਏ ਠੇਕੇ ‘ਚੋਂ 1000 ਸ਼ਰਾਬ ਦੀਆਂ ਪੇਟੀਆਂ ਬਰਾਮਦ – ਪੁਲਿਸ ਜਾਂਚ ਸ਼ੁਰੂ।
▶ ਕਾਰਗਿੱਲ ਵਿਜੇ ਦਿਵਸ ‘ਤੇ ਆਰਮੀ ਚੀਫ ਜਨਰਲ ਦਲਬੀਰ ਸਿੰਘ ਸੁਹਾਗ ਨੇ ਦਰਾਸ ਸੈਕਟਰ ‘ਚ ਜੰਗੀ ਯਾਦਗਾਰ ‘ਤੇ ਸ਼ਹੀਦ ਹੋਏ ਸੈਨਿਕਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media