
ਬਟਾਲਾ, 25 ਜੁਲਾਈ (ਨਰਿੰਦਰ ਬਰਨਾਲ) – ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੇ ਦਫਤਰ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪਰ ਦੇ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦਿਆ ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾਂ ਵਿਖੇ ਮੁੱਖ ਅਧਿਆਪਕਾ ਨੱਥਾ ਸਿੰਘ ਤੇ ਸਕੂਲ ਸਟਾਫ ਵੱਲੋ ਸਕੂਲ ਵਿਚ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਮੁੱਖ ਅਧਿਆਪਕ ਨੱਥਾ ਸਿੰਘ ਨੇ ਵਾਤਾਵਰਨ ਦੀ ਸ਼ੂੱਧਤਾ ਦੇ ਸਬੰਧ ਵਿਚ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜੋਕੇ ਸਮੇ ਵਿਚ ਵਾਤਾਵਰਨ ਨੁੰ ਸਾਫ ਸੁਥਰਾ ਬਣਾਉਣ ਲਈ ਪੌਦਿਆਂ ਦੀ ਵੱਡੀ ਭੂਮਿਕਾ ਹੈ, ਇਸ ਵਾਸਤੇ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਜਿਆਦਾ ਦਰੱਖਤ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਕੋਸ਼ਿਸ਼ ਕਰੀਏ।ਇਸ ਮੌਕੇ ਵਿਦਿਆਰਥੀਆਂ ਨੂੰ ਸਕੂਲ ਵਿਚ ਬੂਟੇ ਲਗਾਊਣ ਦੇਨਾਲ ਪਿੰਡ ਵਿਚ ਖਾਲੀ ਪਈਆਂ ਥਾਵਾਂ ਤੇ ਬੂਟੇ ਲਗਾਉਣ ਵਾਸਤੇ ਪ੍ਰੇਰਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਵਿਚ ਜਤਿੰਦਰ ਸਿੰਘ, ਪਵਨ ਕੁਮਾਰ, ਪ੍ਰਭਜੀਤ ਕੌਰ, ਮਨਦੀਪ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media