
ਸੁਰਜੀਤ ਕੌਰ ਮਲੂਕਾ ਹੱਥ ਵਿਧਾਨ ਸਭਾ ਹਲਕਾ ਰਾਮਪੁਰਾ ਦੀ ਕਮਾਨ
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੋਮਣੀ ਅਕਾਲੀ ਦਲ ਵੱਲੋ ਰਾਜਨੀਤੀ ਵਿੱਚ ਔਰਤ ਵਰਗ ਦੇ ਅਹਿਮ ਰੋਲ ਨੂੰ ਵੇਖਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਮੈਂਬਰ ਐਸ ਜੀ ਪੀ ਸੀ ਅਤੇ ਅਵਜਰਬਰ ਬਠਿੰਡਾ ਸ਼੍ਰੀਮਤੀ ਗਰਿੰਦਰ ਕੌਰ ਭੁੱਲਰ ਦਿਹਾਤੀ ਪ੍ਰਧਾਨ ਡਾ. ਪ੍ਰਨੀਤ ਕੌਰ, ਸ਼ਹਿਰੀ ਪ੍ਰਧਾਨ ਗੁਰਮਿੰਦਰਪਾਲ ਕੌਰ ਅਤੇ ਚੀਫ ਪਾਰਲੀਮੈਂਟ ਸੈਕਟਰੀ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਇਸਤਰੀ ਵਿੰਗ ਦੇ ਅਹੁੱਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਨਵ-ਨਿਯੁਕਤ ਅਹੁੱਦੇਦਾਰਾਂ ਵਿੱਚ ਮੁੱਖ ਤੌਰ ਤੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਕਮਾਨ ਬੀਬੀ ਸੁਰਜੀਤ ਕੌਰ ਮਲੂਕਾ, ਹਲਕਾ ਦਿਹਾਤੀ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬਠਿੰਡਾ ਸ਼ਹਿਰ ਦੀ ਕਮਾਨ ਬੀਬੀ ਉਰਮੀਲਾ ਸਿੰਗਲਾ ਨੂੰ ਸੌਂਪੀ ਗਈ ਹੈ। ਸੀਨੀਅਰ ਮੀਤ ਪ੍ਰਧਾਨ ਦੇ ਅਹੁੱਦੇ ਬੀਬੀ ਸੁਰਜੀਤ ਕੌਰ ਬਠਿੰਡਾ ਸ਼ਹਿਰੀ, ਬਲਵੀਰ ਕੌਰ, ਅਮਰਜੀਤ ਕੌਰ ਮਲੂਕਾ, ਮੂਰਤੀ ਦੇਵੀ ਕੋਟਫੱਤਾ ਅਤੇ ਸੁਨੀਤਾ ਰਾਣੀ ਭੁੱਚੋ ਨੂੰ ਬਣਾਇਆ ਗਿਆ ਹੈ। ਇਸ ਤਰ੍ਹਾਂ ਕਿਰਨਪਾਲ ਕੌਰ ਮਹਿਰਾਜ ਗੁਰਮੀਤ ਕੌਰ ਬਠਿੰਡਾ, ਲਖਵਿੰਦਰ ਕੌਰ ਦੀਪ ਨਗਰ ਬਠਿੰਡਾ, ਮਨਜੀਤ ਕੌਰ ਬਠਿੰਡਾ, ਨੇਹਾ ਰਾਣੀ ਸੰਗਤ ਮੰਡੀ, ਜਰਨੈਲ ਕੌਰ ਕੋਟਫੱਤਾ, ਪਰਮਜੀਤ ਕੌਰ ਕੋਟਸ਼ਮੀਰ, ਸਰਬਜੀਤ ਕੌਰ, ਸੁਖਜਿੰਦਰ ਕੌਰ ਤਲਵੰਡੀ ਸਾਬੋ, ਲਖਵਿੰਦਰ ਕੌਰ ਤਲਵੰਡੀ ਸਾਬੋ, ਲਛਮੀ ਦੇਵੀ ਤਲਵੰਡੀ ਸਾਬੋ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਦੇ ਜਰਨਲ ਸਕੱਤਰ ਦੇ ਅਹੁੱਦੇ ਲਈ ਪਰਮਿੰਦਰ ਕੌਰ ਭਗਤਾ ਭਾਈਕਾ, ਮਨਦੀਪ ਕੌਰ ਮਹਿਰਾਜ, ਪਾਲਜੀਤ ਕੌਰ ਕੋਟਫੱਤਾ, ਰਿਚਾ ਰਾਣੀ ਸੰਗਤ ਮੰਡੀ, ਇੰਦੂਬਾਲਾ ਰਾਮਪੁਰਾ, ਮਲਕੀਤ ਕੌਰ, ਸਰਬਜੀਤ ਕੌਰ ਤਲਵੰਡੀ ਸਾਬੋ, ਜਸਵਿੰਦਰ ਕੌਰ ਤਲਵੰਡੀ ਸਾਬੋ, ਮਹਿੰਦਰ ਕੌਰ ਰਾਮਾਂ ਮੰਡੀ, ਦਰਸ਼ਨ ਕੌਰ ਫੁਲੋਮਿੱਠੀ ਅਤੇ ਗੁਰਮੇਲ ਕੌਰ ਦੀ ਚੋਣ ਕੀਤੀ ਗਈ ਹੈ। ਇਸਤਰੀ ਵਿੰਗ ਬਠਿੰਡਾ ਦਿਹਾਤੀ ਲਈ ਸੀਨੀਅਰ ਮੀਤ ਪ੍ਰਧਾਨ ਨਸੀਬ ਕੌਰ ਆਦਮਪੁਰਾ, ਸੰਦੀਪ ਕੌਰ, ਚਰਨਜੀਤ ਕੌਰ, ਸੁਰਜੀਤ ਕੌਰ ਨੂੰ ਬਣਾਇਆ ਗਿਆ ਹੈ। ਸਰਬਜੀਤ ਕੌਰ ਦਿਆਲਪੁਰਾ, ਜਸਪਾਲ ਕੌਰ ਜੋਧਪੁਰ ਰੋਮਾਣਾ, ਰਾਜਵਿੰਦਰ ਕੌਰ ਦਿਉਣ, ਸੁਰਜੀਤ ਕੌਰ ਝੁੰਬਾ, ਜਸਦੇਵੀ ਘੁੱਦਾ, ਸੁਖਪਾਲ ਕੌਰ ਗਿੱਦੜ, ਪ੍ਰੀਤਪਾਲ ਤੁੰਗਵਾਲੀ, ਜਸਵਿੰਦਰ ਕੌਰ ਰਾਮਾਂ ਅਤੇ ਵੀਰਪਾਲ ਕੌਰ ਰਾਮਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਪੁਸ਼ਪਾ ਦੇਵੀ, ਮਨਿੰਦਰ ਕੌਰ, ਗੁਰਮੇਲ ਕੌਰ, ਸਿਮਰਜੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਦਲੀਪ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ ਨੂੰ ਜਰਨਲ ਸਕੱਤਰ ਬਣਾਇਆ ਗਿਆ ਹੈ। ਸਰਕਲ ਪ੍ਰਧਾਨ ਦੇ ਅਹੁੱਦੇ ਲਈ ਸਰਕਲ ਫੂਲ ਤੋਂ ਚਰਨਜੀਤ ਕੌਰ ਫੂਲੇਵਾਲਾ, ਸਰਕਲ ਰਾਮਪੁਰਾ ਤੋਂ ਕਿਰਨਜੀਤ ਕੌਰ ਮਹਿਰਾਜ , ਭਗਤਾ ਭਾਈਕਾ ਤੋਂ ਪਰਮਜੀਤ ਕੌਰ ਦੀ ਚੋਣ ਕੀਤੀ ਗਈ ਹੈ। ਰਣਜੀਤ ਕੌਰ ਭੋਲੀ ਸਰਕਲ ਪ੍ਰਧਾਨ ਕੋਟਫੱਤਾ, ਰਵਨੀਤ ਕੌਰ ਸਰਕਲ ਪ੍ਰਧਾਨ ਨੰਦਗੜ੍ਹ, ਗੁਰਦੇਵ ਕੌਰ ਸਰਕਲ ਪ੍ਰਧਾਨ ਸਦਰ, ਸ਼ਵਿੰਦਰ ਕੌਰ ਨਥਾਣਾ, ਅਮਨਦੀਪ ਕੌਰ ਸਰਕਲ ਗੋਨਿਆਣਾ, ਵੀਰਪਾਲ ਕੌਰ ਸਰਕਲ ਤਲਵੰਡੀ, ਕਮਲਾ ਰਾਣੀ ਸਰਕਲ ਰਾਮਾਂ, ਬਲਵਿੰਦਰ ਕੌਰ ਹਲਕਾ ਬਠਿੰਡਾ ਸ਼ਹਿਰੀ, ਪਰਮਜੀਤ ਕੌਰ ਸਿਵਲ ਲਾਈਨ, ਪਰਮਜੀਤ ਕੌਰ ਘੁਮਾਣ ਸਰਕਲ ਕੋਤਵਾਲੀ, ਕਮਲਜੀਤ ਕੋਰ ਸਰਕਲ ਥਰਮਲ ਅਤੇ ਸੰਤੋਸ਼ ਮਹੰਤ ਨੂੰ ਸਰਕਲ ਪ੍ਰਧਾਨ ਕੈਨਾਲ ਬਣਾਇਆ ਗਿਆ ਹੈ। ਇਸ ਮੌਕੇ ਦਿਹਾਤੀ ਪ੍ਰਧਾਨ ਡਾ. ਪ੍ਰਨੀਤ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਵੱਲੋ ਪਾਰਟੀ ਦੀ ਚੜਦੀਕਲਾਂ ਲਈ ਹਮੇਸ਼ਾ ਮਿਹਨਤ ਨਾਲ ਕੰਮ ਕੀਤਾ ਗਿਆ ਹੈ ਤੇ 2017 ਦੀਆਂ ਚੋਣਾਂ ਵਿੱਚ ਵੀ ਇਸਤਰੀ ਵਿੰਗ ਅਹਿਮ ਭੁਮਿਕਾ ਨਿਭਾਇਗਾ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪਾਰਟੀ ਵਿੱਚ ਇਸਤਰੀ ਵਿੰਗ ਜਮੀਨੀ ਪੱਧਰ ਤੇ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰੀ ਵਿੱਚੋ ਕੁੱਝ ਦਿਨ ਬਾਅਦ ਬਾਕੀ ਰਹਿੰਦੇ ਅਹੁੱਦੇਦਾਰਾਂ ਦੀ ਇੱਕ ਹੋਰ ਲਿਸਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸਰਮਾ ਯੂਥ ਅਕਾਲੀ ਦਲ ਦੇ ਜਿਲਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਮਾਨ ਹਾਜਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media