
ਮਿਹਨਤੀ ਵਰਕਰਾਂ ਨੂੰ ਫਿਰ ਵਿਖਾਇਆ ਠੇਂਗਾ, ਨਹੀ ਰਿਹਾ ਭਰੋਸਾ?
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਐਤਵਾਰ ਨੂੰ ਜ਼ਿਲਾ ਬਠਿੰਡਾ ਸ਼ਹਿਰੀ ਅਤੇ ਪੇਂਡੂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।ਜਿਸ ਵਿੱਚ ਬਾਦਲ ਪਰਿਵਾਰ ਵਾਂਗੂ ਮੰਤਰੀਆਂ ਨੇ ਆਪਣੇ ਪਰਿਵਾਰਵਾਦ ਨੂੰ ਹਾਵੀ ਕੀਤਾ? ਜ਼ਿਕਰਯੋਗ ਹੈ ਕਿ ਮਹੱਤਵਪੂਰਣ ਅਹੁਦਿਆਂ ਤੇ ਅਕਾਲੀ ਦਲ ਦੁਆਰਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪਤਨੀ ਬੀਬੀ ਸੁਰਜੀਤ ਕੌਰ ਮਲੂਕਾ ਅਤੇ ਸੀ.ਪੀ.ਐਸ ਸਰੂਪ ਚੰਦ ਸਿੰਗਲਾ ਦੀ ਪਤਨੀ ਉਰਮਲਾ ਸਿੰਗਲਾ ਨੂੰ ਜਗ੍ਹਾ ਦੇਕੇ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਹਾਈਕਮਾਂਡ ਨੂੰ ਮਿਹਨਤੀ ਵਰਕਰਾਂ ਉੱਤੇ ਭਰੋਸਾ ਨਹੀਂ ਹੈ।ਸੂਬੇ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰਣ ਵਾਲੀ ਅਕਾਲੀ ਦਲ ਹਾਈਕਮਾਂਡ ਦੁਆਰਾ ਮਿਹਨਤੀ ਵਰਕਰਾਂ ਨੂੰ ਇੱਕ ਵਾਰ ਫੇਰ ਠੇਂਗਾ ਵਿਖਾ ਦਿੱਤਾ ਗਿਆ। ਅਕਾਲੀ ਦਲ ਦੁਆਰਾ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਇਲਾਵਾ ਯੂਥ ਅਕਾਲੀ ਦਲ ਅਤੇ ਹੁਣ ਇਸਤਰੀ ਅਕਾਲੀ ਦਲ ਦੇ ਮਹੱਤਵਪੂਰਣ ਅਹੁਦਿਆਂ ਤੇ ਆਗੂਆਂ ਦੇ ਪਰਿਵਾਰਕ ਮੈਬਰਾਂ ਨੂੰ ਜਗ੍ਹਾ ਦਿੱਤੀ ਹੈ।ਦੱਸਣਾ ਜਰੂਰੀ ਹੈ ਕਿ ਪਰਿਵਾਰਵਾਦ ਦੇ ਖਿਲਾਫ ਬਿਆਨ ਬਾਜੀ ਕਰਨ ਵਾਲੇ ਅਕਾਲੀ ਆਗੂਆਂ ਦੁਆਰਾ ਆਪਣੇ ਆਪ ਪਰਿਵਾਰਵਾਦ ਨੂੰ ਵਧਾਵਾ ਦੇਕੇ ਸਾਬਤ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਵਿੱਚ ਅੱਗੇ ਵਧਣ ਲਈ ਵਰਕਰਾਂ ਨੂੰ ਕੋਈ ਮੌਕਾ ਨਹੀਂ ਮਿਲੇਗਾ ।ਸਿਰਫ ਆਗੂਆਂ ਦੇ ਪਰਵਾਰਿਕ ਮੈਂਬਰ ਹੀ ਪਾਰਟੀ ਵਿੱਚ ਮਲਾਈਦਾਰ ਅਹੁਦਿਆਂ ਤੇ ਬੈਠਣ ਦੇ ਲਾਇਕ ਹਨ ਜਾਂ ਫਿਰ ਪਾਰਟੀ ਲਈ ਕਿਸੇ ਤਰ੍ਹਾਂ ਦੀ ਕੋਈ ਦੇਨ ਭਾਵ ਕਿ ਟਕਸਾਲੀ ਮੈਂਬਰ ਲਈ ਕੋਈ ਚੰਗਾ ਅਹੁੱਦਾ ਨਹੀਂ ਦੇਣ ਵਾਲੇ ਬਾਹਰੀ ਵਿਅਕਤੀਆਂ ਨੂੰ ਹੀ ਚੰਗਾ ਅਹੁਦਾ ਅਤੇ ਰੂਤਬਾ ਪਾਰਟੀ ਦੁਆਰਾ ਦਿੱਤਾ ਜਾਣਾ ਅਕਾਲੀ ਦਲ ਆਪਣੀ ਸ਼ਾਨ ਸਮਝਦਾ ਹੈ।
ਸ. ਸਿਕੰਦਰ ਸਿੰਘ ਮਲੂਕਾ ਮੰਤਰੀ, ਪੁੱਤਰ ਚੇਅਰਮੈਨ ਅਤੇ ਹੁਣ ਉਨ੍ਹਾਂ ਦੀ ਪਤਨੀ ਹਲਕਾ ਫੁਲ ਦੀ ਸਰਪ੍ਰਸਤ ਇਸਤਰੀ ਵਿੰਗ ਦੀ ਜਾਰੀ ਕੀਤੀ ਗਈ ਲਿਸਟ ਵਿੱਚ ਹਲਕਾ ਫੁਲ ਦੀ ਸਰਪ੍ਰਸਤ ਬੀਬੀ ਸੁਰਜੀਤ ਕੌਰ ਮਲੂਕਾ ਨੂੰ ਬਣਾਇਆ ਗਿਆ ਹੈ।ਇਸ ਤਰ੍ਹਾਂ ਮਹੱਤਵਪੂਰਣ ਅਹੁਦਿਆਂ ਤੇ ਮਲੂਕਾ ਪਰਵਾਰ ਦਾ ਕਬਜਾ ਹਾਵੀ ਹੋ ਗਿਆ।ਸ. ਸਿਕੰਦਰ ਸਿੰਘ ਮਲੂਕਾ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਪੰਚਾਇਤ ਮੰਤਰੀ ਦੇ ਅਹੁਦੇ ਤੇ ਕਾਬਿਜ ਹਨ।ਜਦੋਂ ਕਿ ਉਨਾਂਂ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਸ਼ਿਦ ਬਠਿੰਡਾ ਦੇ ਚੇਅਰਮੈਨ ਅਹੁਦੇ ‘ਤੇ ਕਾਬਿਜ ਹਨ।ਉਨ੍ਹਾਂ ਦੀ ਨੂੰਹ ਏਡੀਸੀ ਦੇ ਅਹੁਦੇ ਤੇ ਬਠਿੰਡਾ ਵਿੱਚ ਹੀ ਤਾਇਨਾਤ ਹਨ ਅਤੇ ਹੁਣ ਸ. ਸਿਕੰਦਰ ਸਿੰਘ ਮਲੂਕਾ ਦੀ ਧਰਮਪਤਨੀ ਬੀਬੀ ਸੁਰਜੀਤ ਕੌਰ ਮਲੂਕਾ ਨੂੰ ਵਿਧਾਨਸਭਾ ਹਲਕਾ ਫੂਲ ਦੀ ਸ਼੍ਰੋਅਦ ਇਸਤਰੀ ਵਿੰਗ ਦੀ ਸਰਪ੍ਰਸਤ ਬਣਾਕੇ ਮਿਹਨਤੀ ਵਰਕਰਾਂ ਦੀ ਮਿਹਨਤ ਤੇ ਅਕਾਲੀ ਦਲ ਨੇ ਪਾਣੀ ਫੇਰ ਦਿੱਤਾ।ਮਲੂਕਾ ਸ਼੍ਰੋਅਦ ਦੇ ਜਿਲਾ ਪ੍ਰਧਾਨ ਵੀ ਹਨ ।
ਸ਼੍ਰੀ ਸਰੂਪ ਚੰਦ ਸਿੰਗਲਾ ਸੀ.ਪੀ.ਐਸ ਭਤੀਜਾ ਯੂਥ ਅਕਾਲੀ ਦਲ ਜਿਲਾ ਸ਼ਹਿਰੀ ਪ੍ਰਧਾਨ ਅਤੇ ਹੁਣ ਉਨ੍ਹਾਂ ਦੀ ਪਤਨੀ ਹਲਕਾ ਬਠਿੰਡਾ ਸ਼ਹਿਰੀ ਦੀ ਸਰਪ੍ਰਸਤ ਇਸਤਰੀ ਵਿੰਗ ਦੀ ਜਾਰੀ ਲਿਸਟ ਵਿੱਚ ਵਿਧਾਨਸਭਾ ਹਲਕਾ ਬਠਿੰਡਾ ਸ਼ਹਿਰੀ ਦੀ ਸਰਪ੍ਰਸਤ ਬੀਬੀ ਉਰਮਿਲਾ ਸਿੰਗਲਾ ਨੂੰ ਬਣਾਇਆ ਗਿਆ ਹੈ।ਸਰੂਪ ਚੰਦ ਸਿੰਗਲਾ ਹਲਕਾ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਸੀਪੀਐਸ ਦੇ ਅਹੁੱਦੇ ਤੇ ਤਾਇਨਾਤ ਹਨ।ਜਦੋਂ ਕਿ ਉਨ੍ਹਾਂ ਦੇ ਭਤੀਜੇ ਰਾਕੇਸ਼ ਸਿੰਗਲਾ ਯੂਥ ਅਕਾਲੀ ਦਲ ਜਿਲਾ ਬਠਿੰਡਾ ਸ਼ਹਿਰੀ ਪ੍ਰਧਾਨ ਨਿਯੁਕਤ ਹੋ ਚੁੱਕੇ ਹਨ ਅਤੇ ਹੁਣ ਸਰੂਪ ਚੰਦ ਸਿੰਗਲਾ ਦੀ ਧਰਮਪਤਨੀ ਉਰਮਿਲਾ ਸਿੰਗਲਾ ਨੂੰ ਇਸਤਰੀ ਵਿੰਗ ਅਕਾਲੀ ਦਲ ਬਠਿੰਡਾ ਸ਼ਹਿਰੀ ਦੀ ਸਰਪ੍ਰਸਤ ਬਣਾ ਕੇ ਬਠਿੰਡਾ ਸ਼ਹਿਰ ਦੀ ਮਿਹਨਤੀ ਇਸਤਰੀ ਵਿੰਗ ਵਰਕਰਾਂ ਦੀ ਮਿਹਨਤ ਅਤੇ ਤਰੱਕੀ ਉੱਤੇ ਪਾਣੀ ਫੇਰ ਦਿੱਤਾ।ਜਿਕਰਯੋਗ ਹੈ ਕਿ ਸਰੂਪ ਚੰਦ ਸਿੰਗਲਾ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵੀ ਹਨ ।
Punjab Post Daily Online Newspaper & Print Media