
ਅੰਮ੍ਰਿਤਸਰ 25 ਜੁਲਾਈ (ਪੰਜਾਬ ਪੋਸਟ ਬਿਊਰੋ) – ਥਾਣਾ ਕੰਬੋਅ ਦੇ ਘੇਰੇ ਅੰਦਰ ਆਉਦੇ ਪਿੰਡ ਜਹਾਂਗੀਰ ਵਿੱਚ ਸ੍ਰੀ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਹੈ।ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਨੂੰ ਰੋਕਣ ਲਈ ਨਾ ਹੀ ਪ੍ਰਸ਼ਾਸਨ ਨੇ ਕੋਈ ਪੁਖਤਾ ਕਦਮ ਚੁੱਕੇ ਅਤੇ ਨਾ ਹੀ ਰਾਜਨੀਤਕ ਨੇਤਾਵਾਂ ਨੇ ਇਸ ਦੇ ਸੰਬੰਧ ਵਿੱਚ ਕੋਈ ਠੋਸ ਕਦਮ ਚੁੱਕਿਆ।ਜਹਾਂਗੀਰ ਪਿੰਡ ਵਿੱਚ ਬੇਅਦਬੀ ਹੋਣ ਦੇ ਬਾਅਦ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਾਣੀਕੇ ਅਤੇ ਕਾਂਗਰਸੀ ਨੇਤਾ ਡਾ. ਰਾਜ ਕੁਮਾਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਤਸਵੀਰਾਂ ਖਿਚਵਾਉਣ ਲਈ ਪਿੰਡ ਵਿੱਚ ਪਹੁਂਚ ਗਏ ।
ਪਿੰਡ ਦੇ ਗੁਰਦੁਆਰੇ ਦੀ ਹੋ ਰਹੀ ਉਸਾਰੀ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸੇ ਸ਼ਰਾਰਤੀ ਅਨਸਰ ਨੇ ਚਿੱਟੇ ਦਿਨ ਕੀਤਾ, ਪਰ ਕਿਸੇ ਨੂੰ ਇਸ ਦੀ ਕੋਈ ਜਾਣਕਾਰੀ ਨਹੀ ਸੀ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਕਈ ਵਾਰੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਰ ਗੁਰਦੁਆਰੇ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ 24 ਘੰਟੇ ਗੁਰੂਦੁਆਰੇ ਵਿੱਚ ਚੌਕੀਦਾਰ ਤਾਇਨਾਤ ਕੀਤੇ ਜਾਣ, ਪਰ ਕੁੱਝ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਹਾਲੇ ਵੀ ਆਦੇਸ਼ਾਂ ਦੀ ਪਾਲਣਾ ਨਹੀ ਕਰ ਰਹੀਆਂ। ਉਹਨਾਂ ਕਿਹਾ ਕਿ ਪਿੰਡ ਜਹਾਗੀਰ ਵਿਖੇ ਵਾਪਰੀ ਘਟਨਾ ਦੀ ਉਂਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਸਖਤ ਸਜਾਵਾਂ ਦਿਵਾਈਆ ਜਾਣ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ ।
Punjab Post Daily Online Newspaper & Print Media