
ਅਲਗੋਂ ਕੋਠੀ, 26 ਜੁਲਾਈ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ)- ਮਾਰਕੀਟ ਕਮੇਟੀ ਯੁਨੀਅਨ ਪੰਜਾਬ ਦੇ ਸੱਦੇ ‘ਤੇ ਮੁਲਾਜਮਾਂ ਦੀ ਹੜਤਾਲ ਅੱਜ ਤੀਸਰੇ ਹਫਤੇ ਵਿੱਚ ਦਾਖਿਲ ਹੋ ਗਈ ਹੈ।ਤਰਨ ਤਾਰਨ ਦਫਤਰ ਵਿੱਖੇ ਮਾਰਕੀਟ ਕਮੇਟੀ ਯੁਨੀਅਨ ਜਿਲਾ ਤਰਨ ਤਾਰਨ ਦੇ ਮੁਲਾਜਮਾਂ ਦੀਆਂ ਹੱਕੀਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਵਿੱਚ ਜਿਲੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਦੇ ਮੁਲਾਜਮਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਕਲਮ ਛੋੜ ਹੜਤਾਲ ਵਿੱਚ ਉਚੇਚੇ ਤੋਰ ਤੇ ਸ਼ਾਮਿਲ ਯੁਨੀਅਨ ਦੇ ਜਿਲਾ ਪ੍ਰਧਾਨ ਗੁਰਜੀਤ ਸਿੰਘ ਮੱਲੀ ਨੇ ਦਸਿਆ ਕਿ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਦੁਆਰਾ ਹੱਕੀ ਮੰਗਾਂ ਨਾ ਮੰਨਣ ਦੇ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਹੈ।ਜਿਕਰਯੋਗ ਹੈ ਕਿ ਮਾਰਕੀਟ ਕਮੇਟੀ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਟਾਲ ਮਟੋਲ ਦੀ ਸਥਿਤੀ ਵਿੱਚ ਹੈ ਜਿਸ ਕਾਰਨ ਕੀਤੀ ਗਈ ਹੜਤਾਲ ਦੇ ਸਿੱਟੇ ਵਜੋਂ ਮਾਰਕੀਟ ਕਮੇਟੀਆਂ ਦਾ ਪੂਰਾ ਕੰਮ ਕਾਜ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਯਨਾਂ ਪੂਰੀ ਤਰਾਂ ਠੱਪ ਹੈ।ਹਾੜੀ ਸੀਜਨ ਵਿੱਚ ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਪਨਸਪ, ਵੇਅਰ ਹਾਉਸ ,ਪਨਸਰੇਨ ਪੰਜਾਬ ਅੇਗਰੋ, ਮਾਰਕਫੈਡ ਦੁਆਰਾ ਖ੍ਰੀਦ ਕੀਤੀ ਕਣਕ ਦੀ ਮਾਰਕੀਟ ਫੀਸ ਦਾ ਇਕ ਪੈਸਾ ਵੀ ਮਾਰਕੀਟ ਕਮੇਟੀਆਂ ਕੋਲ ਜੰਮਾਂ ਨਹੀ ਕਰਵਾਇਆ ਜਿਸ ਦੇ ਸਿੱਟੇ ਵੱਜੋਂ ਮੁਲਾਜਮ ਕਈ ਮਹੀਨਿਆਂ ਤੋਂ ਤਨਖਾਹ ਤੋ ਵਾਝੇ ਹਨ ਅਤੇ ਮੁਲਾਜਮਾਂ ਨੂੰ ਆਪਣਾ ਗੁਜਾਰਾ ਚਲਾਉਣ ਵਿੱਚ ਕਾਫੀ ਮੁਸ਼ਕਿਲ ਆ ਰਹੀ ਹੈ।ਹੋਰਨਾਂ ਹੱਕੀ ਮੰਗਾਂ ਵਿੱਚ ਤਨਖਾਹਾਂ ਦੀ ਅਨਾਮਲੀ ਨੂੰ ਦੂਰ ਕਰਨਾ ਸਾਲ 2011 ਵਿੱਚ ਭਰਤੀ ਹੋਏ ਮੁਲਾਜਮਾਂ ਨੂੰ ਬਦਲੀ ਦਾ ਮੋਕਾ ਦੇਨਾ ਪੈਡੂ ਵਿਕਾਸ ਫੰਡ ਇਕਠਾ ਕਰਨ ਦੇ ਬਦਲੇ ਹਰਿਆਣੇ ਦੀ ਤਰਜ਼ ‘ਤੇ ਇਕ ਵਾਧੂ ਤਨਖਾਹ ਦੇਣਾ, ਸਕੱਤਰ ਦੀ ਅਸਾਮੀ ਲਈ ਤਜਰਬੇ ਦੀ ਹੱਦ ਨੂੰ ਤਿੰਨ ਸਾਲ ਕਰਨਾ ,ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾਂ ਸ਼ਾਮਿਲ ਹੈ।ਮੰਗਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਤੱਕ ਪਹੁਚੋਣ ਲਈ ਮਣਯੋਗ ਡਿਪਟੀ ਕਮੀਸ਼ਨਰ ਤਰਨ ਤਾਰਨ ਜਿਲਾ ਮੰਡੀ ਅਫਸਰ ਤਰਨ ਤਾਰਨ ਜੀ ਨੂੰ ਮੰਗ ਪਤਰ ਵੀ ਦਿੱਤਾ ਗਿਆ ਹੈ।ਇਸ ਮੋਕੇ ਰਾਮਦਾਸ ਭਿਖੀਵਿੰਡ, ਭੁਪਿੰਦਰ ਸਿੰਘ ਝਬਾਲ, ਜਗਜੀਵਨ ਸਿੰਘ ਜਰਨਲ ਸਕੱਤਰ, ਬਿਕਰਮਜੀਤ ਸਿੰਘ, ਸਜਣ ਸਿੰਘ ਖਡੂਰ ਸਾਹਿਬ, ਕਰਮਜੀਤ ਸਿੰਘ ਪੱਟੀ, ਗੁਰਸ਼ਰਨ ਸਿੰਘ ਖੇਮਕਰਨ, ਹਰਜਿੰਦਰ ਸਿੰਘ ਇਕਾਈ ਪ੍ਰਧਾਨ ਤਰਨ ਤਾਰਨ, ਬਲਬੀਰ ਸਿੰਘ ਜਿਲਾ ਉੱਪ ਪ੍ਰਧਾਨ, ਬਲਜੀਤ ਸਿੰਘ ਤੋਂ ਇਲਾਵਾ ਜਿਲੇ ਦੀਆਂ ਵੱਖ ਵੱਖ ਮਾਰਕੀਟ ਕਮੇਟੀਆਂ ਤੋ ਭਾਰੀ ਗਿਣਤੀ ‘ਚ ਮੁਲਾਜ਼ਮ ਹਾਜਰ ਸਨ।
Punjab Post Daily Online Newspaper & Print Media