Tuesday, August 11, 2026

ਸੰਤ ਸੁਭਾਸ਼ ਚੰਦਰ ਸਿੰਘ ਦੀ ਅਗਵਾਈ ਹੇਠ ਸੰਤ ਰਸੀਲਾ ਰਾਮ ਦੀ ਬਰਸੀ ਸ਼ਰਧਾ ਨਾਲ ਮਨਾਈ

PPN3007201615ਮੱਤੇਵਾਲ, 30 ਜੁਲਾਈ (ਕੰਵਲ ਜੋਧਾਨਗਰੀ) – ਰਾਧਾ ਸੁਆਮੀ ਡੇਰਾ ਸੈਦਪੁਰ ਵਿਖੇ ਅੱਜ ਡੇਰੇ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਰਸੀਲਾ ਰਾਮ ਦੀ ਸਾਲਾਨਾ ਬਰਸੀ ਮੌਜੂਦਾ ਮੁੱਖ ਸੇਵਾਦਾਰ ਸੰਤ ਸੁਭਾਸ਼ ਚੰਦਰ ਸਿੰਘ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ਵਿੱਚ ਦੇਸ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸੰਤ ਰਸੀਲਾ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਸੰਤ ਸੁਭਾਸ਼ ਚੰਦਰ ਸਿੰਘ ਵੱਲੋਂ ਕੀਤੇ ਸਤਸੰਗ ਦੌਰਾਨ ਸੰਗਤਾਂ ਨੂੰ ਪ੍ਰਭੂ ਭਗਤੀ ਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਸੰਤ ਰਸੀਲਾ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤ ਰਸੀਲਾ ਰਾਮ ਇੱਕ ਰੂਹਾਨੀ ਸ਼ਖਸੀਅਤ ਸਨ, ਜਿਨ੍ਹਾਂ ਹਮੇਸ਼ਾ ਲੋਕਾਂ ਨੂੰ ਮਾਨਵਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਅਤੇ ਲੋਕ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ।ਸ:ਮਜੀਠੀਆ ਵੱਲੋਂ ਸੰਤ ਰਸੀਲਾ ਰਾਮ ਦੇ ਨਕਸ਼ੇ ਕਦਮ ਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਸੁਭਾਸ਼ ਚੰਦਰ ਸਿੰਘ ਦੀ ਅਗਵਾਈ ਹੇਠ ਚਲ ਰਹੇ ਹਸਪਤਾਲ, ਸਕੂਲ ਤੇ ਹੋਰ ਲੋਕ ਸੇਵਾ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ।ਡੇਰਾ ਮੁਖੀ ਸੰਤ ਸੁਭਾਸ਼ ਚੰਦਰ ਸਿੰਘ ਵੱਲੋਂ ਮਜੀਠੀਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਟਾਲਾ ਤੋਂ ਸਾਬਕਾ ਵਿਧਾਇਕ ਜਗਦੀਸ਼ ਸਾਹਨੀ, ਮੇਜਰ ਸ਼ਿਵ ਚਰਨ ਸਿੰਘ, ਪਰਮਿੰਦਰ ਸਿੰਘ ਹਰਿਆਣਾ, ਤਲਬੀਰ ਸਿੰਘ ਗਿੱਲ ਸਕੱਤਰ ਜਨਰਲ ਮਾਝਾ ਯੂਥ ਵਿੰਗ, ਸੁਖਵਿੰਦਰ ਸਿੰਘ ਗੋਲਡੀ ਮੈਂਬਰ ਜਿਲ੍ਹਾ ਪ੍ਰੀਸ਼ਦ, ਚੇਅਰਮੈਨ ਗੁਰਜਿੰਦਰ ਸਿੰਘ ਢਪੱਈਆਂ, ਬਲਵਿੰਦਰ ਸਿੰਘ ਬਲੋਵਾਲੀ, ਦੇਸ ਰਾਜ ਜੰਮੂ, ਬ੍ਰਿਜ ਕੁਮਾਰ ਦਿੱਲੀ, ਪਿਆਰਾ ਲਾਲ ਸਾਬਕਾ ਸਰਪੰਚ, ਗੁਰਦੇਵ ਸਿੰਘ ਰੰਧਾਵਾ, ਚਰਨ ਸਿੰਘ, ਮਨਜੀਤ ਸਿੰਘ ਚਾਟੀਵਿੰਡ, ਰੁਪਿੰਦਰ ਸਿੰਘ, ਸਾਬਕਾ ਸਰਪੰਚ ਦਿਆਲ ਸਿੰਘ, ਦਇਆ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply