Sunday, April 12, 2026

ਰਾਣਾ ਨੇ ਭਾਜਪਾ ਸੰਸਦ ਮੈਂਬਰ ਬੀਬੀ ਮਿਨਾਕਸ਼ੀ ਲੇਖੀ ਨੂੰ ਦਿੱਤੀ ਵਧਾਈ

PPN210515
ਨਵੀਂ ਦਿੱਲੀ, 21 ਮਈ (ਅੰਮ੍ਰਿਤ ਲਾਲ ਮੰਨਣ)-  ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਜੇਤੂ ਐਲਾਨੀ ਗਈ ਭਾਜਪਾ ਉਮੀਦਵਾਰ ਬੀਬੀ ਮਿਨਾਕਸ਼ੀ ਲੇਖੀ ਨੂੰ ਦਿੱਲੀ ਕਮੇਟੀ ਦੇ ਦੇਵ ਨਗਰ ਹਲਕੇ ਤੋਂ ਮੈਂਬਰ ਪਰਮਜੀਤ ਸਿੰਘ ਰਾਣਾ ਨੇ ਆਪਣੇ ਹਲਕੇ ਦੀਆਂ 10 ਸਿੰਘ ਸਭਾਵਾਂ ਦੇ ਪ੍ਰਧਾਨਾ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ। ਬੀਬੀ ਲੇਖੀ ਨੇ ਰਾਣਾ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਹਲ ਕਰਨ ਲਈ ਪੁਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਤਵਿੰਦਰ ਸਿੰਘ ਡੋਨੀ, ਬਲਬੀਰ ਸਿੰਘ ਅੰਨਦ ਪਰਬਤ, ਬਲਰਾਜ ਸਿੰਘ ਪੰਜਾਬੀ ਬਸਤੀ, ਹਰਜੀਤ ਸਿੰਘ ਲੱਕੀ ਪ੍ਰੇਮ ਨਗਰ, ਹਰਪ੍ਰੀਤ ਸਿੰਘ ਹੈੱਪੀ, ਮਹਿੰਦਰ ਸਿੰਘ ਖਾਲਸਾ, ਰਾਜਾ ਹਰਵਿੰਦਰਜੀਤ ਸਿਘੰ ਅੰਨਦ ਪਰਬਤ, ਰਾਣਾ ਸਾਗਰ, ਬੀਬੀ ਨੀਰੂ ਕੌਰ ਤੇ ਗਿਆਨੀ ਸਰਬਜੀਤ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply