Friday, July 17, 2026

ਮਜੀਠੀਆ ਵੱਲੋਂ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਸ: ਮੱਤੇਵਾਲ ਮਜੀਠਾ ਹਲਕੇ ‘ਚ ਅਕਾਲੀ ਦਲ ਦੇ ਥੰਮ ਸਨ – ਮਜੀਠੀਆ

PPN210517

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਸਰਪੰਚ ਸ: ਕੁਲਬੀਰ ਸਿੰਘ ਮੱਤੇਵਾਲ ਦੀ ਅਚਾਨਕ ਹੋਈ ਮੌਤ ‘ਤੇ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਉਹਨਾਂ ਸ: ਮੱਤੇਵਾਲ ਦੇ ਗ੍ਰਹਿ ਵਿਖੇ ਪਹੁੰਚ ਕੇ  ਸ: ਮੱਤੇਵਾਲ ਦੇ ਬੇਟੇ ਪ੍ਰੋ: ਪਰਮਬੀਰ ਸਿੰਘ ਵਾਈਸ ਪ੍ਰਿੰਸੀਪਲ ਮਾਈ ਭਾਗੋ ਪੋਲਟੇਕਨੀਕਲ ਕਾਲਜ ਅੰਮ੍ਰਿਤਸਰ, ਭਰਾਤਾ ਸ: ਸੁਖਦੇਵ ਸਿੰਘ ਮੱਤੇਵਾਲ ਅਤੇ ਸ: ਮੱਤੇਵਾਲ ਦੀ ਪਤਨੀ ਸਮੇਤ ਪੂਰੇ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸ: ਮੱਤੇਵਾਲ ਦੀ ਮੌਤ ਨੂੰ ਅਕਾਲੀ ਦਲ ਅਤੇ ਖ਼ਾਸਕਰ ਉਹਨਾਂ ਲਈ ਨਿੱਜੀ ਤੌਰ ‘ਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ: ਮਜੀਠੀਆ ਨੇ ਕਿਹਾ ਕਿ ਸ: ਮੱਤੇਵਾਲ ਅਕਾਲੀ ਦਲ ਦੇ ਬੇਦਾਗ ਅਤੇ ਹਰਦਿਲ ਅਜ਼ੀਜ਼ ਆਗੂ ਹੀ ਨਹੀਂ ਸਗੋਂ ਇੱਕ ਨੇਕਦਿਲ ਇਨਸਾਨ ਵੀ ਸਨ। ਉਹਨਾਂ ਦੱਸਿਆ ਕਿ ਸ: ਮੱਤੇਵਾਲ ਵੱਲੋਂ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਪੂਰੀ ਵਫ਼ਾਦਾਰੀ ਤੇ ਬਾਖੂਬੀ ਨਿਭਾਉਣ ਕਾਰਨ ਉਹਨਾਂ ਦੇ ਹੁੰਦਿਆਂ ਹਲਕੇ ਪ੍ਰਤੀ ਉਹਨਾਂ ਨੂੰ ਕੋਈ ਫਿਕਰ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਸੀ ਪੈਂਦੀ  ।  ਸ: ਮੱਤੇਵਾਲ ਦੀ ਆਤਮਿਕ ਸ਼ਾਂਤੀ ਨਿਮਿਤ ਉਹਨਾਂ ਦੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ, ਅੰਤਿਮ ਅਰਦਾਸ ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਮਿਤੀ 25 ਮਈ ਦਿਨ ਐਤਵਾਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰਾ ਬਾਬਾ ਬੁਖ਼ਾਰੀ ਜੀ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਮੌਕੇ ਮੱਤੇਵਾਲ ਪਰਿਵਾਰ ਨਾਲ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਡੀਸੀ ਰਵੀ ਭਗਤ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਜ: ਤਰਲੋਚਨ ਸਿੰਘ ਮੱਤੇਵਾਲ, ਗਗਨਦੀਪ ਸਿੰਘ ਜੱਜ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਟਪਈਆਂ, ਰਾਜੂ ਮੱਤੇਵਾਲ, ਰਜਿੰਦਰ ਕੁਮਾਰ ਬਿੱਟੂ, ਅਮਰੀਕ ਸਿੰਘ ਬਿੱਟਾ, ਮਿਹਰ ਸਿੰਘ ਪ੍ਰਧਾਨ, ਤਰਸੇਮ ਸਿੰਘ , ਪਿਆਰਾ ਸਿੰਘ, ਸੁਲੱਖਣ ਸਿੰਘ, ਅਮਰੀਕ ਸਿੰਘ ਆਦਿ ਸ਼ਾਮਿਲ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply