ਚੌਂਕ ਮਹਿਤਾ, 6 ਅਗਸਤ (ਜੋਗਿੰਦਰ ਸਿੰਘ ਮਾਣਾ) – ਐੱਨ. ਆਰ. ਆਈ ਬਖਸ਼ੀਸ਼ ਸਿੰਘ ਬਖਸ਼ੀ ਥਾਣੇਵਾਲ ਨੇ ਦੁਬਈ ਤੋਂ ਫੋਨ ‘ਤੇ ਜਾਣਕਾਰੀ ਦੇਂਦਿਆ ਦੱਸਿਆ ਮੇਲਾ ਥਾਣੇਵਾਲ ਇਸ ਵਾਰ 25, 26 ਅਗਸਤ ਨੂੰ ਮਨਾਇਆ ਜਾਵੇਗਾ। ਪਹਿਲੇ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਦੂਜੇ ਦਿਨ 26 ਅਗਸਤ ਨੂੰ ਸਕੂਲ ਦੀ ਸਰਕਾਰੀ ਗਰਾਊਂਡ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਨਾਮੀ ਗਾਇਕ ਪਹੁੰਚ ਰਹੇ ਹਨ। ਇਸ ਮੌਕੇ ਪੰਮੀ ਵਹਿਗਲ ਆਸਟੇ੍ਰਲੀਆ, ਬਲਜਿੰਦਰ ਵਹਿਗਲ, ਦਿਲਬਾਗ ਸਿੰਘ ਬਾਗਾ, ਜਤਿੰਦਰ ਸਿੰਘ ਮੋਨੂੰ ਦੁਬਈ, ਕੁਲਵੰਤ ਸਿੰਘ ਕੱਤਾ ਉਹਨਾਂ ਦੇ ਦੁਬਈ ਸਥਿਤ ਦਫ਼ਤਰ ਵਿਚ ਮੌਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media