Friday, March 20, 2026

ਵੱਡੇ ਵਿੱਤੀ ਸੰਕਟ ਕਾਲਜ ਕਾਰਣ ਬੰਦ ਹੋਣ ਦੀ ਕਗਾਰ ‘ਤੇ- ਪੁੱਕਾ

PPN0708201609

ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬਅਨਏਡਿਡ ਕਾਲੇਜਿਸ ਐਸੋਸੀਏਸ਼ਨ () ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ੳਹ ਪੰਜਾਬ ਦੇ ਅਨਏਡਿਡ ਕਾਲੇਜਿਸ ਦੀਆਂ ਮੁਸ਼ਿਕਲਾਂ ਨੂੰ ਸਮਝੇ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ।ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆ ਦੇ ਵਜੀਫਾ ਫੰਡ ਵਿੱਚ ਦੇਰੀ ਦੇ ਕਾਰਨ ਤਕਨੀਕੀ ਸਿੱਖਿਆ ਕਾਲੇਜਿਸ ਦੀਆਂ 50% ਤੋਂ ਜਿਆਦਾ ਸੀਟਾਂ ਖਾਲੀ ਹਨ। ਕਾਲੇਜ ਵੱਡੀ ਵਿੱਤੀ ਸੰਕਟ ਦੇ ਅਧੀਨ ਹਨ ਅਤੇ ਬੰਦ ਹੋਣ ਦੀ ਕਗਾਰੇ ਤੇ ਹਨ। ਅੱਗ ਵਿੱਚ ਘੀ ਪਾਉਾਂਦੇ ੋਏੇ ਹੋਏ ਸਰਕਾਰੀ ਯੂਨੀਵਰਸਿਟੀਆਂ, ਪ੍ਰਾਈਵੇਟ ਕਾਲੇਜਿਸ/ਪੋਲੀਟੈਕਨਿਕ ਤੋ ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆ ਦੀ ਪ੍ਰੌਸੈਸਿੰਗ ਫੀਸ (ਕਾਊਂਸਲਿੰਗ ਫੀਸ) ਦੀ ਮੰਗ ਕਰ ਰਹੀਆ ਹਨ ਜਿਸ ਤੋ ਬਿਨਾਂ ਓਹ ਦਾਖਿਲੇ ਨ੍ਵ 2016-17 ਦੇ ਬੈਚ ਵਿੱਚ ਦਰਜ ਨਹੀ ਕਰ ਸਕਦੇ।
ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਕੀਤੀ ਗਈ ਮੀਟਿੰਗ ਜਿਸ ਵਿੱਚ ਂ”ਪੰਜਾਬ ਦੇ ਬਹੁਤਕਨੀਕੀ ਕਾਲੇਜਿਸ ਦੀ ਐਸੋਸੀਏਸ਼ਨ”, ”ਐਸੋਸੀਏਸ਼ਨ ਆਫ ਪੋਲੀਟੈਕਨਿਕ ਕਾਲੇਜਿਸ ਪੰਜਾਬ”, ”ਫ਼ੈਡਰੇਸ਼ਨ ਆਫ ਸੈਲਫ ਫਾਈਂਨਾਂਸਡ ਬੀ.ਐਡ ਕਾਲੇਜਿਸ ਆਫ ਪੰਜਾਬ”, ”ਪੰਜਾਬ ਡਿਗਰੀ ਕਾਲੇਜਿਜ਼ ਐਸੋਸੀਏਸ਼ਨ” ਆਦਿ ਨੇ ਹਿੱਸਾ ਲਿਆ। ਡਾ: ਅੰਸ਼ੂ ਕਟਾਰੀਆ , ਪ੍ਰਧਾਨ ਪੁਕਾ ਨੇ ਕਿਹਾ ਕਿ ਸਾਲ 2014-15 ਦੇ 35 ਕਰੌੜ ਤੋ ਜਿਆਦਾ ਟਿਊਸ਼ਨ ਫੀਸ ਅਤੇ 90 ਕਰੌੜ ਰੱਖਾਵ ਭੱਤਾ ਦੇ ਬਕਾਇਆ ਹਨ ਅਤੇ ਲਗਭਗ 535 ਕਰੌੜ 2015-16 ਦੇ ਬਕਾਇਆ ਹਨ ਜਦਕਿ ਕੇਂਦਰ ਸਰਕਾਰ ਨੇ 173 ਕਰੌੜ ਜਾਰੀ ਕੀਤੇ ਹੋਏ ਹਨ ਲੇਕਿਨ ਪੰਜਾਬ ਸਰਕਾਰ ਨੇ ਕਾਲੇਜਿਸ ਨੂੰ ਜਾਰੀ ਨਹੀ ਕੀਤੇ ਅਤੇ 2016-17 ਦੇ ਦਾਖਿਲੇ ਲਗਭਗ ਬੰਦ ਹੋਣ ਦੇ ਕਿਨਾਰੇ ਤੇ ਹਨ ਅਤੇ ਕਾਫੀ ਰਕਮ ਸਰਕਾਰ ਦੇ ਕੋਲ ਬਕਾਇਆ ਹੈ ਅਤੇ ਇਸੀ ਕਾਰਣ ਲਗਭਗ 3 ਲੱਖ ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ।
ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਐਜੁਕੇਸ਼ਨ ਦਾ ਸਭ ਤੋ ਖਰਾਬ ਪਹਿਲੂ ਇਹ ਹੈ ਕਿ ਇੱਕ ਪਾਸੇ ਤਾਂ ਰਾਜ ਸਰਕਾਰ ਪੀ ਐਮ ਐਸ ਦੀ ਸਕਾਲਰਸ਼ਿਪ ਦੀ ਰਕਮ ਦਾ ਭੁਗਤਾਨ ਨਹੀ ਕਰ ਰਹੀ ਅਤੇ ਦੂਜੇ ਪਾਸੇ ਦੋਨੋ ਟੈਕਨੀਕਲ ਯੂਨੀਵਰਸਿਟੀਆਂ ਅਤੇ ਬੋਰਡ ਜਿਵੇਂ ਕਿ( ਆਈਕੇਜੀ-ਪੀਟੀਯੂ, ਜਾਲੰਧਰ ਅਤੇ ਐਮਆਰਐਸ- ਪੀਟੀਯੂ, ਬਠਿੰਡਾ; ਪੀ.ਐਸ.ਬੀ.ਟੀ.ਈ.ਆਈ.ਟੀ) ਕਾਲੇਜਿਸ ਤੇ ਦਬਾਵ ਪਾ ਰਹੀਆਂ ਹਨ ਕਿ ਕਾਲੇਜਿਜ਼ ਨੂੰ ਹੀ ਰਜਿਸਟ੍ਰੇਸ਼ਨ ਫੀਸ ਅਤੇ ਪ੍ਰੀਖੀਆ ਫੀਸ ਦਾ ਭੁਗਤਾਨ ਕਰਨਾ ਪੈਣਾ ਹੈ।
ਡਾ: ਅੰਸ਼ੂ ਕਟਾਰੀਆ ਨੇ ਇਹ ਵੀ ਕਿਹਾ ਕਿ ਜੇ ਵਿਦਿਆਰਥੀ ਹੀ ਆਪਣੀ ਫੀਸ ਦਾ ਭੁਗਤਾਨ ਨਹੀ ਕਰ ਰਹੇ ਅਤੇ ਰਾਜ ਸਰਕਾਰ ਨੇ ਵੀ ਉਹਨਾਂ ਦੇ ਪੈਸੇ ਜਾਰੀ ਨਹੀ ਕੀਤੇ ਤਾਂ ਕਾਲੇਿਜਜ਼ ਕਿਵੇਂ ਆਪਣੀ ਜੇਬ ਤੋ ਰਜਿਸਟ੍ਰੇਸ਼ਨ/ ਪ੍ਰੀਖੀਆ ਅਤੇ ਹੋਰ ਚਾਰਜਿਸ ਸਟੇਟ ਯੂਨੀਵਰਸਿਟੀ ਨੂੰ ਦੇ ਸਕਦੇ ਹਨ।ਫਾਈਨਾਂਸ ਸੈਕਰੇਟਰੀ ਮਨਮੋਹਨ ਗਰਗ ਨੇ ਪਿਛਲੀ ਸਭਾ ਵਿੱਚ ਕਿਹਾ ਸੀ ਕਿ ਸਰਕਾਰ ਨੇ ਆਪ ਮੰਨਿਆਂ ਹੈ ਕਿ ਪੰਜਾਬ ਵਿੱਚ ਇਸ ਟੈਕਨੀਕਲ ਸਿੱਖਿਆ ਦੇ ਯੁਗ ਵਿੱਚ ਇਸੀ ਵਜਾਂ ਨਾਲ 60-70% ਸੀਟਾਂ ਖਾਲੀ ਰਹਿ ਜਾਂਦੀਆ ਹਨ। ”ਤਾਂ ਸਰਕਾਰ ਪੰਜਾਬ ਦੇ ਮਰਦੇ ਹੋਏ ਸਿੱਖਿਆ ਖੇਤਰ ਨੂੰ ਅੱਗੇ ਹੋ ਕੇ ਕਿਉਂ ਨਹੀ ਬਚਾਅ ਰਹੀ”?
ਗਰਗ ਨੇ ਇਹ ਵੀ ਕਿਹਾ ਕਿ ਸਰਕਾਰ ਪਹਿਲਾਂ ਤੋ ਹੀ ਦੇਰੀ ਕਰ ਰਹੀ ਹੈ ਸਕਾਲਰਸ਼ਿਪ ਫੰਡਾਂ ਨੂੰ ਦੇਣ ਵਿੱਚ ਜੋ ਕਿ ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆ ਦੇ ਲਈ ਹੈ ਅਤੇ ਬਚੀ ਹੋਈ ਰਕਮ ਨਾ ਦਿੰਦੇ ਹੋਏ ਯੂਨੀਵਰਸਿਟੀਆਂ ਵੀ ਅਨਏਡਿਡ ਕਾਲੇਜਿਸ ਨੂੰ ਆਪਣੀ ਜੇਬ ਤੋਂ ਭੁਗਤਾਨ ਕਰਨ ਲਈ ਕਹਿ ਰਹੀ ਹੈ।ਪੰਜਾਬ ਦੀ ਪੋਲੀਟੈਕਨਿਕ ਕਾਲੇਜਿਸ ਐਸੋਸਇਏਸ਼ਨ ਦੇ ਪ੍ਰਧਾਨ ਰਜਿੰਦਰ ਧਨੋਆ ਨੇ ਕਿਹਾ ”ਨਵੀ ਨੋਟੀਫਿਕੇਸ਼ਨ ਦੇ ਅਨੁਸਾਰ ਜੇ ਕੋਈ ਵਿਦਿਆਰਥੀ ਆਪਣੀ ਪੜਾਈ ਵਿੱਚ ਹੀ ਛੱਡ ਕੇ ਚਲਾ ਜਾਂਦਾ ਹੈ ਤਾਂ ਕਾਲੇਜ ਨੂੰ ਉਸਦਾ ਪਹਿਲਾਂ ਤੋ ਜਾਰੀ ਹੋਇਆ ਪੈਸਾ ਵੀ ਸਰਕਾਰ ਨੂੰ ਵਾਪਿਸ ਕਰਨਾ ਪਵੇਗਾ। ਜੇ ਕੋਈ ਵਿਦਿਆਰਥੀ ਆਪਣੀ ਪੜਾਈ ਵਿੱਚ ਹੀ ਛੱਡ ਕੇ ਚਲਾ ਜਾਂਦਾ ਹੈ ਤਾਂ ਕਾਲੇਜ ਨੂੰ ਉਸ ਦੀ ਸਜਾ ਕਿਉਂ ਮਿਲੈ? ” ਜਗਜੀਤ ਸਿੰਘ , ਹੈਡ, ਫੈਡਰੇਸ਼ਨ ਆਫ ਸੈਲਫ ਫਾਈਨਾਂਸਡ ਬੀ.ਐੱਡ ਕਾਲੇਜਿਸ ਆਫ ਪੰਜਾਬ, ਅਮਿਤ ਸ਼ਰਮਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ; ਅਸ਼ੌਕ ਗਰਗ ਖਜਾਨਚੀ; ਸੀ.ਏ ਰੇਨੂੰ ਅਰੋੜਾ, ਜੁਆਇੰਟ ਸੈਕਰੇਟਰੀ; ਚੈਰੀ ਗੋਇਲ, ਮਾਲਵਾ-1 ਕੋਰਡੀਨੇਟਰ ; ਮੌਂਟੀ ਗਰਗ, ਮਾਲਵਾ-2 ਕੋਰਡੀਨੇਟਰ; ਮਿ: ਸੰਜੀਵ ਚੋਪੜਾ , ਦੁਆਬਾ ਕੋਰਡੀਨੇਟਰ; ਮਿ: ਰਣਬੀਰ ਢੀਂਡਸਾ, ਕੋਰਡੀਨੇਟਰ , ਐਸੋਸਇਏਸ਼ਨ ਆਫ ਪੋਲੀਟੈਕਨਿਕ ਕਾਲੇਜਿਸ, ਪੰਜਾਬ ਆਦਿ ਵੀ ਮੀਟਿੰਗ ਵਿੱਚ ਮੌਜੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply