
ਨਵੀਂ ਦਿੱਲੀ, 11 ਅਗਸਤ (ਪੰਜਾਬ ਪੋਸਟ ਬਿਊਰੋ) – ਇਨ੍ਹਾਂ ਦਿਨਾਂ ਵਿੱਚ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਰਾਜਪਾਲ ਕਿਰਨ ਬੇਦੀ ਨੇ ਇੱਕ ਟਵੀਟ ਕਰ ਘੁਮੰਤਰੂ ਸਮਾਜ ਨੂੰ ਅਪ੍ਰਾਧੀ ਬਿਰਤੀ ਦਾ ਕਰਾਰ ਦਿੱਤਾ ਹੈ, ਜੋ ਕਿ ਉਨ੍ਹਾਂ ਵਲੋਂ ਮਾਨਵਤਾ ਪ੍ਰਤੀ ਕੀਤਾ ਗਿਆ ਇੱਕ ਨਾ ਮੁਆਫ ਕੀਤਾ ਜਾ ਸਕਣ ਵਾਲਾ ਬਜਰ ਗੁਨਾਹ ਹੈ। ਇਹ ਵਿਚਾਰ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਿਰਨ ਬੇਦੀ ਜੋ ਕਿ ਇੱਕ ਰਾਜ ਦੀ ਜ਼ਿਮੇਂਦਾਰ ਰਾਜਪਾਲ ਹਨ, ਬੀਤੇ ਵਿੱਚ ਪੁਲਿਸ ਸਹਿਤ ਕਈ ਹੋਰ ਅਹੁਦਿਆਂ ਪੁਰ ਰਹਿੰਦਿਆਂ ਉਨ੍ਹਾਂ ਦਾ ਦੇਸ਼ ਦੇ ਸਮੁਚੇ ਵਰਗਾਂ ਨਾਲ ਸਿੱਧਾ ਸੰਪਰਕ ਰਿਹਾ ਹੈ, ਜਿਸ ਕਾਰਣ ਜ਼ਰੂਰੀ ਹੈ ਕਿ ਉਹ ਸਮਾਜ ਦੇ ਹਰ ਅੰਗ ਨਾਲ ਸੰਬੰਧਤ ਜ਼ਮੀਨੀ ਸੱਚਾਈ ਤੋਂ ਜਾਣੂ ਹੋਣ। ਇਸਦੇ ਬਾਵਜੁਦ ਉਨ੍ਹਾਂ ਦਾ ਘੁਮੰਤਰੂ ਸਮਾਜ ਨਾਲ ਸੰਬੰਧਤ ਜਾਤੀਆਂ ਨੂੰ ਅਪ੍ਰਾਧੀ ਬਿਰਤੀ ਦਾ ਕਹਿਣਾ, ਇਹ ਸਾਬਤ ਕਰਦਾ ਹੈ, ਜਿਵੇਂ ਉਨ੍ਹਾਂ ਨੇ ਜ਼ਿਮੇਂਦਾਰ ਅਹੁਦਿਆਂ ਪੁਰ ਰਹਿੰਦਿਆਂ ਦੇਸ਼ ਦੇ ਆਮ ਲੋਕਾਂ ਨਾਲ ਸੰਬੰਧਤ ਜ਼ਮੀਨੀ ਸੱਚਾਈ ਨੂੰ ਜਾਨਣ ਤੇ ਸਮਝਣ ਦੀ ਕਦੀ ਲੋੜ ਹੀ ਨਹੀਂ ਸੀ ਸਮਝੀ, ਉਹ ਉਚ ਅਹੁਦਿਆਂ ਦੀ ਖੁਮਾਰੀ ਵਿੱਚ ਹੀ ਵਿਚਰਦੇ ਰਹੇ। ਸ. ਰਾਣਾ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਘੁਮੰਤਰੂ ਸਮਾਜ ਉਨ੍ਹਾਂ ਜਾਤੀਆਂ ਤੇ ਫਿਰਕਿਆ ਦੇ ਲੋਕਾਂ ਦਾ ਹੈ, ਜੋ ਦਿਨ-ਰਾਤ ਈਮਾਨਦਾਰੀ ਨਾਲ ਦਸਾਂ ਨਹੁੰਆਂ ਦੀ ਕਿਰਤ ਕਰ, ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਦਾ ਜੁਗਾੜ ਕਰਦੇ ਹਨ। ਸ. ਰਾਣਾ ਨੇ ਕਿਹਾ ਕਿ ਕਿਰਨ ਬੇਦੀ ਵਲੋਂ ਅਜਿਹੀਆਂ ਕਿਰਤੀ ਜਾਤੀਆਂ ਨੂੰ ਅਪ੍ਰਾਧੀ ਬਿਰਤੀ ਦਾ ਕਹਿਣਾ, ਦੇਸ਼ ਦੇ ਸਮੁੱਚੇ ਕਿਰਤੀਆਂ ਦਾ ਅਪਮਾਨ ਹੈ, ਜਿਸਦੇ ਲਈ ਉਨ੍ਹਾਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ, ਜੋ ਉਹ ਅਜਿਹਾ ਨਹੀਂ ਕਰਦੇ ਤਾਂ ਸਰਕਾਰ ਨੂੰ ਚਹੀਦਾ ਹੈ ਕਿ ਉਹ ਉਨ੍ਹਾਂ ਨੂੰ ਜ਼ਿਮੇਂਦਾਰੀ ਭਰੇ ਸਨਮਾਨਤ ਰਾਜਪਾਲ ਦੇ ਅਹੁਦੇ ਤੋਂ ਤੁਰੰਤ ਹੀ ਬਰਖਾਸਤ ਕਰ ਦੇਵੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media