Sunday, June 15, 2025
Breaking News

ਦਿੱਲੀ ਕਮੇਟੀ ਦੇ ਘਾਟੇ ‘ਚ ਹੋਣ ਦੇ ਦਾਅਵਿਆਂ ਨੂੰ ਅਕਾਲੀ ਦਲ ਨੇ ਨਕਾਰਿਆ

ਸਰਨਾ ਕਾਰਜਕਾਲ ਨਾਲ ਆਪਣੇ ਕਾਰਜਕਾਲ ਦੀ ਤੁਲਨਾ ਕਰਦੇ ਹੋਏ ਖੁੱਲੀ ਬਹਿਸ ਦੀ ਦਿੱਤੀ ਚੁਨੌਤੀ

PPN250302

ਨਵੀਂ ਦਿੱਲੀ, 23 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਖਿਲਾਫ ਕੀਤੀ ਜਾ ਰਹੀ ਦੁਸ਼ਣਬਾਜ਼ੀ ਨੂੰ ਤੱਥਿਆਂ ਤੋਂ ਪਰ੍ਹੇ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਸਰਨਾ ਨੂੰ ਤੱਥਿਆਂ ਦੇ ਅਧਾਰ ਤੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ। ਦਲ ਦੇ ਮੀਤ ਪ੍ਰਧਾਨ ਵਿਕ੍ਰਮ ਸਿੰਘ ਲਾਜਪਤ ਨਗਰ ਨੇ ਦਿੱਲੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੀ ਸੀਸਗੰਜ ਮੈਗਜ਼ੀਨ ‘ਚ ਕਮੇਟੀ ਦੇ ਆਮਦਨ ਅਤੇ ਖਰਚ ਦੇ ਪ੍ਰਕਾਸ਼ਿਤ ਹੁੰਦੇ ਆਂਕੜਿਆਂ ਦਾ ਸਰਨਾ ਵੱਲੋਂ ਦਿੱਤੇ ਗਏ ਹਵਾਲੇ ਤੇ ਪਲਟਵਾਰ ਕਰਦੇ ਹੋਏ ਸਰਨਾ ਕਾਰਜਕਾਲ ਦੇ 13 ਮਹੀਨੇ ਅਤੇ ਮੌਜੂਦਾ ਕਮੇਟੀ ਦੇ 13 ਮਹੀਨਿਆਂ ਦਾ ਵੇਰਵਾ ਸੀਸਗੰਜ ਮੈਗਜ਼ੀਨ ਅਨੁਸਾਰ ਪੇਸ਼ ਕਰਦੇ ਹੋਏ ਸਰਨਾ ਨੂੰ ਕਮੇਟੀ ਦੇ ਘਾਟੇ ਵਿਚ ਹੋਣ ਦੇ ਸਬੂਤ ਪੇਸ਼ ਕਰਨ ਦੀ ਚੂਨੌਤੀ ਦਿੱਤੀ ਹੈ। ਸੀਸ ਗੰਜ ਮੈਗਜ਼ੀਨ ਦੇ ਹਵਾਲੇ ਤੋਂ ਸਰਨਾ ਦੇ ਕਾਰਜਕਾਲ ਜਨਵਰੀ 2012 ਤੋਂ ਜਨਵਰੀ 2013 (13 ਮਹੀਨੇ) ‘ਚ ਕਮੇਟੀ ਦੀ ਆਮਦਨ 93 ਕਰੋੜ 32 ਲੱਖ 96042  ਰੁਪਏ, ਖਰਚਾ90  ਕਰੋੜ 13 ਲੱਖ 85700 ਰੁਪਏ ਤੇ ਬਚਤ 3 ਕਰੋੜ 19 ਲੱਖ 50342 ਰੁਪਏ ਅਤੇ ਮੌਜੂਦਾ ਕਮੇਟੀ ਦੇ ਕਾਰਜ ਕਾਲ ਫਰਵਰੀ 2013 ਤੋਂ ਫਰਵਰੀ 2014 (13 ਮਹੀਨੇ) ਦੌਰਾਨ ਆਮਦਨ 98 ਕਰੋੜ 56 ਲੱਖ 32023 ਰੁਪਏ, ਖਰਚਾ 95 ਕਰੋੜ 42 ਲੱਖ 37392 ਰੁਪਏ ਤੇ ਬਚਤ ੩ ਕਰੋੜ ੧੩ ਲੱਖ ੯੪੬੩੧ ਰੁਪਏ ਹੋਣ ਦਾ ਦਾਅਵਾ ਕਰਦੇ ਹੋਏ ਵਿਕ੍ਰਮ ਸਿੰਘ ਨੇ ਖੁਲਾਸਾ ਕੀਤਾ ਕਿ ਸਰਨਾ ਕਾਰਜਕਾਲ ਦੌਰਾਨ ਇਨ੍ਹਾਂ ੧੩ ਮਹੀਨਿਆਂ ‘ਚ ੭ ਮਹੀਨੇ ਕਮੇਟੀ ਘਾਟੇ ‘ਚ ਤੇ ਸਾਡੇ ਕਾਰਜ ਕਾਲ ਦੌਰਾਨ 13 ਮਹੀਨਿਆਂ ‘ਚ 6 ਮਹੀਨੇ ਘਾਟੇ ‘ਚ ਰਹੀ ਹੈ। ਹੋਰ ਵੇਰਵਿਆਂ ਦਾ ਜ਼ਿਕਰ ਕਰਦੇ ਹੋਏ ਵਿਕ੍ਰਮ ਸਿੰਘ ਨੇ ਦੱਸਿਆ ਕਿ ਸਰਨਾ ਕਾਰਜਕਾਲ ਦੌਰਾਨ ਸਿਰਫ 4-5 ਮੁੱਖ ਗੁਰਮਤਿ ਸਮਾਗਮ ਪੂਰੇ ਸਾਲ ਦੌਰਾਨ ਕਰਵਾਏ ਜਾਂਦੇ ਸਨ ਪਰ ਨਵੀਂ ਕਮੇਟੀ ਨੇ ਗੁਰੂ ਸਾਹਿਬ, ਭਗਤ ਸਾਹਿਬਾਨ, ਸ਼ਹੀਦ ਸਿੰਘ ਅਤੇ ਪੰਥ ਨਾਲ ਸੰਬੰਧਿਤ ਸਾਰੇ ਦਿਹਾੜੇ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਏ ਹਨ। ਵਿਕ੍ਰਮ ਨੇ ਕਿਹਾ ਕਿ ਸਰਨਾ ਜਦੋ ਕਮੇਟੀ ਸੌਂਪ ਕੇ ਗਏ ਸੀ ਤਾਂ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ, ਤਿਲਕ ਵਿਹਾਰ ਤੇ ਹਰੀ ਨਗਰ ਦੇ ਸਟਾਫ ਦਾ ਵੇਤਨ 4 ਤੋਂ 6 ਮਹੀਨੇ ਬਾਕੀ ਸੀ ਜਿਸ ਨੂੰ ਨਵੀਂ ਕਮੇਟੀ ਦੇ ਆਉਣ ਤੇ ਦਿੱਤਾ ਗਿਆ ਹੈ। ਦਿੱਲੀ ਕਮੇਟੀ ਮੈਂਬਰਾਂ ਨੂੰ ਇਲਾਕੇ ‘ਚ ਧਰਮ ਪ੍ਰਚਾਰ, ਸਹਾਇਤਾ ਅਤੇ ਫੀਸ ਮਾਫੀ ਲਈ ਮਿਲਣ ਵਾਲਾ ਸਲਾਨਾ 2.50 ਲੱਖ ਦਾ ਫੰਡ ਜੋ ਸਰਨਾ ਆਪਣੇ ਸਿਰਫ 25 ਤੋਂ 30 ਮੈਂਬਰਾਂ ਨੂੰ ਦਿੰਦੇ ਸਨ ਉਸਨੂੰ ਵੀ ਵਧਾ ਕੇ 6 ਲੱਖ ਕਰਦੇ ਹੋਏ ਸਾਰੇ 51 ਮੈਂਬਰਾਂ ਨੂੰ ਹੁਣ ਦਿੱਤਾ ਜਾ ਰਿਹਾ ਹੈ। ਦਿੱਲੀ ਕਮੇਟੀ ਦੇ ਦਿੱਲੀ ਯੁਨੀਵਰਸਟੀ ਹੇਠ ਚਲਦੇ ੪ ਕਾਲਜਾਂ ‘ਚ ਯੂ.ਜੀ.ਸੀ. ਦੇ ਨਿਯਮਾਂ ਤਹਿਤ ਦਿੱਲੀ ਕਮੇਟੀ ਵੱਲੋਂ ਦਿੱਤੀ ਜਾਣ ਵਾਲੀ ੫% ਗ੍ਰਾਂਟ ਦਾ ਜ਼ਿਕਰ ਕਰਦੇ ਹੋਏ ਵਿਕ੍ਰਮ ਸਿੰਘ ਨੇ ਦੱਸਿਆ ਕਿ ਨਵੀਂ ਕਮੇਟੀ ਨੇ ਸਰਨਾ ਕਾਰਜਕਾਲ ਦੇ ਕਈ ਸਾਲਾਂ ਦੀ ਪਿਛੱਲੀ ਗ੍ਰਾਂਟ ਕਾਲਜਾਂ ਨੂੰ ਦੇਣ ਦੇ ਨਾਲ ਹੀ ਆਪਣੇ ਤਕਨੀਕੀ ਅਦਾਰੇ ਗੁਰੂ ਤੇਗ ਬਹਾਦਰ ਆਈ.ਟੀ. ਕਾਲੇਜ ਹਰੀ ਨਗਰ ਤੇ ਪੌਲੀਟੇਕਨੀਕ ਵਸੰਤ ਵਿਹਾਰ ਦੀ ਮਾਨਤਾ ਜੋ ਕਿ ਸਾਨੁੰ ਖਤਮ ਮਿਲੀ ਸੀ ਨੂੰ ਵਾਪਿਸ ਮਾਨਤਾ ਦਿਵਾਉਣ ਲਈ ਲੱਖਾਂ ਰੁਪਏ ਇਨ੍ਹਾ ਤਕਨੀਕੀ ਅਦਾਰਿਆਂ ‘ਚ ਜਰੂਰੀ ਸਮਾਨ ਦੀ ਸਥਾਪਨਾ ਲਈ ਵੀ ਲਗਾਏ ਹਨ, ਤਾਂਕਿ ਇਨ੍ਹਾਂ ਅਦਾਰਿਆਂ ‘ਚ ਪੜਦੇ ਬੱਚਿਆਂ ਦਾ ਭੱਵਿਖ ਖਰਾਬ ਨਾ ਹੋਵੇ। ਛੋਟੀ-ਛੋਟੀ ਗੱਲਾਂ ਤੇ ਸਟਾਫ ਦੇ ਖਿਲਾਫ ਕੋਰਟਾਂ ਵਿਚ ਚਲ ਰਹੇ ਮੁਕੱਦਮਿਆਂ ਨੂੰ ਖਤਮ ਕਰਦੇ ਹੋਏ ਸਟਾਫ ਨਾਲ ਮਾਲੀ ਅਤੇ ਤਰੱਕੀਆਂ ਨਾਲ ਸੰਬੰਧਿਤ ਸੈਕੜੇ ਮਸਲਿਆਂ ਦਾ ਪਹਿਲ ਦੇ ਅਧਾਰ ਤੇ ਲੱਖਾਂ ਰੁਪਏ ਖਰਚ ਕੇ ਨਿਪਟਾਰਾ ਕਰਨ ਦਾ ਵੀ ਵਿਕ੍ਰਮ ਸਿੰਘ ਨੇ ਦਾਅਵਾ ਕੀਤਾ।  ਨਵੀਂ ਕਮੇਟੀ ਵੱਲੋਂ ਉਲੀਕੀਆਂ ਗਈਆਂ ਸਕੀਮਾਂ ਸਟਾਫ ਦੀ ਤਨਖਾਹ ‘ਚ 43% ਵਾਧਾ, ਸ਼ਗਨ ਸਕੀਮ, 1984 ਦੀ ਵਿਧਵਾਵਾਂ ਨੂੰ ਪੈਂਸ਼ਨ, ਫ੍ਰੀ ਰਾਸ਼ਨ, ਬੱਚਿਆਂ ਦੀ ਮੁਫਤ ਪੜਾਈ, ਲੋੜਵੰਦ ਬੱਚਿਆਂ ਦੀ ੨੩ ਕਰੋੜ ਦੀ ਫ਼ੀਸ ਮਾਫ਼ੀ, ਉਤਰਾਖੰਡ ‘ਚ ਮਨੁੱਖਤਾ ਦੀ ਸੇਵਾ ਲਈ ਲੰਗਰ, ਬੰਬ ਕਾਂਡ ਜਾਂ ਅਤਿਵਾਦ ਦੇ ਸ਼ਿਕਾਰ ਲੋਕਾਂ ਦੀ ਮਾਲੀ ਮਦਦ, ਗੁਰਦੁਆਰਾ ਸਾਹਿਬ ਦੇ ਦਰਸ਼ਨਾ ਲਈ ਫ੍ਰੀ ਬਸ ਸੇਵਾ, ਸਕੂਲਾਂ ‘ਚ ਖੇਡਾਂ ਦੇ ਸਮਾਨ ਦੀ ਪੂਰਤੀ, ਅੰਮ੍ਰਿਤਧਾਰੀ ਬੱਚਿਆਂ ਨੂੰ ਫ਼ੀਸ ਮਾਫ਼ੀ, ਬਦਰਪੂਰ ‘ਚ ਤਕਨੀਕੀ ਅਦਾਰੇ ਦੀ ਸਥਾਪਨਾ, ਦਿੱਲੀ ਫਤਹਿ ਦਿਵਸ ਖਾਲਸਾਹੀ ਸ਼ਾਨੋਸ਼ੋਕਤ ਨਾਲ ਪਹਿਲੀ ਵਾਰ ਮਨਾਉਣਾ ਅਤੇ 550 ਦੇ ਕਰੀਬ ਸਟਾਫ ਨੂੰ ਪਿੱਛਲੇ 10 ਸਾਲ ਤੋਂ ਨਹੀਂ ਮਿਲੀ ਤਰੱਕੀ/ਗ੍ਰੇਡ ਵਧਾਉਣਾ ਆਦਿਕ ਗੱਲਾਂ ਦਾ ਵੇਰਵਾ ਦਿੰਦੇ ਹੋਏ ਵਿਕ੍ਰਮ ਸਿੰਘ ਨੇ ਸਰਨਾ ਨੂੰ ਕਿਸੇ ਵੀ ਮੰਚ ਤੇ ਇਸ ਬਾਰੇ ਗੱਲ ਕਰਨ ਦੀ ਚੁਨੌਤੀ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply