Thursday, August 6, 2026

ਜੰਡਿਆਲਾ ਸਾਹਿਤ ਸਭਾ ਵੱਲੋਂ ਸਾਵਨ ਕਵੀ ਦਰਬਾਰ ਕਰਵਾਇਆ ਗਿਆ

PPN1708201515
ਜੰਡਿਆਲਾ, 17 ਅਗਸਤ (ਹਰਿੰਦਰਪਾਲ ਸਿੰਘ) – ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਵੱਲੋਂ ਡਾ. ਸੁਖਦੇਵ ਸਿੰਘ ਪਾਂਧੀ ਪ੍ਰਧਾਨ, ਕੁਲਦੀਪ ਸਿੰਘ ਅਰਸ਼ੀ ਸਰਪ੍ਰਸਤ, ਤ੍ਰਿਲੋਕ ਸਿੰਘ ਦੀਵਾਨਾ ਅਤੇ ਸੰਤੋਖ ਸਿੰਘ ਰਾਹੀ ਦੇ ਉੱਦਮ ਸਦਕਾ ਸੇਂਟ ਸੋਲਜਰ ਇਲਾਈਟ ਕੌਨਵੈਂਟ ਸਕੂਲ ਵਿਖੇ ਬੀਤੇ ਦਿਨੀਂ ‘ਸਾਵਨ ਕਵੀ ਦਰਬਾਰ’ ਕਰਵਾਇਆ ਗਿਆ। ਜਿਸ ਵਿਚ ਉਘੇ ਲੇਖਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭਾ ਦੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ, ਦੇਵ ਦਰਦ, ਵੀਰ ਭਾਨ ਨਾਰੰਗ, ਹਰੀ ਸਿੰਘ ਸੰਧੂ ਜ਼ੀਰਾ, ਸੰਤੋਖ ਸਿੰਘ ਗੁਰਾਇਆ, ਬੀਬੀ ਸੁਰਜੀਤ ਕੌਰ ਸ਼ਾਮਲ ਹੋਏ।
ਇਸ ਮੌਕੇ ਦਿਲਜੀਤ ਸਿੰਘ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਸਭਾਵਾਂ ਹੀ ਚੰਗੇ ਸਾਹਿਤ ਲਈ ਸਹੀ ਵਰਕਸ਼ਾਪ ਦਾ ਕੰਮ ਕਰਦੀਆਂ ਹਨ।ਇਸ ਤਰ੍ਹਾਂ ਦੇ ਸਮਾਗਮ ਨਵੇਂ ਲੇਖਕਾਂ ਲਈ ਰਾਹ ਪੱਧਰਾ ਕਰਦੇ ਹਨ। ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਵੱਲੋਂ ਸ੍ਰੀ ਸੁਖਦੇਵ ਕੁਮਾਰ ਹੀਰ ਐਵਾਰਡ ਸਥਾਪਤ ਕਰਕੇ ਇਕ ਚੰਗਾ ਕਾਰਜ ਕੀਤਾ ਗਿਆ ਹੈ।ਇਸ ਲਈ ਪਹਿਲੇ ਕਵੀ ਦੇਵ ਦਰਦ ਦੀ ਚੋਣ ਕਰਕੇ ਸਭਾ ਨੇ ਆਪਣਾ ਮਾਣ ਵਧਾਇਆ ਹੈ। ਕਵੀ ਦਰਬਾਰ ਵਿਚ ਮੱਖਣ ਸਿੰਘ ਭੈਣੀਵਾਲਾ, ਮੱਖਣ ਸਿੰਘ ਧਾਲੀਵਾਲ, ਲਾਲੀ ਕਰਤਾਰਪੁਰੀ, ਦਰਸ਼ਨ ਸਿੰਘ ਨੰਦੜਾ, ਕਾਕਾ ਸਿਕੰਦਰ ਸਿੰਘ, ਸੰਤੋਖ ਸਿੰਘ ਰਾਹੀ, ਤ੍ਰਿਲੋਕ ਸਿੰਘ ਦੀਵਾਨਾ, ਕੁਲਦੀਪ ਸਿੰਘ ਅਰਸ਼ੀ, ਪਾਂਧੀ, ਜਸਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ, ਹਰਜਸ ਦਿਲਬਰ, ਗਿਆਨ ਸਿੰਘ ਗਹਿਰੀ, ਸਤਨਾਮ ਸਿੰਘ ਸਿੱਧੂ ਫਰੀਦਕੋਟੀ, ਜਸਬੀਰ ਸਿੰਘ ਝਬਾਲ, ਸੰਤੋਖ ਸਿੰਘ ਗੁਰਾਇਆ, ਸਤਰਾਜ ਜਲਾਲਾਬਾਦੀ, ਪਿਆਰਾ ਸਿੰਘ ਜਾਚਕ, ਕੁਲਵੰਤ ਸਿੰਘ ਕੰਤਾ, ਨਿਰਮਲ ਸਿੰਘ ਨਿੰਮਾ, ਦਵਿੰਦਰ ਸਿੰਘ ਭੋਲਾ ਨੇ ਸਾਵਣ ਦੇ ਵੱਖ-ਵੱਖ ਪਹਿਲੂਆਂ ‘ਤੇ ਆਪਣੀਆਂ ਸੁੰਦਰ ਰਚਨਾਵਾਂ ਪੇਸ਼ ਕੀਤੀਆਂ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਦਿਲਜੀਤ ਸਿੰਘ ਬੇਦੀ ਨੂੰ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਨਮਾਨਿਤ ਕੀਤਾ ਗਿਆ।ਸਭਾ ਵੱਲੋਂ ਸੁਖਦੇਵ ਹੀਰ ਦੀ ਪਤਨੀ ਬੀਬੀ ਸੁਰਜੀਤ ਕੌਰ ਨੂੰ ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਦੇਵ ਦਰਦ ਨੂੰ ‘ਸੁਖਦੇਵ ਹੀਰ ਐਵਾਰਡ’ ਨਾਲ ਨਿਵਾਜਿਆ ਗਿਆ।ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਦਰਾਜਕੇ ਨੇ ਨਿਭਾਈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply