📝 *ਅੱਜ ਦੀਆਂ ਸੁਰਖੀਆਂ…..*
ਮਿਤੀ : 19 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਰਿਓ ਓਲੰਪਿਕ ਦੇ 12 ਦਿਨ ਬਾਅਦ ਭਾਰਤੀ ਕੋਸ਼ਿਸ਼ਾਂ ਨੂੰ ਪਿਆ ਬੂਰ– ਹਰਿਆਣਾ ਦੀ ਰੈਸਲਰ ਸਾਕਸ਼ੀ ਮਲਿਕ ਨੇ ਭਾਰਤ ਲਈ ਜਿੱਤਿਆ ਪਹਿਲਾ ਕਾਂਸੀ ਦਾ ਤਗਮਾ।
▶ ਰਿਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ‘ਤੇ ਹੋਈ ਇਨਾਮਾਂ ਦੀ ਬੌਛਾੜ – ਹਰਿਆਣਾ ਸਰਕਾਰ ਦੇਵੇਗੀ ਸਾਕਸ਼ੀ ਮਲਿਕ ਨੂੰ 2.5 ਕਰੋੜ ਨਗਦ ਤੇ ਸਰਕਾਰੀ ਨੌਕਰੀ।
▶ ਰਿਓ ਸਿੰਗਲਜ਼ ਬੈਡਮਿੰਟਨ ‘ਚ ਪੁੱਜੀ ਪੀ.ਵੀ.ਸਿੰਧੂ- ਫਾਈਨਲ ‘ਚ ਗੋਲਡ ਮੈਡਲ ਤੋਂ ਇਕ ਕਦਮ ਪਿੱਛੇ, ਚਾਂਦੀ ਦਾ ਮੈਡਲ ਕੀਤਾ ਪੱਕਾ।
▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੀਆਂ ਬੇਟੀਆਂ ਸਾਕਸ਼ੀ ਤੇ ਸਿੰਧੂ ਦੀ ਸਫਲਤਾ ‘ਤੇ ਖੁਸ਼ੀ ਦਾ ਇਜ਼ਹਾਰ– ਦਿੱਤੀਆਂ ਮੁਬਾਰਕਾਂ।
▶ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਦੇ ਮੇਲੇ ‘ਤੇ ਹੋਈਆਂ ਸਿਆਸੀ ਕਾਨਫਰੰਸਾਂ– ਆਗੂਆਂ ਨੇ ਇਕ ਦੂਜੇ ‘ਤੇ ਛੱਡੇ ਸ਼ਬਦੀ ਬਾਣ।
▶ ਅਕਾਲੀ ਦਲ ਦੀ ਕਾਨਫਰੰਸ ‘ਚ ਪੁੱਜੇ ਸੀ.ਐਮ ਤੇ ਡਿਪਟੀ ਸੀ.ਐਮ ਬਾਦਲ– ਕਾਂਗਰਸ ਤੇ ਆਪ ਨੂੰ ਦੱਸਿਆ ਪੰਜਾਬ ਵਿਰੋਧੀ।
▶ WADA ਨੇ ਨਰ ਸਿੰਘ ਯਾਦਵ ਰੈਸਲਰ ਤੋਂ ਬੈਨ ਹਟਾਇਆ– ਰਿਓ ਓਲੰਪਿਕ ‘ਚ ਅੱਜ ਹੋਵੇਗਾ ਫਰਾਂਸ ਦੇ ਪਹਿਲਵਾਨ ਨਾਲ ਪਹਿਲਾ ਮੁਕਾਬਲਾ।
▶ ਮੋਦੀ ਸਰਕਾਰ ਨੇ ਗਠਜੋੜ ਧਰਮ ਨਿਭਾਇਆ- ਪੰਜਾਬ ਦੇ ਗਵਰਨਰ ਵੀ.ਪੀ ਬਦਨੌਰ ਹੀ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ।
▶ ਪੰਜਾਬ ਸਰਕਾਰ ਖੋਲੇਗੀ ਮੁਫਤ ਦਵਾਈ ਦੀਆਂ 2000 ਦੁਕਾਨਾਂ– ਸੁਖਬੀਰ ਬਾਦਲ।
▶ ਦਿੱਲੀ ਦੇ ਰਾਜ਼ੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ– ‘ਆਪ’ ਪੰਜਾਬ ਦੇ ਸਹਿ ਇੰਚਾਰਜ ਬਣਾਏ ਗਏ।
▶ ਆਪ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਦੂਜੀ ਲਿਸਟ ਜਾਰੀ– ਸੰਜੇ ਸਿੰਘ, ਭਗਵੰਤ ਮਾਨ ਤੇ ਬਲਜਿੰਦਰ ਕੌਰ ਨੇ 13 ਉਮੀਦਵਾਰ ਐਲਾਨੇ।
▶ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਲੱਗੀਆਂ ਸਿਆਸੀ ਸਟੇਜਾਂ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ।
▶ ਰਿਓ ਬੈਡਮਿੰਟਨ ਦਾ ਫਾਈਨਲ ਮੁਕਾਬਲਾ ਅੱਜ – ਭਾਰਤ ਦੀ ਪੀ.ਵੀ ਸਿੰਧੂ ਤੇ ਸਪੈਨ ਦੀ ਕੈਰੋਲੀਨਾ ਭਿੜਣਗੀਆਂ ਸੋਨ ਤਗਮੇ ਲਈ ।
▶ ਅਮਿਤਾਬ ਬਚਨ, ਆਮਿਰ ਖਾਨ ਤੇ ਸ਼ਾਹਰੁਖ ਖਾਨ ਨੇ ਭਾਰਤ ਦੀ ਸ਼ਾਨ ਵਧਾਉਣ ‘ਤੇ ਸਿੰਧੂ ਤੇ ਸਾਕਸ਼ੀ ਮਲਿਕ ਨੂੰ ਦਿੱਤੀ ਵਧਾਈ।
▶ ਕਾਂਸੀ ਦਾ ਤਗਮਾ ਜਿੱਤ ਕੇ ਚੌਥੀ ਮਹਿਲਾ ਤੇ ਪਹਿਲੀ ਰੈਸਲਰ ਓਲੰਪੀਅਨ ਖਿਡਾਰਣ ਬਣੀ ਸਾਕਸ਼ੀ ਮਲਿਕ।
▶ ਬੈਡਮਿੰਟਨ ਦੇ ਫਾਈਨਲ ‘ਚ ਪੁੱਜੀ ਪੀ.ਵੀ ਸਿੰਧੂ ‘ਤੇ ਮਾਣ ਹੈ– ਸਾਨੀਆ ਮਿਰਜ਼ਾ।
▶ ਭਾਰਤ ਵਲੋਂ ਅੱਤਵਾਦ ‘ਤੇ ਗੱਲਬਾਤ ਦੀ ਕੀਤੀ ਪੇਸ਼ਕਸ਼ ਤੋਂ ਪਿੱਛੇ ਹਟਿਆ ਪਾਕਿਸਤਾਨ– ਵਿਦੇਸ਼ ਮੰਤਰਾਲਾ।
▶ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਬਾਦਲਾਂ ਦੀ ਡੱਬਵਾਲੀ ਕੰਪਨੀ ਦੀ ਬੱਸ ਨੇ ਪਿਓ-ਪੁੱਤਰ ਨੂੰ ਕੁਚਲਿਆ – ਭੜਕੇ ਲੋਕਾਂ ਨੇ ਬੱਸ ਸਾੜੀ ‘ਤੇ ਲਗਾਇਆ ਜਾਮ।
▶ ਕਥਿਤ ਗਊ ਰੱਖਿਅਕਾਂ ਵਲੋਂ ਕਰਨਾਟਕਾਂ ‘ਚ 2 ਵਿਅਕਤੀਆਂ ਦੀ ਕੁੱਟਮਾਰ– ਇਕ ਦੀ ਮੌਤ, ਪੁਲਿਸ ਨੇ 17 ਦੋਸ਼ੀ ਕੀਤੇ ਗ੍ਰਿਫਤਾਰ।
▶ ਦਿੱਲੀ ਦੀ ਮਹਿਲਾ ਕਮਿਸ਼ਨ ਦੇ ਦਫਤਰ ‘ਚ ਏ.ਸੀ.ਬੀ ਦਾ ਛਾਪਾ– ਮਹਿਲਾ ਕਮਿਸ਼ਨ ਦੀ ਸਾਬਕਾ ਮੁੱਖੀ ਬਰਖਾ ਸਿੰਘ ਨੇ ਕੀਤੀ ਸੀ ਨੌਕਰੀਆਂ ‘ਚ ਪੱਖਪਾਤ ਦੀ ਸ਼ਿਕਾਇਤ।
▶ ਦਿੱਲੀ ਮਹਿਲਾ ਕਮਿਸ਼ਨ ਮੁੱਖੀ ਸਵਾਤੀ ਮਾਲੀਵਾਲ ਨੇ ਬਰਖਾ ਸਿੰਘ ਦੇ ਦੋਸ਼ਾਂ ਨੂੰ ਨਕਾਰਿਆ।
▶ ਦੁਨੀਆਂ ਦੇ ਸਭ ਤੋਂ ਵੱਡੇ ਹਵਾਈ ਜਹਾਜ ਨੇ ਲੰਡਨ ਤੋਂ ਭਰੀ ਊਡਾਣ – 302 ਫੁੱਟ ਲੰਬਾ ਅਤੇ 50 ਫੁੱਟ ਚੌੜਾ ਹੈ ਜਹਾਜ਼।
▶ ਰੈਸਲਰ ਸਾਕਸ਼ੀ ਵਲੋਂ ਰਿਓ ਓਲੰਪਿਕ ‘ਚ ਕਾਂਸੀ ਦਾ ਮੈਡਲ ਜਿੱਤਣ ਦੀ ਖਬਰ ਆਉਣ ‘ਤੇ ਰੋਹਤਕ ਵਾਸੀ ਮਲਿਕ ਪਰਿਵਾਰ ਨੇ ਮਨਾਏ ਜਸ਼ਨ– ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ।
▶ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਿਰਮਲ ਕੁਮਾਰ ਸਿੰਘ ਨੇ ਪੀ.ਓ.ਕੇ ਨੂੰ ਭਾਰਤ ਦਾ ਹਿੱਸਾ ਦੱਸਿਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media