Wednesday, March 18, 2026

ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਦਾ ਲਾਰਵਾ ਮਿਲਣ ‘ਤੇ ਇਕ ਦੁਕਾਨ ਦਾ ਕੱਟਿਆ ਚਲਾਨ

PPN1908201603ਅੰਮ੍ਰਿਤਸਰ, 19 ਅਗਸਤ (ਜਗਦੀਪ ਸਿੰਘ ਸੱਗੂ) -ਮਲੇਰੀਆ/ਡੇਂਗੂ ਜਾਗਰੂਕਤਾ ਮਹੀਨਾ ਮਨਾਉਣ ਸਬੰਧੀ ਅਤੇ ਮੱਛਰ ਦੀ ਪੈਦਾਵਾਰ ਰੋਕਣ ਲਈ ‘ਐਵਰੀ ਫਰਾਈਡੇ ਇਜ਼ ਡਰਾਈ ਡੇ’ ਥੀਮ ਤਹਿਤ ਅੱਜ ਸਿਵਲ ਸਰਜਨ, ਅੰਮ੍ਰਿਤਸਰ ਡਾ. ਪ੍ਰਦੀਪ ਚਾਵਲਾ ਜੀ ਦੇ ਦਿਸ਼ਾ-ਨਿਰਦੇਸ਼ ਹੇਠਾਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮਦਨ ਮੋਹਨ ਗੋਲ਼ ਬਾਗ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਰੋਡਵੇਜ਼-1 ਅਤੇ 2 ਦੀਆਂ ਪਾਣੀ ਵਾਲੀਆਂ ਟੈਕੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਜਿਥੇ ਵੀ ਟਾਇਰਾਂ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆ, ਉਥੇ ਦਵਾਈ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਬਾਅਦ ਬੱਸ ਅੱਡੇ ਅਤੇ ਰਾਮ ਬਾਗ ਮਾਰਕੀਟ ਵਿਚ ਜਾਂਚ ਕੀਤੀ ਗਈ ਅਤੇ ਇਕ ਦੁਕਾਨ ਦਾ ਚਲਾਨ ਵੀ ਕੀਤਾ ਗਿਆ। ਇਸੇ ਤਰ੍ਹਾਂ ਜਹਾਜ਼ਗੜ੍ਹ ਵਿਖੇ ਇਕੱਤਰ ਹੋਏ ਪਾਣੀ ‘ਤੇ ਐਂਟੀ ਲਾਰਵਾ ਸਪਰੇਅ ਕੀਤੀ ਗਈ।
ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਡਾ. ਮਦਨ ਮੋਹਨ ਨੇ ਇਲਾਕਾ ਵਾਸੀਆਂ ਨੂੰ  ਕਿਹਾ ਕਿ ਮਲੇਰੀਆਂ/ਡੇਂਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ। ਕਿਉਂਕਿ ਇਲਾਜ ਨਾਲੋਂ ਪਰਹੇਜ ਜਿਆਦਾ ਜਰੂਰੀ ਹੈ। ਡਾ ਮਦਨ ਮੋਹਨ ਵਲੋਂ ਇਲਾਕੇ ਵਿਚ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ ਅਤੇ ਇਲਾਕਾ ਵਾਸੀਆਂ ਨੂੰ ਸਮਝਾਇਆ ਗਿਆ ਕਿ ਪਾਣੀ ਉਬਾਲ ਕੇ ਪੀਣਾ ਹੈ। ਇਸ ਮੌਕੇ ਡਾ. ਗੁਰਦੇਵ ਸਿੰਘ ਢਿੱਲੋਂ, ਜਗਤਾਰ ਸਿੰਘ, ਰਾਕੇਸ਼ ਮਰਵਾਹ, ਬਲਜਿੰਦਰ ਸਿੰਘ ਅਤੇ ਐਂਟੀ ਲਾਰਵਾ ਟੀਮ ਦੇ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply