Tuesday, August 11, 2026

ਦੁੱਧ ਖਪਤਕਾਰ ਜਾਗਰੁਕਤਾ ਮੁਹਿਮ ਤਹਿਤ ਕੌਂਸਲਰ ਵਿਭੂਤੀ ਸਰਮਾ ਦੇ ਸਹਿਯੋਗ ਨਾਲ ਕੈਂਪ ਲਗਾਇਆ

PPN2608201616ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਡਾਇਰੈਕਟਰ ਡੇਅਰੀ ਵਿਭਾਗ ਪੰਜਾਬ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਤੇ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਦੇ ਹੁਕਮਾ ਤਹਿਤ ਸਹਿਰ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਜਾਂਦੇ ਦੁੱਧ ਦੇ ਪ੍ਰਤੀ ਜਾਗਰੁਕ ਕਰਨ ਲਈ ਦੁੱਧ ਖਪਤਕਾਰ ਜਾਗਰੁਕਤਾ ਮੁਹਿਮ ਚਲਾਈ ਗਈ। ਜਿਸ ਅਧੀਨ ਮੁਹੱਲਾ ਪ੍ਰੀਤਨਗਰ ਪਠਾਨਕੋਟ ਵਿਖੇ ਕੌਂਸਲਰ ਵਿਭੂਤੀ ਸਰਮਾ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ।ਮੋਕੇ ‘ਤੇ ਵਿਭਾਗ ਵਲੋਂ ਬਣਾਈ ਗਈ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਲਗਾਏ ਗਏ ਕੈਂਪ ਦੇ ਵਿੱਚ 26 ਸੈਂਪਲ ਫ੍ਰੀ ਟੈਸਟ ਕਰ ਕੇ ਮੋਕੇ ਤੇ ਫੈਟ, ਐਸ.ਐਨ.ਐਫ, ਪ੍ਰੋਟੀਨ ਤੇ ਪਾਣੀ ਦੀ ਮਾਤਰਾ ਦੱਸੀ ਗਈ। ਇਸ ਮੋਕੇ ਤੇ ਅਧਿਕਾਰੀ ਸ੍ਰੀ ਰੋਹਨ ਸ਼ਰਮਾ ਜੀ ਵੱਲੋਂ ਲੋਕਾਂ ਨੂੰ ਸਾਫ ਤੇ ਵਧੀਆ ਕਵਾਲਿਟੀ ਵਾਲੇ ਦੁੱਧ ਵਿੱਚ ਪਾਏ ਜਾਣ ਵਾਲ ਨਿਊਟ੍ਰੀਐਂਟਸ ਬਾਰੇ ਵੀ ਦੱਸਿਆ।ਉਨ੍ਹਾਂ ਦੱਸਿਆ ਕਿ ਅਗਰ ਕੋਈ ਹੋਰ ਜਿਮ੍ਹੇਵਾਰ ਵਿਅਕਤੀ ਦੁੱਧ ਸਂੈਪਲ ਨੂੰ ਲੈ ਕੇ ਆਪਣੇ ਇਲਾਕੇ ਅੰਦਰ ਕੈਂਪ ਲਗਾਉਣਾਂ ਚਾਹੁੰਦਾ ਹੈ ਤਾਂ ਉਹ ਵਿਭਾਗ ਦੇ ਸਰਨਾਂ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।
ਇਸ ਮੋਕੇ ਤੇ ਡੇਅਰੀ ਵਿਭਾਗ ਦੇ ਜਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸਾਹਿਤ ਕਰਨ ਲਈ 5 ਸਤੰਬਰ 2016 ਨੂੰ 2 ਹਫਤੇ ਦੀ ਸਿਖਲਾਈ ਸੁਰੂ ਕੀਤੀ ਜਾਵੇਗੀ। ਇਸ ਮੋਕੇ ਤੇ ਪ੍ਰਿੰਸ ਸ਼ਰਮਾ, ਸਾਹਿਲ, ਆਰਤੀ, ਰੋਹਿਤ, ਬੇਅੰਤ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply