📝 ਅੱਜ ਦੀਆਂ ਸੁਰਖੀਆਂ…..
ਮਿਤੀ : 29 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਇਸਰੋ (ISRO) ਵੱਲੋਂ ਅਡਵਾਂਸ ਟੈਕਨੋਲੋਜੀ (ਸਕ੍ਰੈਮਜੈਟ ਰਾਕਟ) ਇੰਜਨ ਦਾ ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਸਫਲ ਪ੍ਰੀਖਣ- ਰਾਸ਼ਟਰਪਤੀ ਨੇ ਦਿੱਤੀ ਵਧਾਈ।
▶ ਜੰਮੂ ਕਸ਼ਮੀਰ ਵਿੱਚ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ 30 ਸਤੰਬਰ ਤੱਕ ਵਧਾਈ– ਕਸ਼ਮੀਰ ਦੇ ਮਾੜੇ ਹਾਲਾਤਾਂ ਨੂੰ ਦੇਖਦਿਆਂ ਲਿਆ ਫੈਸਲਾ।
▶ ਹਿਮਾਚਲ ਦੇ ਚੰਬਾ ਜਿਲ੍ਹੇ ‘ਚ 4.4 ਅਤੇ ਅਸਮ ‘ਚ 3.2 ਤੀਬਰਤਾ ਨਾਲ ਆਇਆ ਭੂਚਾਲ- ਕੰਬੀ ਧਰਤੀ।
▶ ਸਿਰਫ 0.92 ਪੈਸੇ ‘ਚ ਰੇਲਵੇ ਵਿਭਾਗ ਯਾਤਰੀਆਂ ਨੂੰ ਦੇਵੇਗਾ 10 ਲੱਖ ਦਾ ਬੀਮਾ।
▶ ਹਰਿਆਣਾ ਦੇ ਸੋਨੀਪਤ ‘ਚ ਭਾਰਤ ਕੇਸਰੀ ਪਹਿਲਵਾਨ ਅਜੇ ਨੂੰ ਮਾਰੀ ਗੋਲੀ– ਹਾਲਤ ਗੰਭੀਰ।
▶ ਗੁਰੂ ਗ੍ਰਾਮ ‘ਚ ਹਰਿਆਣਾ ਦੇ 42 ਸਿੱਖ ਕਤਲੇਆਮ ਪੀੜ੍ਹਤ ਪਰਿਵਾਰਾਂ ਨੂੰ 12.7 ਲੱਖ ਦਾ ਦਿੱਤਾ ਗਿਆ ਮੁਆਵਜਾ।
▶ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਭੜਕੇ ‘ਆਪ’ ਵਲੰਟੀਅਰ– ਨਵੀਂ ਪਾਰਟੀ ਬਣਾ ਕੇ ਛੋਟੇਪੁਰ ਨੂੰ ਪ੍ਰਧਾਨ ਬਣਾਉਣ ਦਾ ਕੀਤਾ ਐਲਾਨ।
▶ ਛੋਟੇਪੁਰ ਨੇ ਕਿਹਾ ਜਲਦਬਾਜ਼ੀ ‘ਚ ਕੋਈ ਫੈਸਲਾ ਨਹੀਂ – ਨਵੀਂ ਪਾਰਟੀ ਬਨਾਉਣ ਤੋਂ ਕੀਤਾ ਇਨਕਾਰ।
▶ ਹਿਮਾਚਲ ਦੇ ਮੰਡੀ ‘ਚ ਸੜਕ ਹਾਦਸਾ– 2 ਔਰਤਾਂ ਸਮੇਤ 4 ਦੀ ਮੌਤ।
▶ ਟਿਕਟਾਂ ਬਦਲੇ ਪੈਸਾ ਲੈਣ ਵਾਲੀ ਪਾਰਟੀ ਜਿਆਦਾ ਦੇਰ ਨਹੀਂ ਟਿੱਕ ਸਕਦੀ – ਮੁੱਖ ਮੰਤਰੀ ਬਾਦਲ।
▶ ਕੇਜਰੀਵਾਲ ਤਾਨਾਸ਼ਾਹ, ਖਤਰਾ ਬਨਣ ਵਾਲੇ ਪਾਰਟੀ ਆਗੂਆਂ ਨੂੰ ਦਿਖਾ ਦਿੰਦਾ ਹੈ ਬਾਹਰ ਦਾ ਰਸਤਾ – ਮਦਨ ਮੋਹਨ ਮਿੱਤਲ।
▶ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਲੋਂ ਟਿੱਕਟਾਂ ਦੀ ਹੋਈ ਗਲਤ ਵੰਡ – ਸੁੱਚਾ ਸਿੰਘ ਛੋਟੇਪੁਰ।
▶ ਆਪ ਵਿੱਚ ਕੁਰਸੀ ਦੇ ਭੁੱਖੇ ਤੇ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਲੋਕ ਹੋਏ ਸ਼ਾਮਿਲ– ਡਾ. ਰਾਜ ਕੁਮਾਰ।
▶ ਮਨ ਕੀ ਬਾਤ ‘ਚ ਪੀ.ਐਮ ਮੋਦੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ– ਕਿਹਾ ਰਿਓ ਓਲੰਪਿਕ ‘ਚ ਮੈਡਲ ਦਿਵਾਉਣ ਵਾਲੀਆਂ ਬੇਟੀਆਂ ‘ਤੇ ਮਾਣ ਹੈ।
▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ‘ਆਪ’ ਦੀ ਫੰਡਿੰਗ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ।
▶ ਚੰਡੀਗੜ੍ਹ ‘ਚ ਭਾਜਪਾ ਦੀ ਦੋ ਦਿਨਾਂ ਮੀਟਿੰਗ ਖਤਮ- ਮਿਸ਼ਨ ਪੰਜਾਬ ਤਹਿਤ ਚੋਣਾਂ ਬਾਰੇ ਕੀਤੀ ਚਰਚਾ।
▶ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਲੜ੍ਹੇਗੀ 23 ਸੀਟਾਂ, ਜਿੱਤਣ ਵਾਲਿਆਂ ਨੂੰ ਹੀ ਮਿਲਣਗੀਆਂ ਟਿਕਟਾਂ– ਪ੍ਰਭਾਤ ਝਾਅ।
▶ ਸੁਖਪਾਲ ਖਹਿਰਾ ਨੇ ਛੋਟੇਪੁਰ ਨੂੰ ਕਨਵੀਨਰ ਦੇ ਅਹੁੱਦੇ ਤੋਂ ਹਟਾਉਣ ਦਾ ਕੀਤਾ ਵਿਰੋਧ– ਫੈਸਲੇ ਨੂੰ ਦੱਸਿਆ ਮੰਦਭਾਗਾ।
▶ ਸ਼ੂਟਰ ਜੀਤੂ ਰਾਏ ਅਤੇ ਅਥਲੀਟ ਦੀਪਾ ਕਰਮਾਕਰ ਨੇ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ।
▶ ਅਜਨਾਲਾ ਵਿਖੇ ਛੋਟੇ ਹਾਥੀ ਤੇ ਮੋਟਰ ਸਾਈਕਲ ਦੀ ਟੱਕਰ– 1 ਦੀ ਮੌਤ।
▶ ਸਮਾਜ ਸੇਵੀ ਤ੍ਰਿਪਤੀ ਦਿਸਾਈ ਸਮਰਥਕਾਂ ਸਮੇਤ ਹਾਜ਼ੀ ਅਲੀ ਦਰਗਾਹ ‘ਚ ਹੋਈ ਦਾਖਲ – ਕੋਰਟ ਨੇ ਹਟਾਈ ਸੀ ਔਰਤਾਂ ਦੇ ਦਾਖਲੇ ‘ਤੇ ਲੱਗੀ ਰੋਕ।
▶ ਮਨ ਕੀ ਬਾਤ ‘ਚ ਬੋਲੇ ਮੋਦੀ– ਕਸ਼ਮੀਰ ‘ਚ ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਨੂੰ ਦੇਣਾ ਹੀ ਪਵੇਗਾ ਜਵਾਬ।
▶ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ‘ਚ ‘ਆਪ’ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ -ਭਗਵੰਤ ਮਾਨ ਬਾਗੋ-ਬਾਗ।
▶ ਸੁਖਪਾਲ ਖਹਿਰਾ ਦੀ ਸਲਾਹ- ਪੰਜਾਬ ਤੋਂ ਦੂਰੀ ਬਣਾ ਕੇ ਰੱਖਣ ਦੁਰਗੇਸ਼ ਪਾਠਕ ਤੇ ਸੰਜੇ ਸਿੰਘ।
▶ 3 ਸਤੰਬਰ ਨੂੰ ਕਸ਼ਮੀਰ ਜਾ ਰਹੀ ਆਲ ਪਾਰਟੀ ਟੀਮ ਦੀ ਅਗਵਾਈ ਕਰ ਸਕਦੇ ਹਨ ਗ੍ਰਹਿ ਮੰਤਰੀ ਰਾਜਨਾਥ ਸਿੰਘ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media