Thursday, November 5, 2026

ਸੀ.ਬੀ.ਐਸ.ਈ. ਵੱਲੋਂ ਕਰਵਾਏ ਗਏ ਅਵਿਸ਼ਕਾਰ ਕੁਇਜ਼ ਵਿੱਚ ਡੀ.ਏ.ਵੀ.ਪਬਲਿਕ ਸਕੂਲ ਦੀ ਸ਼ਾਨਦਾਰ ਜਿੱਤ

PPN3008201611ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਸੀ.ਬੀ.ਐਸ.ਈ. ਵੱਲੋਂ ਜੁਲਾਈ ਦੇ ਮਹੀਨੇ ਵਿੱਚ ਕਰਵਾਏ ਗਏ ਆੱਨਲਾਈਨ ਅਵਿਸ਼ਕਾਰ ਕੁਇਜ਼ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁਇਜ਼ ਜੂਨੀਅਰ, ਮਿਡਲ ਅਤੇ ਸੀਨੀਅਰ ਲੈਵਲ ਲਈ ਕਰਵਾਇਆ ਗਿਆ। ਜੂਨੀਅਰ ਕੈਟਾਗਿਰੀ ਵਿੱਚ ਪੰਜਵੀਂ ਜਮਾਤ ਦਾ ਵੇਰਾਜ ਸੂਦ ਉਚੱ ਦੱਸ ਵਿਜੇਤਾਵਾਂ ਵਿਚੋਂ ਚੁਣਿਆ ਗਿਆ। ਮਿਡਲ ਕੈਟਾਗਿਰੀ ਵਿੱਚ ਅੱਠਵੀਂ ਜਮਾਤ ਦੇ ਭਵਿਆਂਸ਼ ਸ਼ਰਮਾ ਅਤੇ ਵੰਦਿਤ ਖੰਨਾ ਸਾਰੇ ਭਾਰਤ ਪੱਧਰ ਤੇ ਉਚ ਦੱਸ ਵਿਜੇਤਾ ਵਿੱਚੋਂ ਚੁਣੇ ਗਏ । ਇੰਨ੍ਹਾਂ ਤਿੰਨਾਂ ਨੂੰ 2500/- ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਜ਼ੋਨਸ਼ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਸਕੂਲ ਦੇ ਪ੍ਰਿzੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸੰਪੂਰਨ ਵਿਕਾਸ ਲਈ ਸਹਾਇਕ ਕਿਰਿਆਵਾਂ ਵਿੱਚ ਵੱਧਸ਼ਚੜ੍ਹ ਕੇ ਭਾਗ ਲੈਣ ਦੀ ਸਲਾਹ ਦਿੱਤੀ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply