ਚੌਂਕ ਮਹਿਤਾ, 30 ਅਗਸਤ (ਜੋਗਿੰਦਰ ਸਿੰਘ ਮਾਣਾ)- ਸਰਬੱਤ ਦੇ ਭਲੇ ਲਈ ਅਤੇ ਖਾਲਸਾ ਪੰਥ ਦੀ ਚੜਦੀਕਲਾ ਵਾਸਤੇ ਪਿੰਡ ਚੰਨਣਕੇ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਕਰਵਾਇਆ ਗਿਆ ਭੋਗ ਪੈਣ ਉਪਰੰਤ ਰਾਗੀ ਜੱਥਾ ਦਮਦਮੀ ਟਕਸਾਲ ਦੇ ਭਾਈ ਨਿਸ਼ਾਨ ਸਿੰਘ ਦੇ ਜੱਥੇ ਨੇ ਆਈਆ ਸੰਗਤਾਂ ਨੂੰ ਗੁਰਬਾਣੀ ਦਾ ਸਰਵਣ ਕਰਵਾਇਆ ਇਸ ਸਮੇ ਭਾਈ ਪ੍ਰਗਟ ਸਿੰਘ ਤਿੰਮੋਵਾਲ ਨੇ ਸਿੱਖ ਇਤਿਹਾਸ ਦੀ ਕਥਾ ਸਰਵਣ ਕਰਵਾਈ ਅਤੇ ਭਾਈ ਨਰਿੰਦਰ ਸਿੰਘ ਦੇ ਕਵੀਸਰੀ ਜਥੇ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇ ਸੰਗਤਾਂ ਲਈ ਚਾਹ ਪੌਕਿੜਿਆ ਤੇ ਗੁਰੂ ਕਾ ਲੰਗਰ ਵਰਤਾਇਆ ਗਿਆ ।ਇਸ ਸਮੇ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਮੀਤ ਸਿੰਘ ਹੈਡ ਗ੍ਰੰਥੀ ਬਾਬਾ ਚੰਨਣ ਜੀ, ਸਰਪੰਚ ਮੇਜਰ ਸਿੰਘ ਸਹੋਤਾ, ਕੁਲਵੰਤ ਸਿੰਘ, ਗੁਲਾਬ ਸਿੰਘ, ਸਮਸ਼ੇਰ ਸਿੰਘ ਭੋਏਵਾਲ, ਮਿੱਠਾ ਆਦਿ ਸੰਗਤ ਹਾਜ਼ਰ ਸੀ।
ਣ
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media