Thursday, July 30, 2026

ਕੇਜਰੀਵਾਲ ਜੁੰਡਲੀ ਈਸਟ ਇੰਡੀਆ ਕੰਪਨੀ ਦੀ ਤਰਾਂ ਪੰਜਾਬ ਨੂੰ ਲੁੱਟਣ ਦੀ ਤਾਕ ‘ਚ-ਮਜੀਠੀਆ

PPN3008201623
ਕੱਥੂਨੰਗਲ, 30 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਵਿਚ ਹੋ ਰਹੀ ‘ਖਰੀਦੋ-ਫਰੋਖਤ’ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਗੈਰ ਪੰਜਾਬੀ ਜੁੰਡਲੀ ਰਾਹੀਂ ਈਸਟ ਇੰਡੀਆ ਕੰਪਨੀ ਦੀ ਤਰਾਂ ਪੰਜਾਬ ਨੂੰ ਇਕ ਬਸਤੀ ਸਮਝ ਕੇ ਲੁੱਟਣ ਦੀ ਫਿਰਾਕ ਵਿਚ ਹੈ।ਅੱਜ ਹਲਕੇ ਦੇ ਪਿੰਡ ਅਜਾਇਬਵਾਲੀ ਅਤੇ ਕਲੇਰ ਮਾਂਗਟ ਨੂੰ 65 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਮੌਕੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਸਮਾਗਮਾਂ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਏ ਇਹ ਲੋਕ ਜੋ ਅੱਜ ਆਪਣੀ ਪਾਰਟੀ ਵਿਚ ਸ਼ਾਮਿਲ ਕਰਵਾਉਣ ਅਤੇ ਪਾਰਟੀ ਟਿਕਟਾਂ ਦੀ ਵੰਡ ਲਈ ਮੋਟੀਆਂ ਰਕਮਾਂ ਵਸੂਲ ਕਰ ਰਹੇ ਹਨ, ਉਹ ਕੱਲ ਨੂੰ ਪੰਜਾਬ ਦੇ ਹਿੱਤਾਂ ਦਾ ਸੌਦਾ ਕਰਨ ਵਿਚ ਦੇਰੀ ਨਹੀਂ ਕਰਨਗੇ।
ਸ. ਮਜੀਠੀਆ ਨੇ ਕਿਹਾ ਕਿ ਇਹ ਗੈਰ ਪੰਜਾਬੀ ਲੋਕ ਆਪਣੀ ਚਾਲਾਂ ਚੱਲ ਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਦੇ ਸੁਪਨੇ ਲੈਣ ਲੱਗ ਪਏ ਸਨ, ਪਰ ਸਮਾਂ ਰਹਿੰਦੇ ਇੰਨਾਂ ਦਾ ਭਾਂਡਾ ਭੱਜ ਗਿਆ ਹੈ।ਉਨਾਂ ਕਿਹਾ ਕਿ ਇਕ ਪੰਜਾਬੀ ਹੀ ਪੰਜਾਬ ਦੀਆਂ ਲੋੜਾਂ ਅਤੇ ਪੰਜਾਬ ਦਾ ਦਰਦ ਮਹਿਸੂਸ ਕਰ ਸਕਦਾ ਹੈ, ਦੂਸਰੇ ਤਾਂ ਸਿਰਫ ਅੱਗ ਲਗਾ ਕੇ ਹੱਥ ਸੇਕਣ ਵਾਲੇ ਹੀ ਹੁੰਦੇ ਹਨ।ਮਜੀਠੀਆ ਨਾਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰੋ. ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਡੀ. ਐਸ. ਪੀ. ਵਿਸ਼ਾਲਜੀਤ ਸਿੰਘ, ਐਕਸੀਅਨ ਮਨਿੰਦਰਪਾਲ ਸਿੰਘ, ਐਸ ਡੀ ਓ ਇੰਦਰਜੀਤ ਸਿੰਘ, ਐਸ. ਐਚ. ਓ ਕੱਥੂਨੰਗਲ ਦਵਿੰਦਰ ਸਿੰਘ ਬਾਜਵਾ, ਐਮ. ਡੀ. ਸਹਿਕਾਰੀ ਬੈਂਕ ਸੁਖਵਿੰਦਰ ਸਿੰਘ ਸੁੱਖ ਖੁਸ਼ੀਪੁਰ, ਸਰਪੰਚ ਸਵਿੰਦਰ ਸਿੰਘ, ਸੁਖਦੀਪ ਸਿੰਘ ਦੀਪੀ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply