Monday, September 14, 2026

ਡਾ. ਅਮਰੀਕ ਸਿੰਘ ਨੇ ਮੱਕੀ ਦੀ ਬਿਜਾਈ ਵਾਲੇ ਪਿੰਡ ਚੱਕ ਮਾਧੋ ਸਿੰਘ ਤੇ ਗੰਦਲਾਂ ਲਾਹੜੀ ਦਾ ਕੀਤਾ ਦੌਰਾ

PPN3008201628

ਪਠਾਨਕੋਟ, 30 ਅਗਸਤ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਫਸਲਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੁਕ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸਾਉਣੀ ਮੁਹਿੰਮ ਤਹਿਤ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਟੀਮ ਸਮੇਤ ਮੱਕੀ ਦੀ ਬਿਜਾਈ ਵਾਲੇ ਪਿੰਡ ਚੱਕ ਮਾਧੋ ਸਿੰਘ ਅਤੇ ਗੰਦਲਾਂ ਲਾਹੜੀ ਦਾ ਦੌਰਾ ਕੀਤਾ।ਦੌਰੇ ਦੌਰਾਨ ਟੀਮ ਨੇ ਮੱਕੀ ਦੇ ਖੇਤਾਂ ਵਿੱਚ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਦੇਖਿਆ ਗਿਆ ਕਿ ਫਸਲ ਦੀ ਹਾਲਤ ਤਸੱਲੀ ਬਖਸ਼ ਹੈ ਕਿਤੇ ਕਿਤੇ ਮੱਕੀ ਦੇ ਤਣੇ ਦੇ ਗਲਣ ਦੇ ਰੋਗ ਨੇ ਹਮਲਾ ਕੀਤਾ ਹੈ।ਇਸ ਮੌਕੇ ਡਾ.ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੁਨੀਲ ਕੁਮਾਰ ਖੇਤੀਬਾੜੀ ਉਪ ਨਿਰੀਖਕ, ਹਾਜ਼ਰ ਸਨ।
ਅਗਾਂਹਵਧੂ ਕਿਸਾਨ ਸਾਂਬਰ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮੱਕੀ ਦੀ ਫਸਲ ਵਧੇਰੇ ਪਾਣੀ ਨੂੰ ਜ਼ਿਆਦਾ ਸਮੇਂ ਤੱਕ ਸਹਾਰ ਨਹੀਂ ਸਕਦੀ, ਇਸ ਲਈ ਮੱਕੀ ਦੇ ਖੇਤ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਜ਼ਿਆਦਾ ਸਮੇਂ ਤੱਕ ਪਾਣੀ ਖੇਤ ਵਿੱਚ ਖੜਾ ਰਹਿਣ ਕਾਰਨ ਤਣੇ ਦੇ ਗਲਣ ਦਾ ਰੋਗ ਮੱਕੀ ਦੀ ਫਸਲ ਤੇ ਹਮਲਾ ਕਰਦਾ ਹੈ। ਉਨਾਂ ਕਿਹਾ ਕਿ ਇਹ ਰੋਗ ਇੱਕ ਬੈਕਟੀਰੀਆ ਕਾਰਨ ਹੁੰਦਾ ਹੈ ਜੋ ਨਮੀ ਵਿੱਚ ਜ਼ਿਆਦਾ ਵਧਦਾ ਹੈ। ਉਨਾਂ ਕਿਹਾ ਕਿ ਬਰਸਾਤ ਕਾਰਨ ਵੀ ਖੇਤਾਂ ਵਿੱਚ ਪਾਣੀ ਖੜਾ ਰਹਿਣ ਦੇ ਵਧੇਰੇ ਮੌਕੇ ਪੈਦਾ ਹੁੰਦੇ ਹਨ। ਉਨਾਂ ਕਿਹਾ ਕਿ ਬਿਮਾਰੀ ਨਾਲ ਪ੍ਰਭਾਵਤ ਬੂਟਿਆਂ ਦੇ ਮੁੱਢ ਗਲ ਜਾਂਦੇ ਹਨ ਅਤੇ ਬੁਟੇ ਸੁੱਕ ਕੇ ਟੁੱਟ ਜਾਂਦੇ ਹਨ। ਉਨਾਂ ਕਿਹਾ ਕਿ ਪ੍ਰਭਾਵਤ ਖੇਤ ਵਿੱਚੋਂ ਪਾਣੀ ਬਾਹਰ ਕੱਢ ਦੇਣਾ ਚਾਹੀਦਾ ਹੈ ।ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਛੱਟੇ ਨਾਲ ਬੀਜੀ ਮੱਕੀ ਦੀ ਫਸਲ ,ਵੱਟਾਂ ਤੇ ਬੀਜੀ ਮੱਕੀ ਦੇ ਮੁਕਾਬਲੇ ਵਧੇਰੇ ਪ੍ਰਭਾਵਤ ਹੈ। ਉਨਾ ਕਿਹਾ ਕਿ ਮੱਕੀ ਦੀ ਬਿਜਾਈ ਵੱਟਾਂ ਤੇ ਜਾਂ ਖਾਲੀਆਂ ਵਿੱਚ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply