ਅੰਮ੍ਰਿਤਸਰ, 31 ਅਗਸਤ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਯੂਥ ਫੈਸਟੀਵਲਾਂ ਤੋਂ ਪਹਿਲਾਂ ਸੰਗੀਤ-ਵਾਰ, ਕਵੀਸ਼ਰੀ, ਸ਼ਬਦਫ਼ਭਜਨ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਡਾਇਰੈਕਟਰ ਯੂਥ ਵੈਲਫੇਅਰ ਡਾ. ਜਗਜੀਤ ਕੌਰ ਦੀ ਅਗਵਾਈ ਵਿਚ ਕਰਾਈ ਗਈ। ਇਸ ਵਰਕਸ਼ਾਪ ਦਾ ਮੰਤਵ ਵਾਰ, ਕਵੀਸ਼ਰੀ, ਸ਼ਬਦਫ਼ਭਜਨ ਆਈਟਮਾਂਦੇ ਤਕਨੀਕੀ ਨੁਕਤਿਆਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਹੈ। ਡਾ. ਜਗਜੀਤ ਕੌਰ ਦੀ ਅਗਵਾਈ ਹੇਠ ਇਹ ਉਪਰਾਲਾ ਸਾਲ 2011 ਤੋਂ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਕਿ ਯੂਥ ਫੈਸਟੀਵਲਾਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਮਿਲ ਸਕੇ, ਉਹਨਾਂ ਦੇ ਮਨਾਂ ਦੇ ਸ਼ੰਕੇ ਦੂਰ ਹੋ ਸਕਣ, ਉਹ ਆਪਣੀਆਂ ਪੇਸ਼ਕਾਰੀਆਂ ਹੋਰ ਵਧੀਆ ਢੰਗ ਨਾਲ ਦੇ ਸਕਣ ਅਤੇ ਪੁਜ਼ੀਸ਼ਨਾਂ ਹਾਂਸਲ ਕਰ ਸਕਣ।
ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਡਾ. ਸੂਬਾ ਸਿੰਘ, ਡਾ. ਕੰਵਲਜੀਤ ਸਿੰਘ ਅਤੇ ਡਾ. ਨਿਰਮਲ ਸਿੰਘ ਦਾ ਬੁੱਕੇ ਦੇ ਕੇ ਸਵਾਗਤ ਕੀਤਾ। ਵਰਕਸ਼ਾਪ ਵਿਚ ਯੂਨੀਵਰਸਿਟੀ ਕੈਂਪਸ ਅਤੇ ਯੂਨਂੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਨੇ ਭਾਗ ਲਿਆ।
ਖੇਤਰੀ ਮਾਹਿਰਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਕੋਲੋਂ ਆਈਟਮਾਂ ਨਾਲ ਸਬੰਧਿਤ ਉਹਨਾਂ ਦੇ ਮਨਾਂ ਦੇ ਸਵਾਲ ਪੁੱਛੇ ਅਤੇ ਉਹਨਾਂ ਦੇ ਸੁਝਾਅ ਪੁੱਛੇ। ਉਹਨਾਂ ਨੇ ਸੰਗੀਤ ਦੀਆਂ ਆਈਟਮਾਂ ਨਾਲ ਸਬੰਧਿਤ ਤਕਨੀਕੀ ਨੁਕਤਿਆਂ ‘ਤੇ ਵਿਦਿਆਰਥੀਆਂ ਨਾਲ ਬਾਰੀਕੀ ਵਿਚ ਗੱਲ-ਬਾਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਨੂੰ ਆਪਣੀਆਂ ਪੇਸ਼ਕਾਰੀਆਂ ਬੇਹਤਰ ਤਰੀਕੇ ਨਾਲ ਦੇਣ ਲਈ ਕਈ ਤਕਨੀਕੀ ਨੁਕਤੇ ਦੱਸੇ। ਡਾ. ਸੂਬਾ ਸਿੰਘ ਨੇ ਜਿੱਥੇ ਵਾਰਾਂ ਅਤੇ ਸ਼ਬਦ ਗਾਇਨ ਬਾਰੇ ਬਰੀਕੀ ਨਾਲ ਗੱਲ ਬਾਤ ਕੀਤੀ ਉੱਥੇ ਹੀ ਡਾ. ਕੰਵਲਜੀਤ ਸਿੰਘ ਅਤੇ ਡਾ. ਨਿਰਮਲ ਸਿੰਘ ਨੇ ਸੰਗੀਤ ਦੀਆਂ ਬਾਕੀ ਆਈਟਮਾਂ ‘ਤੇ ਗਹਿਰਾਈ ‘ਚ ਜਾ ਕੇ ਚਾਨਣਾ ਪਾਇਆ। ਡਾ. ਨਿਰਮਲ ਸਿੰਘ ਨੇ ਵਾਰ, ਕਵੀਸ਼ਰੀ ਅਤੇ ਲੋਕ ਗੀਤ ਜਿਵੇਂ ਕਿ ਮਾਹੀਆ, ਘੜਾ, ਹੀਰ, ਮਿਰਜ਼ਾ, ਅਲੋਣੀਆਂ, ਵੈਣ ਆਦਿ ਨੂੰ ਗਾ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਉਸਦੇ ਸਹੀ ਅੰਦਾਜ਼ ਬਾਰੇ ਦੱਸਿਆ ਅਤੇ ਉਸ ਸਬੰਧੀ ਖਲੋਣ, ਗਾਉਣ ਦਾ ਤਰੀਕਾ ਦੱਸਦਿਆਂ ਖੁੱਲ ਕੇ ਗੱਲ-ਬਾਤ ਕੀਤੀ। ਉਹਨਾਂ ਨੇ ਆਏ ਹੋਏ ਹਰ ਇਕ ਵਿਦਿਆਰਥੀ ਨਾਲ ਗੱਲ-ਬਾਤ ਕੀਤੀ ਅਤੇ ਉਹਨਾਂ ਨੂੰ ਆਪਣੇ-ਆਪ ‘ਤੇ ਭਰੋਸਾ ਰੱਖ ਕੇ ਪੇਸ਼ਕਾਰੀਆਂ ਦੇਣ ਲਈ ਪ੍ਰੇਰਿਤ ਕੀਤਾ।
ਵਰਕਸ਼ਾਪ ਦੇ ਅੰਤ ਵਿਚ ਡਾ. ਜਗਜੀਤ ਕੌਰ ਨੇ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਅਧਿਆਪਕਾਂ, ਟੀਮ ਡਾਇਰੈਕਟਰਾਂ ਅਤੇ ਵਿਦਿਆਰਥੀਆਂ ਨੂੰ ਸੁੁਝਾਅ ਦਿੰਦੇ ਹੋਏ ਕਿਹਾ ਕਿ ਇਹਨਾਂ ਵਰਕਸ਼ਾਪਾਂ ਵਿਚ ਦੱਸੇ ਗਏ ਤਕਨੀਕੀ ਨੁਕਤਿਆਂ ਨੂੰ ਮੁੱਖ ਰੱਖ ਕੇ ਟੀਮਾਂ ਦੀ ਤਿਆਰੀ ਕੀਤੀ ਜਾਵੇ ਤਾਂ ਜੋ ਉਹ ਯੂਥ ਫੈਸਟੀਵਲਾਂ ਵਿਚ ਪੁਜ਼ੀਸ਼ਨਾਂ ਹਾਂਸਲ ਕਰਕੇ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲਾਂ ਵਿਚ ਭਾਗ ਲੈ ਕੇ ਯੂਨੀਵਰਸਿਟੀ ਦਾ ਨਾਮ ਹੋਰ ਉਚਾਈਆਂ ਤੱਕ ਲੈ ਜਾ ਸਕਣ।
ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦਆਰਾ ਦੱਸੇ ਤਕਨੀਕੀ ਨੁਕਤਿਆਂ ਦਾ ਵਿਦਿਆਰਥੀ ਕਲਾਕਾਰ ਜ਼ਰੂਰ ਲਾਭ ਉਠਾਣਗੇ। ਉਹਨਾਂ ਨੇ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਦਾ ਧੰਨਵਾਦ ਕਰਦੇ ਹੋਏ ਯੂਥ ਫੈਸਟੀਵਲਾਂ ਵਿਚ ਭਾਗ ਲੈ ਰਹੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media