Wednesday, July 22, 2026

62ਵੀਂ ਸੀਨੀਅਰ ਸਟੇਟ ਮਹਿਲਾ-ਪੁਰਸ਼ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ

PPN0608201611

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਹੁਖੇਡ ਮੈਦਾਨ ਵਿਖੇ ਲੜਕੇ ਲੜਕੀਆਂ ਦੀਆਂ 4 ਦਿਨਾਂ 62ਵੀਂ ਸੀਨੀਅਰ ਸਟੇਟ ਬੇਸਬਾਲ ਚੈਂਪੀਅਨਸ਼ਿਪ ਅੱਜ ਤੋਂ ਸ਼ੁਰੂ ਹੋ ਗਈ। ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤਿਯੋਗਤਾ ਦਾ ਸ਼ੁੱਭਅਰੰਭ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ:) ਸਤਿੰਦਰਬੀਰ ਸਿੰਘ ਨੇ ਖਿਡਾਰੀਆਂ ਨੇ ਜਾਣ-ਪਛਾਣ ਕਰਕੇ ਕੀਤਾ।ਸਕੂਲ ਦੇ ਪ੍ਰਿੰਸੀਪਲ ਸਿੰਘ ਭੰਗੂ ਤੇ ਖੇਡ ਮੁੱਖੀ ਰਣਕੀਰਤ ਸਿੰਘ ਸੰਧੂ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ।ਇਸ ਖੇਡ ਪ੍ਰਤਿਯੋਗਤਾ ਦੇ ਵਿੱਚ ਸੂਬੇ ਭਰ ਦੇ ਹਜ਼ਾਰਾਂ ਬੇਸਬਾਲ ਖਿਡਾਰੀ ਹਿੱਸਾ ਲੈ ਰਹੇ ਹਨ।ਪੁਰਸ਼ ਵਰਗ ਦੇ ਉਦਘਾਟਨੀ ਮੈਚ ਦੌਰਾਨ ਲੁਧਿਆਣਾ ਨੇ ਬਠਿੰਡਾ ਨੂੰ ਤੇ ਮਹਿਲਾਵਾਂ ਦੇ ਵਰਗ ਵਿੱਚ ਮੋਗਾਂ ਨੇ ਸੰਗਰੂਰ ਨੂੰ ਹਰਾ ਕੇ ਜਿੱਤ ਦਰਜ ਕੀਤੀ।ਜਦੋਂ ਕਿ ਪੁਰਸ਼ਾਂ ਦੇ ਬਾਕੀ ਵਰਗਾਂ ਵਿੱਚ ਸੰਗਰੂਰ ਨੂੰ ਫਤਿਹਗੜ੍ਹ ਸਾਹਿਬ ਦੇ ਵਿਰੁੱਧ ਵਾਕਓਵਰ ਮਿਲਿਆ ਜਦੋਂ ਕਿ ਪਟਿਆਲਾ ਨੈ ਫਾਜ਼ਿਲਕਾ ਨੂੰ ਅੰਮ੍ਰਿਤਸਰ ਨੇ ਮਾਨਸਾ ਨੂੰ ਮੋਹਾਲੀ ਨੇ ਮੁਕਤਸਰ ਨੂੰ ਤੇ ਫ਼ਿਰੋਜਪੁਰ ਨੇ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਜਿੱਤ ਦਰਜ ਕੀਤੀ। ਮਹਿਲਾਵਾਂ ਦੇ ਵਰਗ ਵਿੱਚ ਮੋਗਾ ਨੇ ਸੰਗਰੂਰ ਨੂੰ ਪਟਿਆਲਾ ਨੇ ਬਠਿੰਡਾ ਨੂੰ ਲੁਧਿਆਣਾ ਨੇ ਫਿਰੋਜ਼ਪੁਰ ਨੂੰ ਅੰਮ੍ਰਿਤਸਰ ਨੇ ਜਲੰਧਰ ਨੂੰ ਹਰਾ ਕੇ ਜਿੱਤ ਦਰਜ ਕੀਤੀ।ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਡੀ.ਈ.ਓ. ਸਤਿੰਦਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਸਿੱਖਿਆ ਵਿਭਾਗ ਤੇ ਖੇਡ ਵਿਭਾਗ ਪੰਜਾਬ ਦੇ ਖੇਡ ਖੇਤਰ ਨੂੰ ਹੋਰ ਵੀ ਚੁਸਤ ਦਰੁਸਤ ਬਣਾਉਣ ਲਈ ਵਚਨਬੱਧ ਹੈ। ਜਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਦੇ ਫੰਡ ਰਾਖਵੇਂ ਰੱਖੇ ਗਏ ਹਨ। ਜਿਸ ਦਾ ਇਸਤੇਮਾਲ ਸਿਰਫ ਤੇ ਸਿਰਫ ਖੇਡ ਖੇਤਰ ਦੇ ਖਿਡਾਰੀਆਂ ਤੇ ਹੋਵੇਗਾ। ਇਸ ਮੌਕੇ ਏ.ਈ.ਓ. ਕੁਲਜਿੰਦਰ ਸਿੰਘ ਮੱਲ੍ਹੀ, ਕੋਚ ਗੁਰਪ੍ਰੀਤ ਸਿੰਘ, ਡੀ.ਪੀ. ਸਲਵਿੰਦਰ ੰਿਸਘ, ਕੁਲਵਿੰਦਰ ਸਿੰਘ ਕਿੰਦਾ, ਇੰਦਰਵੀਰ ਸਿੰਘ, ਲਵਰਿਸ਼ੀ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply