Tuesday, August 11, 2026

ਤਿਆਰ ਮਾਲ ਵੇਚਣ ਵਾਲਾ ਬਨਣ ਲਈ ਯਤਨ ਕਰਨ ਕਿਸਾਨ- ਖੇਤੀਬਾੜੀ ਅਫਸਰ ਬੈਂਸ

PPN0608201617
ਪਠਾਨਕੋਟ, 6 ਸਤੰਬਰ (ਪੰਜਾਬ ਪੋਸਟ ਬਿਊਰੋ)-ਕਿਸਾਨਾਂ ਨੂੰ ਕੱਚੇ ਮਾਲ ਦੀ ਪੂਰਤੀ ਕਰਤਾ ਬਨਣ ਦੀ ਜਗ੍ਹਾ ਤਿਆਰ ਮਾਲ ਵੇਚਣ ਵਾਲਾ ਬਨਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੈਬਸਾਈਟ ”ਖੇਤ ਤੋਂ ਘਰ” ਵੈਬਸਾਈਟ ਹਟਟਪ://ਾਾਾ.ਡੳਰਮਟੋਹੋਮੲ.ਨੲਟ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਬਲਾਕ ਪਠਾਨਕੋਟ ਦੇ ਪਿੰਡ ਲਾਹੜੀ ਬ੍ਰਾਹਮਣਾਂ ਵਿਖੇ ਲਗਾਏ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਕੈਂਪ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੰਦੀਪ ਸਿੰਘ ਖੇਤੀ ਵਿਕਾਸ ਅਫਸਰ, ਡਾ ਸ਼ੰਮੀ ਕੁਮਾਰ ਬਾਗਬਾਨੀ ਵਿਕਾਸ ਅਫਸਰ, ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ, ਸਰਪੰਚ ਵਿਜੇ ਕੁਮਾਰ, ਸੁਰਜੀਤ ਸਿੰਘ ਗਿਆਲਾ, ਸ਼ਾਮ ਸਿੰਘ, ਸਤਨਾਮ ਸਿੰਘ, ਸੰਸਾਰ ਸਿੰਘ ਢਾਕੀ ਸੈਦਾਂ, ਪ੍ਰਭਜੋਤ ਸਿੰਘ, ਰਜਿੰਦਰ ਸਿੰਘ ਸਮੇਤ ਸਮੂਹ ਮੈਂਬਰ ਹਾਜ਼ਰ ਸਨ।
ਇਸ ਮੌਕੇ ਡਾ. ਅਮਰੀਕ ਸਿੰਘ ਨੇ ਬੋਲਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਵੈਬਸਾਈਟ ਜਾਰੀ ਕਰਨ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਦਾ ਸਿੱਧਿਆਂ ਸੰਪਰਕ ਬਨਾਉਣਾ ਹੈ ਤਾਂ ਜੋ ਖਪਤਕਾਰ ਨੂੰ ਵਾਜ਼ਬ ਭਾਅ ‘ਤੇ ਮਿਆਰੀ ਖੇਤੀ ਉਤਪਾਦ ਅਤੇ ਕਿਸਾਨਾਂ ਨੂੰ ਆਪਣੀ ਉਪਜ ਦਾ ਢੁਕਵਾਂ ਭਾਅ ਮਿਲ ਸਕੇ। ਉਨ੍ਹਾਂ ਕਿਹਾ ਕਿ ਵੈਬਸਾਈਟ ਤੇ ਕੋਈ ਵੀ ਖਪਤਕਾਰ ਕਿਸੇ ਵੀ ਖੇਤੀ ਉਤਪਾਦ ਜਿਵੇਂ ਦੇਸੀ ਬਾਸਮਤੀ, ਦਾਲਾਂ, ਸ਼ਹਿਦ, ਜੈਵਿਕ ਕਣਕ, ਦੇਸੀ ਮੱਕੀ, ਖੁੰਬਾਂ ਅਤੇ ਸਬਜੀਆਂ ਦੀ ਅਗਾਂਹੂ ਬੁਕਿੰਗ ਕਰਵਾ ਸਕਦਾ ਤਾਂ ਜੋ ਕਿਸਾਨਾਂ ਤੋਂ ਮੰਗ ਦੇ ਅਨੁਸਾਰ ਪੈਦਾ ਕਰਵਾ ਕੇ ਖਪਤਕਾਰ ਤੱਕ ਪਹੁੰਚਾਈ ਜਾ ਸਕੇ। ਉਨਾਂ ਕਿਹਾ ਕਿ ਕਿਸਾਨਾਂ ਦੁਆਰਾ ਖੇਤੀ ਉਤਪਾਦਾਂ ਨੂੰ ਮੰਡੀ ਵਿੱਚ ਵੇਚਣ ਦੀ ਬਿਜਾਏ ਸੁੱਟਿਆ ਜਾਂਦਾ ਹੈ, ਜਿਸ ਕਾਰਨ ਢੁਕਵਾਂ ਭਾਅ ਨਾ ਮਿਲਣ ਕਾਰਨ ਬੇਕਦਰੀ ਵਧਦੀ ਹੈ, ਇਸ ਲਈ ਖੇਤੀ ਉਤਪਾਦਾਂ ਦੀ ਕਦਰ ਕਰਨੀ ਪਵੇਗੀ ਤਾਂ ਹੀ ਮੰਡੀ ਵਿੱਚ ਸਹੀ ਰੇਟ ਮਿਲੇਗੀ। ਉਨਾਂ ਕਿਸਾਨਾਂ ਨੂੰ ਵੈਬਸਾਈਟ ਨਾਲ ਜੁੜਣ ਦੀ ਅਪੀਲ ਕੀਤੀ।
ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਕਈ ਤਰ੍ਹਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਨੁਕਸਾਨ ਕਰਦੀਆਂ ਹਨ ਜਿਸ ਨਾਲ ਪੈਦਾਵਾਰ ਘੱਟਣ ਦੇ ਨਾਲ ਨਾਲ ਕਿਸਾਨ ਦੀ ਖੇਤੀ ਆਮਦਨ ਘਟਦੀ ਹੈ। ਡਾ ਸ਼ੰਮੀ ਕੁਮਾਰ ਨੇ ਸਰਦੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਾ ਸੰਦੀਪ ਸਿੰਘ ਨੇ ਕਿਹਾ ਕਿ ਕੀਟਨਾਸ਼ਕਾਂ ਦੀ ਚੋਣ ਅਤੇ ਖਰੀਦ ਫਸਲ ਉੱਪਰ ਲੱਗੇ ਕੀੜਿਆਂ ਮਕੌੜਿਆਂ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਦਾ ਸਹਿਯੋਗ ਕਰਨ। ਸਰਪੰਚ ਵਿਜੇ ਕੁਮਾਰ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵੱਲੋਂ ਪਿੰਡ ਲਾਹੜੀ ਬ੍ਰਾਹਮਣਾਂ ਅਤੇ ਆਲੇ ਦੁਆਲੇ ਦੇ ਕਿਸਾਨਾਂ ਅੰਦਰ ਜਾਗਰੁਕਤਾ ਪੈਦਾ ਕਰਨ ਲਈ ਕੀਤੇ ਯਤਨਾਂ ਸਦਕਾ, ਜਿਥੇ ਸਬਜੀਆ ਹੇਠ ਰਕਬਾ ਵਧਿਆ ਹੈ, ਉਥੇ ਝੋਨੇ ਅਤੇ ਬਾਸਮਤੀ ਵਿੱਚ ਡਾਇਆ ਖਾਦ ਅਤੇ ਸਿਫਰਾਸ਼ਾਂ ਤੋਂ ਬਗੈਰ ਕਿਸੇ ਵੀ ਕੀਟ ਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ,ਜਿਸ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ ਹੈ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply