ਤਰਸਿੱਕਾ, 6 ਸਤੰਬਰ (ਕੰਵਲ ਜੋਧਾਨਗਰੀ) – ਹਾਲੇ ਪਿਛਲੇ ਦਿਨੀ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲਂੋ ਪਾਰਟੀ ਉਮੀਦਵਾਰਾਂ ਕੋਲਂੋ ਲਏ ਪੈਸਿਆ ਦਾ ਹਾਲੇ ਅਕਾਲੀ ਦਲ ਵੱਲਂੋ ਚੋਣ ਮੁੱਦਾ ਬਣਾ ਕੇ ਜਿਥੇ ਪਾਰਟੀ ਨੂੰ ਭੰਡਿਆ ਜਾ ਰਿਹਾ ਸੀ।ਉਥੇ ਹੀ ਹੁਣ ਇਕ ਆਡੀਓ ਵੱਟਸਪ ਤੇ ਚੱਲ ਰਹੀ ਹੈ ਜਿਸ ਦੇ ਕਾਰਨ ਹਲਕਾ ਜੰਡਿਆਲ਼ਾ ਗੁਰੁ ਵਿੱਚ ਹਾਹਾਕਾਰ ਮੱਚੀ ਹੋਈ ਹੈ 3 ਮਿੰਟ ਦੀ ਇਸ ਆਡੀਓ ਵਿੱਚ ਇੱਕ ਸਖਸ਼ ਵੱਲੋਂ ਆਪਣਾ ਨਾਮ ਜਥੇਦਾਰ ਕਸਮੀਰ ਸਿੰਘ ਦੱਸਦਾ ਹੈ ਅਤੇ ਸੁਰੂ ਵਿੱਚ ਹੀ ਫਤਿਹ ਬੁਲਾਕੇ ਆਪਣਾ ਅਡਰੈਸ ਬੋਲ ਕੇ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਅਤੇ ਮੌਜੂਦਾ ਸ੍ਰੋਮਣੀ ਮਂੈਬਰ ਉਪਰ ਹਰ ਕੰਮ ਕਰਵਾਉਣ ਵਾਸਤੇ ਪੈਸੇ ਲੈ ਕੇ ਕੰਮ ਕਰਵਾੳਣ ਅਤੇ ਆਪਣੀ ਜਾਇਦਾਦ ਨਾਲ ਬਣਾਉਣ ਦੇ ਦੋਸ਼ ਲਾਏ ਹਨ ਅਤੇ ਇਸ ਨੂੰ ਸੇਵਾ ਦਾ ਨਾਮ ਦੇ ਕੇ ਭ੍ਰਿਸਟ ਕੰਮ ਕਰਨ ਦੇ ਦਾਅਵੇ ਕੀਤੇ ਹਨ।ਇਸ ਸਾਰੇ ਕਾਰੇ ਨੂੰ ਅਕਾਲੀ ਦਲ ਵਾਸਤੇ ਨਮੋਸ਼ੀ ਵਾਲੀ ਗੱਲ ਹੈ ਅਤੇ ਉਸ ਸ਼ਖਸ ਨੇ ਕਿਹਾ ਹੈ ਕਿ ਇਸ ਨੂੰ ਜਥੇਦਾਰ ਨਾ ਕਿਹਾ ਜਾਵੇ ਕਿੳਂੁਕਿ ਇਹ ਜਥੇਦਾਰੀ ਦੇ ਕਾਬਲ ਨਹੀ ਹੈ।ਅੰਤ ਵਿੱਚ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਆਡੀਓ ਨੂੰ ਵੱਧ ਵੱਧ ਸੇਅਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਨਾਲ ਹੀ ਇਸ ਸਖਸ਼ ਵੱਲਂੋ ਕਿਹਾ ਗਿਆ ਕਿ ਵੋਟਾਂ ਖਾਤਰ ਇਸ ਦੇ ਨਾਲ ਦਿਨ ਰਾਤ 13 ਦਿਨ ਮਿਹਨਤ ਕਰਨ ਦਾ ਮੁੱਲ ਵੀ ਇਸ ਨੇ ਨਹੀ ਮੋੜਿਆ ਤੇ ਸਾਡੇ ਕੋਲਂੋ ਵੀ ਕੰਮ ਕਰਨ ਦੇ ਪੈਸੇ ਵਿਧਾਇਕ ਵੱਲਂੋ ਲਏ ਜਾਂਦੇ ਸਨ।
ਇਸ ਸਬੰਧੀ ਜਦਂੋ ਪੱਤਰਕਾਰਾਂ ਵੱਲਂੋ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਕਸਮੀਰ ਸਿੰਘ ਨਾਮ ਦਾ ਸਖਸ਼ ਹੈ ਇਹ ਹੁਣ ਕਾਂਗਰਸ ਪਾਰਟੀ ਨਾਲ ਰਲ ਚੁੱਕਾ ਹੈ ਉਹ ਇਹ ਦੋਸ਼ ਇਸੇ ਕਰਕੇ ਝੂਠੇ ਲਾ ਰਿਹਾ ਹੈ ਕਿੳਂੁਕਿ ਜੇ ਮੈਂ ਪੈਸੇ ਲਏ ਹੁੰਦੇ ਤਾਂ ਇਹ ਅੱਜ ਤੋਂ 4 ਸਾਲ ਪਹਿਲਾਂ ਵੀ ਬੋਲ ਸਕਦਾ ਸੀ ਉਦਂੋ ਇਹ ਕਿਥੇ ਸੀ ਅਤੇ ਇਸ ਬਾਰੇ ਸਾਰੇ ਹਲਕੇ ਦੀ ਸੰਗਤ ਨੂੰ ਪੁਛਿਆ ਜਾਵੇ ਕਿ ਵਿਧਾਇਕ ਪੈਸੇ ਲੈਂਦਾ ਹੈ ਕਿ ਨਹੀ।ਹਲਕੇ ਦੀਆਂ ਸੰਗਤਾਂ ਫੈਸਲਾ ਆਪੇ ਕਰ ਦੇਣਗੀਆਂ।ਇਹ ਸਮਾਂ ਹਰ ਪਾਰਟੀ ਵਾਸਤੇ ਸਬੰਦਨਸੀਲ ਸਮਾਂ ਹੈ ਅਤੇ ਹਰ ਪਾਰਟੀ ਵੱਲਂੋ ਬੜੇ ਸੋਚ ਸਮਝ ਕੇ ਕਦਮ ਰੱਖੇ ਜਾ ਰਹੇ ਹਨ ਕਿੳਂੁਕਿ ਇਸ ਵਾਰ ਚੌਣਾ ਵਿੱਚ ਹਰ ਵਾਰ ਦੀ ਤਰ੍ਰਾਂ ਰਵਾਇਤੀ ਰਾਜਨੀਤਿਕ ਪਾਰਟੀਆਂ ਤਂੋ ਇਲਾਵਾ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਦੇ ਲੋਕਾਂ ਤੇ ਕਾਫੀ ਪ੍ਰਭਾਵ ਹੈ।ਕੁਝ ਸਮਾਂ ਪਹਿਲਾ ਹੀ ਆਮ ਆਦਮੀ ਪਾਰਟੀ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਪੈਸੇ ਲੈਣ ਦੇ ਦੋਸ਼ਾਂ ਤਹਿਤ ਅਹਿਮ ਅਹੁਦੇ ਤੋਂ ਲਾ ਕੇ ਅਗਾਂਹ ਵੀ ਕਿਹਾ ਕਿ ਜੋ ਵੀ ਭ੍ਰਿਸਟਾਚਾਰ ਕਰੇਗਾ ਉਸ ਨੂੰ ਸਜਾ ਭੁਗਤਨੀ ਪਵੇਗੀ।ਹੁਣ ਇਹ ਵੇਖਣਾ ਹੋਵੇਗਾ ਕਿ ਅੱਜ ਕੱਲ ਅਧੁਨਿਕ ਯੁਗ ਵਿੱਚ ਹਰ ਗੱਲ ਮਿੰਟਾਂ ਸਕਿੰਟਾਂ ਵਿੱਚ ਹੀ ਸਾਰੇ ਦੇਸ ਵਿਦੇਸ ਵਿੱਚ ਘੁੰਮ ਜਾਂਦੀ ਹੈ ਅਤੇ ਹੁਣ ਇਸ ਸਮੇਂ ਵਿੱਚ ਅਕਾਲੀ ਸਰਕਾਰ ਦੇ ਮੌਜੂਦਾ ਵਿਧਾਇਕ ਅਤੇ ਸ੍ਰੋਮਣੀ ਕਮੇਟੀ ਮੈਂਬਰ ਖਿਲਾਫ ਆਈ ਆਡੀਓ (ਵੱਟਸਐਪ) ‘ਤੇ ਮੌਜੂਦਾ ਅਕਾਲੀ ਸਰਕਾਰ ਵੱਲਂੋ ਇਸ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media