Sunday, March 15, 2026

ਕਮੇਟੀ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਗਵਾਹਾਂ ਨੂੰ ਪੁੱਖਤਾ ਸੁਰੱਖਿਆ ਦੇਣ ਦੀ ਕੀਤੀ ਮੰਗ

PPN0709201606ਨਵੀਂ ਦਿੱਲੀ, 7 ਸਤੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੇ ਦੌਸ਼ੀ ਸੱਜਣ ਕੁਮਾਰ ਦੇ ਸਾਥੀਆਂ ਵੱਲੋਂ ਗਵਾਹਾਂ ਨੂੰ ਕਥਿਤ ਤੌਰ ਤੇ ਧਮਕਾਉਣ ਦਾ ਸਨਸਨੀਖੇਜ ਖੁਲਾਸਾ ਸਾਹਮਣੇ ਆਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗਵਾਹ ਜੋਗਿੰਦਰ ਸਿੰਘ, ਪ੍ਰੇਮ ਕੌਰ ਅਤੇ ਮਿਸ਼ਰੀ ਕੌਰ ਵੱਲੋਂ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਦਿੱਲੀ ਪੁਲਿਸ ਕਮਿਸ਼ਨਰ ਅਲੋਕ ਕੁਮਾਰ ਵਰਮਾ ਨੂੰ ਪੱਤਰ ਭੇਜ ਕੇ ਗਵਾਹਾਂ ਨੂੰ ਪੁੱਖਤਾ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਕਮੇਟੀ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਤਹਿਤ ਸੱਜਣ ਕੁਮਾਰ ਨੂੰ ਪੁਲਿਸ ਰਿਮਾਂਡ ‘ਤੇ ਲੈਣ ਲਈ ਅਦਾਲਤ ਵਿਚ ਅਰਜੀ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਗਵਾਹਾਂ ਤੋਂ ਪਹਿਲੇ ਉਨ੍ਹਾਂ ਨੂੰ ਵੀ ਲਗਭਗ 4 ਮਹੀਨੇ ਪਹਿਲੇ ਗੁਮਨਾਮ ਪੱਤਰ ਰਾਹੀਂ ਧਮਕੀ ਪ੍ਰਾਪਤ ਹੋਈ ਸੀ ਜਿਸ ਵਿਚ ਮੈਨੂੰ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਤੋਂ ਪਿੱਛੇ ਹਟਣ ਦੀ ਹਿਦਾਇਤ ਧਮਕੀਕਰਤਾ ਵੱਲੋਂ ਦਿੱਤੀ ਗਈ ਸੀ। ਜਿਸਤੇ ਕਮੇਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੂੰ ਇਸ ਬਾਬਤ ਸੂਚਨਾਂ ਦੇ ਦਿੱਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜੌਲੀ ਨੇ ਦਾਅਵਾ ਕੀਤਾ ਕਿ ਸੱਜਣ ਕੁਮਾਰ ਕਾਨੂੰਨੀ ਸ਼ਿਕੰਜ਼ੇ ਵਿਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਜਿਸ ਕਰਕੇ ਗਵਾਹਾਂ ਨੂੰ ਪਹਿਲੇ ਲਲਚਾਉਣ ਤੋਂ ਬਾਅਦ ਹੁਣ ਧਮਕਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਜੌਲੀ ਨੇ ਸ਼ਿਕਾਇਤਕਰਤਾ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਸੁਲਤਾਨਪੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੈਕਿਸ਼ਨ, ਉਸਦੇ ਭਰਾ ਵੇਦ ਪ੍ਰਕਾਸ਼ ਤੇ ਉਨ੍ਹਾਂ ਦੇੇ ਪੁੱਤਰਾਂ ਵੱਲੋਂ ਲਗਾਤਾਰ ਬੀਤੇ 3-4 ਦਿਨਾਂ ਤੋਂ ਜੋਗਿੰਦਰ ਸਿੰਘ ਦੇ ਘਰ ਅੱਧੀ ਰਾਤ ਨੂੰ ਦਸਤਕ ਦੇ ਕੇ 7 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਗਵਾਹੀ ਨਾ ਦੇੇਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਗਵਾਹੀ ਦੇਣ ਦੀ ਹਾਲਤ ਵਿੱਚ ਜੋਗਿੰਦਰ ਅਤੇ ਉਸਦੇ ਪਰਿਵਾਰ ਦਾ ਕਤਲ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਪ੍ਰੇਮ ਕੌਰ ‘ਤੇ ਮਿਸ਼ਰੀ ਕੌਰ ਵੱਲੋਂ ਵੀ ਸੱਜਣ ਕੁਮਾਰ ਦੇ 5-6 ਨਕਾਬਪੋਸ਼ ਬੰਦਿਆਂ ਪਾਸੋਂ ਬੀਤੇ 4 ਦਿਨਾਂ ਤੋਂ ਉਨ੍ਹਾਂ ਦੇ ਘਰ ਆ ਕੇ ਧਮਕੀ ਦੇਣ ਦੀ ਜਾਣਕਾਰੀ ਕਮੇਟੀ ਕੋਲ ਆਈ ਹੈ।
ਜੌਲੀ ਨੇ ਸਾਫ਼ ਕਿਹਾ ਕਿ ਕਮੇਟੀ ਕੌਮ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਵਚਨਬੱਧ ਹੈ ਪਰ ਇਹ ਸਜਾਵਾਂ ਗਵਾਹਾਂ ਨੂੰ ਸੁਰੱਖਿਆ ਮਿਲੇ ਬਿਨਾਂ ਪੁਖਤਾ ਤੌਰ ਤੇ ਨਹੀਂ ਹੋ ਸਕਦੀ ਹੈ। ਜੌਲੀ ਨੇ ਬੀਤੇ 32 ਸਾਲਾਂ ਤੋਂ ਕਾਤਲਾਂ ਦੇ ਖੁੱਲੇ ਘੁੰਮਣ ਦੇ ਪਿੱਛੇ ਮੁੱਕਦਮੇ ਦੇ ਪੈਰੋਕਾਰਾਂ ਵੱਲੋਂ ਗਵਾਹਾਂ ਨੂੰ ਨਾ ਸਾਂਭਣ ਨੂੰ ਵੀ ਜਿੰਮੇਵਾਰ ਠਹਿਰਾਇਆ। ਜੌਲੀ ਨੇ ਤਲਖ਼ਵਿਚ ਕਿਹਾ ਕਿ ਜਦੋਂ ਕਮੇਟੀ ਨੇ ਪੀੜਿਤਾਂ ਅਤੇ ਗਵਾਹਾਂ ਨੂੰ ਸਾਂਭਣ ਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਤਾਂ ਸਾਡੀਆਂ ਕੋਸ਼ਿਸ਼ਾਂ ਨੂੰ ਵੀ ਕੁਝ ਲੋਕਾਂ ਵੱਲੋਂ ਚੋਣਾਂ ਵਿੱਚ ਸਿਆਸ਼ੀ ਫਾਇਦਾ ਲੈਣ ਵੱਜੋਂ ਦੱਸਿਆ ਗਿਆ। ਜਦੋਂਕਿ ਅਕਾਲੀ ਦਲ ਲਈ 1984 ਕਤਲੇਆਮ ਚੋਣ ਮੁੱਦਾ ਨਾ ਹੋ ਕੇ ਸਿੱਖ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਇਸ ਕਰਕੇ ਜੇਕਰ ਕਾਤਿਲ ਜੇਲ ਵਿਚ ਜਾਂਦੇ ਹਨ ਤਾਂ ਉਸਤੋਂ ਵੱਡੀ ਕੌਮ ਦੀ ਕੋਈ ਜਿੱਤ ਨਹੀਂ ਹੋਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply