Tuesday, February 24, 2026

ਬੱਸੀ ਵੱਲੋਂ 11 ਮੈਂਬਰੀ ਯੂਥ ਤੇ 7 ਮੈਂਬਰੀ ਮਹਿਲਾ ਕਮੇਟੀ ਗਠਨ

PPN0909201603
ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਜਬੂਤ ਕਰਨ ਅਤੇ ਕਾਂਗਰਸ ਵੱਲੋਂ ਮਿਸ਼ਨ 2017 ਨੂੰ ਸਰ ਕਰਨ ਦੇ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਇਲਾਕਾ ਵੇਰਕਾ ਦੀ ਇੰਦਰਾ ਕਲੋਨੀ ਵਿਖੇ ਦਰਸ਼ਨ ਸਿੰਘ ਅਤੇ ਬੰਟੀ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦਾ ਇੱਕ ਵਿਸ਼ੇਸ ਇੱਕਠ ਕੀਤਾ ਗਿਆ ।ਜਿਸ ਵਿੱਚ ਹਲਕਾ ਪੂਰਬੀ ਤੋਂ ਟਿਕਟ ਦੇ ਦਾਅਵੇਦਾਰ ਦਿਨੇਸ਼ ਬੱਸੀ ਦੇ ਨਾਲ ਮਨਜੀਤ ਸਿੰਘ ਵੇਰਕਾ ਨੇ ਸ਼ਿਕਰਤ ਕੀਤੀ। ਇਸ ਮੌਕੇ ਬੱਸੀ ਵੱਲੋਂ ਬੂਥ ਪੱਧਰ ਤੇ ਕਮੇਟੀ ਦਾ ਗਠਨ ਕਰਦਿਆਂ 11 ਮੈਂਬਰੀ ਯੂਥ ਅਤੇ 7 ਮੈਂਬਰੀ ਮਹਿਲਾ ਕਮੇਟੀ ਬਣਾਈ ਗਈ।ਬੱਸੀ ਨੇ ਵਰਕਰਾਂ ਨੂੰ ਮਿਸ਼ਨ 2017 ਲਈ ਰਲ ਮਿਲ ਕੇ ਕੰਮ ਕਰਕੇ ਕੈੇਪਟਨ ਅਮਰਿੰਦਰ ਸਿੰਘ ਦੇ ਖੁਸ਼ਹਾਲ ਪੰਜਾਬ ਸਿਰਜਣ ਦਾ ਸੁਪਨਾ ਪੂਰਾ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ਼ ਕੀਤੀ।ਇਸ ਮੌਕੇ ਵਰਿੰਦਰ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਹੈਪੀ, ਹਰਤੇਜ਼, ਮਨਦੀਪ ਸਿੰਘ, ਸੁਖਬੀਰ ਕੌਰ, ਰਣਜੀਤ ਕੌਰ, ਬਸ਼ੀਰਾ, ਚਰਨਜੀਤ ਕੌਰ ਤੋਂ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply