
ਪੱਟੀ, 9 ਸਤੰਬਰ (ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਵਿੱਚ ਵੱਖ ਵੱਖ ਅਖਬਾਰਾਂ ਅਤੇ ਟੀ.ਵੀ ਚੈਨਲਾਂ ਲਈ ਕੰਮ ਕਰਦੇ ਪੱਤਰਕਾਰਾਂ ਦੀ ਮੀਟਿੰਗ ਐਸ.ਕੇ ਜੂਸ ਬਾਰ ਪੱਟੀ ਵਿਖੇ ਹੋਈ।ਇਸ ਮੀਟਿੰਗ ਵਿੱਚ ਲੋਕ ਸੰਪਰਕ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾ ਰਹੇ ਸ਼ਾਂਤਮਈ ਪੱਤਰਕਾਰਾਂ ‘ਤੇ ਪੁਲੀਸ ਵਲੋਂ ਕੀਤੇ ਲਾਠੀਚਾਰਜ ਦੀ ਨਿਖੇਦੀ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਕਾਲੇਕੇ ਅਤੇ ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਾਲਿਸਟ ਤਹਿਸੀਲ ਪੱਟੀ ਦੇ ਪ੍ਰਧਾਨ ਅਜੀਤ ਸਿੰਘ ਘਰਿਆਲਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕੁੱਝ ਆਗੂਆਂ ਦੀ ਸ਼ਹਿ ‘ਤੇ ਪੰਜਾਬ ਪੁਲੀਸ ਜਿਥੇ ਹਰੇਕ ਹਰੇਕ ਵਰਗ ਦੇ ਮੰਗ ਕਰਨ ਵਾਲਿਆਂ ਨੂੰ ਡੰਡੇ ਦੇ ਜ਼ੋਰ ‘ਤੇ ਦਬਾਉਣਾ ਚਾਹੁੰਦੀ ਹੈ ਉਥੇ ਹੀ ਦੱਬੇ ਕੁਚਲੇ ਲੋਕਾ ਦੀ ਆਵਾਜ਼ ਬਨਣ ਵਾਲੇ ਪੱਤਰਕਾਰ ਭਾਈਚਾਰੇ ਨੂੰ ਵੀ ਡਾਗਾਂ ਦੇ ਜ਼ੋਰ ਨਾਲ ਡਰਾਉਣਾ ਚਾਹੁੰਦੇ ਹੈ ਜੋ ਸੰਭਵ ਨਹੀਂ ਹੋ ਸਕਦਾ।ਅੰਮ੍ਰਿਤਸਰ ਪੁਲਿਸ ਵਲੋਂ ਕੀਤੀ ਗਈ ਇਹ ਕਾਰਵਾਈ ਨਿੰਦਣਯੋਗ ਹੈ।ਹਾਜਰ ਪੱਤਰਕਾਰਾਂ ਨੇ ਇੱਕਸੁਰ ਹੋ ਕੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦੇ ਫੋਕੇ ਬਿਆਨ ਦਿੰਦੀ ਹੈ ਪਰ ਹਕੀਕਤ ਵਿੱਚ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਸਰਕਾਰ ਵਲੋਂ ਕੋਈ ਸਹੂਲਤ ਨਹੀ ਮਿਲ ਰਹੀ। ਪੱਤਰਕਾਰਾਂ ਨੇ ਮੰਗ ਕੀਤੀ ਕਿ ਬੱਸ ਸਫਰ ਦੀ ਸਹੂਲਤ, ਟੋਲ ਪਲਾਜ਼ੇ ਤੋਂ ਛੋਟ, ਇਲਾਜ ਸੰਬਧੀ ਸਹੂਲਤ ਆਦਿ ਦਿੱਤੀ ਜਾਵੇ। ਸਰਕਾਰ ਵਲੋਂ ਜਾਰੀ ਕੀਤਾ ਗਿਆ ਪੀਲਾ ਕਾਰਡ ਵੀ ਪੱਤਰਕਾਰਾਂ ਦੇ ਕਿਸੇ ਕੰਮ ਨਹੀਂ ਆਉਂਦਾ।
ਪੱਤਰਕਾਰਾਂ ਨੇ ਕਿਹਾ ਕਿ ਪੱਟੀ ਤਹਸੀਲ ਵਿੱਚ ਕੋਈ ਲੋਕ ਸੰਪਰਕ ਮਹਿਕਮੇ ਦਾ ਦਫਤਰ ਵੀ ਨਹੀਂ ਹੈ ਜਿਸ ਕਾਰਨ ਪੱਤਰਕਾਰਾਂ ਤੇ ਸਰਕਾਰ ਵਿੱਚ ਕੋਈ ਤਾਲਮੇਲ ਨਹੀਂ ਬੈਠ ਪਾਉਂਦਾ ਇਸ ਲਈ ਪੱਟੀ ਵਿਖੇ ਲੋਕ ਸੰਪਰਕ ਮਹਿਕਮੇ ਦਾ ਦਫਤਰ ਚਾਲੂ ਕੀਤਾ ਜਾਵੇ।ਇਸ ਮੌਕੇ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਜਤਿੰਦਰ ਕੁਮਾਰ ਗੋਲਡੀ, ਪਰਵਿੰਦਰ ਸਿੰਘ ਜੌਲੀ, ਕੈਸ਼ੀਅਰ ਕੁਲਵਿੰਦਰ ਸਿੰਘ ਬੱਬੂ, ਸੈਕਟਰੀ ਸੁਖਜੀਤ ਸਿੰਘ ਡਿਆਲ, ਮੀਤ ਪ੍ਰਧਾਨ ਰਾਜਜੋਧਬੀਰ ਸਿੰਘ, ਐਗਜੈਕਜਿਵ ਕਮੇਟੀ ਮੈਂਬਰ ਬੱਲੂ ਮਹਿਤਾ, ਤਰੁਣ ਕਪੂਰ, ਦੀਪਕ ਕੁਮਾਰ, ਸਲਵਿੰਦਰ ਸਿੰਘ ਬੱਬਾ, ਪੇ੍ਰਮਪ੍ਰਕਾਸ਼ ਸਿੰਘ ਜੌਲੀ, ਇਕਬਾਲ ਸਿੰਘ ਜੌਲੀ, ਭੁਪਿੰਦਰ ਸਿੰਘ ਰੰਜੂ ਕਾਲੇਕੇ, ਹਰਦੀਪ ਸਿੰਘ ਭੱਟੀ, ਅਵਤਾਰ ਸਿੰਘ ਢਿਲੋਂ, ਪਵਨ ਧਵਨ, ਪਰਮਜੀਤ ਸਿੰਘ ਟੀਟੂ, ਤਜਿੰਦਰ ਸਿੰਘ ਤਾਜ, ਕੇ.ਪੀ ਗਿੱਲ, ਆਦਿ ਹਾਜਿਰ ਸਨ।
Punjab Post Daily Online Newspaper & Print Media