Thursday, March 26, 2026

ਕਮਿਸ਼ਨਰ ਦਫਤਰ ਦੇ ਬਾਹਰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ- ਜਸਬੀਰ ਪੱਟੀ

Jasbir Patti1

ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੀ 7 ਸਤੰਬਰ ਨੂੰ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ 10 ਸਤੰਬਰ ਨੂੰ ਜਿਲ੍ਹਾ ਪੁਲੀਸ ਕਮਿਸ਼ਨਰ ਦੇ ਬਾਹਰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਅਗਲਾ ਪ੍ਰੋਗਰਾਮ 12 ਸਤੰਬਰ ਸੋਮਵਾਰ ਤੋ ਬਾਅਦ ਦਿੱਤਾ ਜਾਵੇਗਾ। ਐਸੋਸ਼ੀਏਸ਼ਨ ਦੇ ਕਨਵੀਨਰ ਸ੍ਰੀ ਵਿਜੇ ਪੰਕਜ ਨੇ ਦੱਸਿਆ ਕਿ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋ ਦੋੋਸ਼ੀਆ ਵਿਰੁੱਧ ਪੜਤਾਲ ਕਰਵਾ ਕੇ ਕਾਰਵਾਈ ਦੋ ਦਿਨ ਵਿੱਚ ਕਰਨ ਦੇ ਦਿੱਤੇ ਵਾਅਦੇ ਨੂੰ ਮੁੱਖ ਰੱਖਦਿਆ ਧਰਨਾ ਮੁਲਤਵੀ ਕੀਤਾ ਗਿਆ।ਉਹਨਾਂ ਕਿਹਾ ਕਿ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਸਮੇਤ ਜਥੇਬੰਦੀ ਦੇ ਇੱਕ 5 ਮੈਂਬਰੀ ਵਫਦ ਨਾਲ ਕਰੀਬ ਦੋ ਘੰਟੇ ਜਿਲ੍ਹਾ ਪੁਲੀਸ ਕਮਿਸ਼ਨਰ ਨਾਲ ਵੀ ਗੱਲਬਾਤ ਹੋਈ ਤੇ ਲਾਠੀਚਾਰਜ ਦੀ ਜਾਂਚ ਏ.ਡੀ.ਸੀ.ਪੀ ਦੀਪਕ ਹਿਲੋਰੀ ਨੂੰ ਦੋ ਦਿਨਾਂ ਵਿੱਚ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਮੂਹ ਪੱਤਰਕਾਰ ਭਾਈਚਾਰੇ ਨੇ ਲਾਠੀਚਾਰਜ ਦੇ ਖ੍ਰਿਲਾਫ ਸਰਕਾਰ, ਪੁਲੀਸ ਤੇ ਮਜੀਠੀਏ ਦੇ ਪੁਤਲੇ ਸਾੜ ਕੇ ਰੋਸ ਪ੍ਰਗਟ ਕੀਤਾ ਹੈ ਉਸ ਨੇ ਸਰਕਾਰ ਦੇ ਤਖਤ ਦੇ ਪਾਵੇ ਹਿਲਾ ਦਿੱਤੇ।ਉਹਨਾਂ ਕਿਹਾ ਕਿ ਇਸੇ ਤਰਾਂ ਭਾਈਚਾਰੇ ਨੂੰ ਮੰਗਾਂ ਮੰਨਵਾਉਣ ਲਈ ਇੱਕ ਹੋਰ ਹਮਲਾ ਮਾਰਨ ਦੀ ਜਰੂਰਤ ਹੈ ਤੇ ਉਸ ਦਾ ਪ੍ਰੋਗਰਾਮ ਵੀ ਜਲਦੀ ਹੀ ਦੇ ਦਿੱਤਾ ਜਾਵੇਗਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply