Friday, April 17, 2026

ਵਿਰਸਾ ਵਿਹਾਰ ਵਿਖੇ ਨਾਟਕਕਾਰ ਡਾ. ਆਤਮਜੀਤ ਨੇ ਨਵਾਂ ਨਾਟਕ ‘ਮੁੜ ਆ ਲਾਂਮਾ’ ਪੜਿਆ

ppn1009201614

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਵਿਰਸਾ ਵਿਹਾਰ ਦੇ ਸz. ਨਾਨਕ ਸਿੰਘ ਨਾਵਲਿਸਟ ਹਾਲ ਵਿਖੇ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੇ ਆਪਣਾ ਨਵਾਂ ਨਾਟਕ ‘ਮੁੜ ਆ ਲਾਂਮਾ ਤੋਂ’ ਸਮੂਹ ਲੇਖਕਾਂ, ਅਦੀਬਾਂ, ਬੁਧੀਜੀਵੀਆਂ ਅਤੇ ਨਾਟ ਪ੍ਰੇਮੀਆਂ ਸਾਹਮਣੇ ਪੜ੍ਹਿਆ। ਇਸ ਸਮੇਂ ਡਾ. ਆਤਮਜੀਤ ਹੁਰਾਂ ਨੂੰ ‘ਜੀ ਆਇਆ ਨੂੰ’ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਕੀਤਾ।ਡਾ. ਆਤਮਜੀਤ ਨੇ ਆਪਣੇ ਇਸ ਨਵੇਂ ਨਾਟਕ ਨੂੰ ਬੜੇ ਖੂਬਸੂਰਤ ਅੰਦਾਜ ਨਾਲ ਪੜ੍ਹ ਕੇ ਸੁਣਾਇਆ।ਇਸ ਮੌਕੇ ਨਾਟਕਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਜਿਨ੍ਹਾਂ ਵਿੱਚ ਸ੍ਰੀ ਕੇਵਲ ਧਾਲੀਵਾਲ, ਡਾ. ਹਰਭਜਨ ਸਿੰਘ ਭਾਟੀਆ, ਡਾ. ਪਰਮਿੰਦਰ, ਸ੍ਰੀ ਵਿਜੇ ਸ਼ਰਮਾ, ਡਾ. ਸਾਹਿਬ ਸਿੰਘ, ਅਜਾਇਬ ਸਿੰਘ ਹੁੰਦਲ, ਕਰਨਲ ਭੱਟੀ ਹੁਰਾਂ ਨੇ ਨਾਟਕ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਸੁਝਾਅ ਅਤੇ ਵਿਚਾਰ ਪੇਸ਼ ਕੀਤੇ।ਸਮਾਗਮ ਮੌਕੇ ਆਏ ਮਹਿਮਾਨ ਨਾਟਕਕਾਰ ਡਾ. ਆਤਮਜੀਤ ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ, ਦੀਪ ਦਵਿੰਦਰ ਸਿੰਘ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਜਸਵੰਤ ਸਿੰਘ ਜੱਸ, ਸ੍ਰੀ ਸੁਰੇਸ਼ ਪੰਡਿਤ, ਵਿਪਨ ਧਵਨ ਦੀਪ ਮਨਦੀਪ, ਡਾ. ਅਰਤਿੰਦਰ ਸੰਧੂ, ਡਾ. ਬਿਕਰਮ, ਬੀ. ਪੀ. ਸਿੰਘ, ਗੁਲਸ਼ਨ ਸੱਗੀ, ਧਰਵਿੰਦਰ ਸਿੰਘ ਔਲਖ, ਅਮਰਪਾਲ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਮੋਰਾਕਿਨ, ਅਮਰਜੀਤ ਸਿੰਘ ਬਾਈ, ਪ੍ਰਗਟ ਸਿੰਘ, ਮਲਵਿੰਦਰ ਸਮੇਤ ਹੋਰ ਸਥਾਨਕ ਰੰਗਕਰਮੀ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply