📝 *ਅੱਜ ਦੀਆਂ ਸੁਰਖੀਆਂ…..*
ਮਿਤੀ : 12 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਕੇਜਰੀਵਾਲ ਵਲੋਂ ਬਾਘਾਪੁਰਾਣਾ ਵਿੱਚ ਵਿਸ਼ਾਲ ਰੈਲੀ– ਆਪ ਦਾ 31 ਨੁਕਾਤੀ ਕਿਸਾਨ ਮੈਨੀਫੈਸਟੋ ਕੀਤਾ ਜਾਰੀ।
▶ ਮੈਨੀਫੈਸਟੋ ‘ਚ ਸਵਾਮੀਨਾਥਨ ਰਿਪੋਰਟ ਲਾਗੂ– ਬੈਂਕ ਕਰਜਾ ਮੁਆਫੀ– ਖੁਦਕੁਸ਼ੀ ਮਾਮਲੇ ‘ਚ 5 ਲੱਖ ਤੇ ਸਰਕਾਰੀ ਨੌਕਰੀ, ਫਸਲਾਂ ਦੇ ਖਰਾਬੇ ‘ਤੇ 20 ਹਜ਼ਾਰ ਪ੍ਰਤੀ ਏਕੜ ਮੁਆਵਜਾ, ਸ਼ਗਨ ਸਕੀਮ ਦੇ 51000 ਤੇ ਲੜਕੀ ਦੇ ਜਨਮ ‘ਤੇ 21000 ਰੁਪਏ ਦੇਣ ਦੇ ਨੁਕਤੇ ਸ਼ਾਮਲ।
▶ ਸੁਖਬੀਰ ਬਾਦਲ ਨੇ ਆਪ ਮੈਨੀਫੈਸਟੋ ‘ਤੇ ਲਗਾਇਆ ਨਿਸ਼ਾਨਾ– ਕਿਹਾ ਕਿਸਾਨਾਂ ਦੀ ਹਮਦਰਦ ਨਹੀਂ ਆਮ ਆਦਮੀ ਪਾਰਟੀ।
▶ ਕਾਂਗਰਸ ਤੇ ਅਕਾਲੀ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਖਿਲਾਫ ਕਾਲੀਆਂ ਝੰਡੀਆਂ ਨਾਲ ਮੁਜਾਹਰਾ।
▶ ਭਾਜਪਾ ਵਲੋਂ ਜਲੰਧਰ ਵਿੱਚ ਮੀਟਿੰਗ- 2017 ਚੋਣਾਂ ਬਾਰੇ ਕੀਤੀ ਵਿਚਾਰ ਚਰਚਾ।
▶ ਜੀਂਦ ‘ਚ ਪੁੱਜੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਹੁੱਡਾ ‘ਤੇ ਚੋਟ ਕਰਦਿਆਂ ਕਿਹਾ ਹਰਿਆਣਾ ਦੀ ਖੱਟੜ ਸਰਕਾਰ ‘ਤੇ ਨਹੀਂ ਲਗ ਸਕਦਾ ਭ੍ਰਿਸ਼ਟਾਚਾਰ ਦਾ ਦੋਸ਼ ।
▶ ਗੁਰੂਗ੍ਰਾਮ ਵਿੱਚ ਟ੍ਰੈਫਿਕ ਸਮੱਸਿਆ ਕਰਕੇ ਲੱਗਦੇ ਜਾਮ ਤੋਂ ਛੁਟਕਾਰਾ ਪਾਉਣ ਲਈ ਬਨਣਗੇ ਤਿੰਨ ਜਮੀਨਦੋਜ਼ ਰਸਤੇ (Under Pass) –ਕੀਤਾ ਗਿਆ ਉਦਘਾਟਨ।
▶ ਜੰਮੂ ਕਸ਼ਮੀਰ ਵਿੱਚ ਘੁਸਪੈਠ ਦੀਆਂ ਤਿੰਨ ਕੋਸ਼ਿਸ਼ਾਂ ਨਾਕਾਮ, ਸੁਰੱਖਿਆ ਫੋਰਸਾਂ ਵਲੋਂ ਪੁੰਛ ‘ਚ ਤਿੰਨ, ਹੰਦਵਾੜਾ ‘ਚ 4 ਅੱਤਵਾਦੀ ਢੇਰ– ਇਕ ਫੋਜ਼ੀ ਜਵਾਨ ਵੀ ਸ਼ਹੀਦ।
▶ ਆਪ ਦੇ ਆਗੂ ਸੋਮਨਾਥ ਭਾਰਤੀ ਖਿਲਾਫ ਕੇਸ ਦਰਜ਼– ਏਮਜ਼ ਦੀ ਦੀਵਾਰ ਤੁੜਵਾਉਣ ਦੇ ਲੱਗੇ ਦੋਸ਼।
▶ ਪਟਿਆਲਾ ਵਿਖੇ ਮੰਦਰ ਨੂੰ ਅੱਗ ਲਗਾਉਣ ਦੀ ਕੀਤੀ ਗਈ ਕੋਸ਼ਿਸ਼ – ਪੁਲਿਸ ਵਲੋਂ ਜਾਂਚ ਸ਼ੁਰੂ।
▶ ਲੁਧਿਆਣਾ – ਸਤਲੁੱਜ ਦਰਿਆ ‘ਚ ਮੂਰਤੀ ਵਿਸਰਜਨ ਕਰਦੇ 4 ਨੌਜਵਾਨ ਡੁੱਬੇ – 3 ਬਚਾਏ, ਇਕ ਦੀ ਭਾਲ ਜਾਰੀ।
▶ ਮੰਡੀ ਗੋਬਿੰਦਗੜ੍ਹ ‘ਚ ਅਗਵਾ ਕੀਤਾ ਗਿਆ ਬੱਚਾ ਪੁਲਿਸ ਵਲੋਂ ਬਰਾਮਦ– ਦੋਸ਼ੀ ਅਜੇ ਵੀ ਫਰਾਰ।
▶ ਆਪਣੇ ਖਿਲਾਫ ਚਲ ਰਹੇ ਕੇਸ ਤੋਂ ਪ੍ਰੇਸ਼ਾਨ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਪੱਖੇ ਨਾਲ ਲਿਆ ਫਾਹਾ – ਜੀਵਨ ਲੀਲਾ ਸਮਾਪਤ।
▶ ‘ਤੇ ਹੁਣ ਬਾਬਾ ਰਾਮਦੇਵ ਬਨਾਉਣਗੇ ਪਤੰਜਲੀ ਜੀਨਾਂ ਤੇ ਜੁੱਤੀਆਂ।
▶ ਈ.ਪੀ.ਐਫ ‘ਤੇ ਵਿਆਜ਼ ਦਰ 0.2 ਫੀਸਦ ਘਟਾਉਣ ਲਈ ਮੰਗੀ ਗਈ ਮੰਜੂਰੀ।
▶ ਬਾਘਾਪੁਰਾਣਾ ਰੈਲੀ ‘ਚ ਗਰਜੇ ਕੇਜਰੀਵਾਲ – ਬੇਜ਼ੁਰਗਾਰਾਂ ਨੂੰ ਦੇਵਾਂਗੇ ਬਾਦਲ ਦੀ ਬੱਸਾਂ ਅਤੇ ਮਜੀਠੀਆ ਤੇ ਬਾਦਲ ਨੂੰ ਜੇਲ੍ਹ ਭੇਜ ਕੇ ਹੀ ਮੁੜਾਗਾਂ ਦਿੱਲੀ।
▶ ਬਾਦਲਾਂ ਨੂੰ ਜੇਲ੍ਹ ਭੇਜਣ ਦੀ ਗੱਲ ਕਰਨ ‘ਤੇ ਪਤਾ ਨਹੀਂ ਕੈਪਟਨ ਨੂੰ ਕਿਉਂ ਲਗਦੀਆਂ ਹਨ ਮਿਰਚਾਂ – ਕੇਜਰੀਵਾਲ।
▶ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਸਵਾਲ– ਜੱਜਾਂ ਦੀ ਭਰਤੀ ਨਾ ਹੋਣ ‘ਤੇ ਵੱਧ ਰਹੀ ਹੈ ਪੈਂਡਿੰਗ ਕੇਸਾਂ ਦੀ ਗਿਣਤੀ।
▶ ਛੱਤੀਸ਼ਗ੍ਹੜ ਦੇ ਦਰਿਆ ਇੰਦਰਾਵਤੀ ‘ਚ ਮੱਛੀਆਂ ਫੜ੍ਹਦੇ 5 ਡੁੱਬੇ- 2 ਦੀ ਮੌਤ, 3 ਬਚਾਏ।
▶ ਆਪ ਵਿਧਾਇਕ ਅਮਾਨਤਉੱਲਾ ਖਿਲਾਫ ਛੇੜਖਾਨੀ ਦਾ ਮਾਮਲਾ ਦਰਜ਼ ਕਰਵਾਉਣ ਵਾਲੀ ਔਰਤ ਨੇ ਪੁਲਿਸ ਨੂੰ ਆਡੀਓ-ਵੀਡੀਓ ਸਬੂਤ ਸੌਂਪੇ।
▶ ਅਮਾਨਤਉੱਲਾ ਦੀ ਹਮਾਇਤ ‘ਤੇ ਆਏ ਮਨੀਸ਼ ਸਿਸੋਦੀਆ– ਕਿਹਾ ਅਸਤੀਫਾ ਮੰਜ਼ੂਰ ਨਹੀਂ ਕਰੇਗੀ ਪਾਰਟੀ, ਵਿਧਾਇਕ ਖਿਲਾਫ ਰਚੀ ਸ਼ਾਜਿਸ਼।
▶ ਭਿੰਡੀਸੈਦਾਂ ਦੇ ਨੇੜਲੇ ਪਿੰਡ ਨੇਪਾਲ ਵਿੱਚ ਪਾਣੀ ਦੀ ਮੋਟਰ ਤੋਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ।
▶ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਵਲੋਂ ਆਰ.ਜੇ.ਡੀ ਨੇਤਾ ਸ਼ਹਾਬੂਦੀਨ ਦੀ ਜਮਾਨਤ ਨੂੰ ਸੁਪਰੀਮ ਕੋਰਟ ‘ਚ ਚੁਣੋਤੀ ਦੇਣ ਦਾ ਐਲਾਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media