Monday, March 16, 2026

ਪਿੰਡ ਫਰਵਾਲੀ ਤੋਂ ਬਾਅਦ ਬਈਏਵਾਲ ਦੇ ਲੋਕ ਵੀ ਉਤਰੇ ਸੜਕਾਂ ‘ਤੇ – ਕੀਤੀ ਨਾਅਰੇਬਾਜੀ

ppn1209201605

ਸੰਦੌੜ, 12 ਸਤੰਬਰ (ਹਰਮਿੰਦਰ ਸਿੰਘ ਭੱਟ) – ਬੀਤੀ ਕੱਲ ਪਿੰਡ ਫਰਵਾਲੀ ਦੇ ਲੋਕਾਂ ਨੇ ਪਿੰਡ ਝਨੇਰ ਤੋਂ ਬਈਏਵਾਲ,ਫਰਵਾਲੀ ਪੁਲ ਕਲਿਆਣ ਨੂੰ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਸੜਕ ਦੀ ਖਸਤਾ ਹਾਲਤ ਕਾਰਣ ਇਕੱਠੇ ਹੋ ਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਪਿੱਟ ਸਿਆਪਾ ਕੀਤਾ ਸੀ, ਜਿਸ ਤੋਂ ਬਾਅਦ ਅੱਜ ਦਿਨ ਪਿੰਡ ਬਈਏਵਾਲ ਦੇ ਲੋਕਾਂ ਨੇ ਇਕੱਠੇ ਹ ੋਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸਨ ਕੀਤਾ ਅਤੇ ਐਲਾਨ ਕੀਤਾ ਕਿ ਜੇਕਰ ਸੜਕ ਨਾ ਬਣੀ ਤਾਂ ਉਹ ਵੱਡੀ ਸੰਘਰਸ ਕਰਨਗੇ।ਸੜਕ ਨਾ ਬਣਨ ਕਾਰਣ ਪਿਛਲੇ 10 ਸਾਲਾਂ ਤੋਂ ਕਾਫ਼ੀ ਬੁਰਾ ਹਾਲ ਹੋਣ ਕਾਰਣ ਸੇਰਪੁਰ, ਧੂਰੀ ਅਤੇ ਮਾਲੇਰਕੋਟਲਾ ਬੱਸਾਂ ਦੇ ਚੱਲਦੇ ਰੂਟ ਵੀ ਹੁਣ ਬੰਦ ਪਏ ਹਨ। ਪੰਜਾਬ ਸਰਕਾਰ ਵਲੋਂ ਇਸ ਦੀ ਸਾਰ ਨਾ ਲਏ ਜਾਣ ਕਰਕੇ ਬਈਏਵਾਲ ਦੇ ਸਰਪੰਚ ਕਰਨੈਲ ਸਿੰਘ, ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਚਮਕੌਰ ਸਿੰਘ, ਡਾ. ਰੇਸ਼ਮ ਸਿੰਘ, ਕੁਲਵੰਤ ਸਿੰਘ, ਹਰੀ ਸਿੰਘ, ਗੁਰਮਿੰਦਰ ਸਿੰਘ ਥਿੰਦ, ਪਰਮਿੰਦਰ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਜਰਨੈਲ ਸਿੰਘ, ਪੰਚ ਹਰਬੰਸ ਸਿੰਘ, ਪਰਮਜੀਤ ਸਿੰਘ,ਗੁਰਦਿਆਲ ਸਿੰਘ ਗੁਰਪ੍ਰੀਤ ਸਿੰਘ ਨੇ ਨਾਅਰੇਬਾਜੀ ਕਰਦਿਆਂ ਸੜਕ ਤੇ ਪਏ ਵੱਟਿਆਂ ਨੂੰ ਹੱਥਾਂ ਵਿੱਚ ਚੁੱਕ ਕੇ ਖੜਕਾ ਖੜਕਾ ਕਿ ਕਿਹਾ ਲੰਘੇ ਸਾਲ ਪੰਜਾਬ ਸਰਕਾਰ ਦੇ ਸੜਕੀ ਵਿਭਾਗ ਦੇ ਅਧੀਨ ਠੇਕੇਦਾਰ ਵੱਲੋਂ ਇਸ ਸੜਕ ਤੇ ਪਾਏ ਗਏ ਵੱਟਿਆਂ ਤੋਂ ਸੜਕ ਦਾ ਨਿਰਮਾਣ ਹੋਣ ਦੀ ਆਸ ਬੱਝ ਗਈ ਸੀ ਪਰ ਅਜੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਹ ਵੱਟੇ ਖਿਲਰ ਖਿਲਰ ਕੇ ਰਹਾਗੀਰਾਂ ਲਈ ਹੋਰ ਵੱਡੀ ਮੁਸੀਬਤ ਬਣ ਗਏ ਹਨ। ਪਿਛਲੇ 2 ਸਾਲ ਪਹਿਲਾਂ ਤਿਂੰਨ ਪਿੰਡ ਦੇ ਲੋਕਾਂ ਨੇ ਸੜਕ ਤੇ ਮਿੱਟੀ ਦਾ ਭਰਤ ਪਾ ਕੇ ਥੋੜਾ ਬਹੁਤ ਲੰਘਣ ਲਈ ਕੰਮ ਚਲਾ ਲਿਆ ਸੀ ਪਰ ਹਰ ਵਕਤ ਲੰਘਦੇ ਵੱਡੇ ਵਾਹਨਾਂ ਕਾਰਣ ਵੱਡੇ ਵੱਡੇ ਖੱਡੇ ਬਣ ਗਏ ਹਨ ਇਸ ਮਿੱਟੀ ਦੀ ਧੂੜ ਬਣ ਗਈ ਹੈ ਅਤੇ ਪਾਏ ਵੱਟੇ ਨੰਗੇ ਹੋਣ ਕਰਕੇ ਵਾਹਨਾਂ ਦੇ ਟਾਇਰ ਵੱਡੇ ਜਾ ਰਹੇ ਹਨ।ਕਈ ਵਾਰ ਇਸ ਦੇ ਚੱਲਦਿਆਂ ਕਾਫੀ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ। ਇਸ ਧੂੜ ਵਿੱਚੋਂ ਲੰਘਦੇ ਸਕੂਲੀ ਬੱਚੇ ਅਤੇ ਰਾਹਗੀਰਾਂ ਨੂੰ ਜਿੱਥੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸੜਕ ਕਿਨਾਰੇ ਪਿੰਡ ਦੇ ਵੱਸਦੇ ਲੋਕ ਗੁਰਬਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply