Monday, March 16, 2026

ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਵਿੱਚ ਹੈਲਪ ਲਾਈਨ ਤੇ ਕੰਪਲੇਂਟ ਰਿਡਰੈਸਲ ਸੈਲ ਦਾ ਗਠਨ

ppn1209201617ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਾਲ-2017 ਦਾ ਕੰਮ ਅਤੇ ਵਿਧਾਨ ਸਭਾ ਦੀਆਂ ਆਮ ਚੋਣਾਂ-2017 ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਦੀ ਆਮ ਜਨਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਕਾਇਤਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਨੋਡਲ ਅਫਸਰ ਫਾਰ ਹੈਲਪ ਲਾਈਨ ਅਤੇ ਕੰਪਲੇਂਟ ਰਿਡਰੈਸਲ-ਕਮ-ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਅਤੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਵਿੱਚ ਹੈਲਪ ਲਾਈਨ ਐਂਡ ਕੰਪਲੇਂਟ ਰਿਡਰੈਸਲ ਸੈਲ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਨੇ ਇਕ ਪ੍ਰੈਸ ਬਿਆਨ ਰਾਹੀ ਦਿੰਦਿਆਂ ਦੱਸਿਆ ਕਿ ਉਕਤ ਤੋਂ ਇਲਾਵਾ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਅਜਾਦ ਤੇ ਨਿਰਪੱਖ, ਪਾਰਦਰਸੀ ਢੰਗ ਨਾਲ ਕਰਵਾਉਂਣ ਅਤੇ ਇਨ੍ਹਾਂ ਚੋਣਾਂ ਦੋਰਾਨ ਪੋਲਿੰਗ ਏਰੀਏ ਵਿਚਲੀ ਆਮ ਜਨਤਾਂ ਨੂੰ ਬਿਨਾਂ ਕਿਸੇ ਦਬਾਅ ਦੇ, ਨਿਰਭੈਅ, ਨਿਰਪੱਖ ਹੋ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਨੂੰ ਮੁੱੱਖ ਰੱਖਦਿਆਂ ਹੋਇਆਂ ਜਿਲ੍ਹੇ ਵਿਚਲੇ ਸਮੂਚੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪੁਲਿਸ ਅਤੇ ਸਿਵਲ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਵਲਨੱਰਬਿਲਟੀ ਮੈਪਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਆਪਣੀ ਇੱਛਾਂ ਅਨੁਸਾਰ ਮੱਤਦਾਨ ਕਰ ਸਕੇ। ਉਨ੍ਹਾ ਦੱਸਿਆ ਕਿ ਜੇ ਕਿਸੇ ਨੂੰ ਵਲਨੱਰਬਿਲਟੀ ਮੈਪਿੰਗ ਸਬੰਧੀ ਅਤੇ ਫੋਟੋ ਵੋਟਰ ਸੂਚੀ 2017 ਸਬੰਧੀ ਕੋਈ ਸਿਕਾਇਤ ਹੋਵੇ ਤਾਂ ਉਹ ਆਪਣੀ ਸਿਕਾਇਤ ਸਥਾਪਤ ਕੀਤੇ ਗਏ ਸਿਕਾਇਤ ਸੈਲਾਂ ਵਿੱਚ ਟੈਲੀਫੋਨਾਂ ਰਾਹੀ, ਡਾਕ ਰਾਹੀ, ਈ-ਮੇਲ ਰਾਹੀ ਅਤੇ ਨਿੱਜੀ ਤੋਰ ਤੇ ਪੇਸ ਹੋ ਕੇ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਹੈਲਪ ਲਾਈਨ ਅਤੇ ਕੰਪਲੈਂਟ ਰਿਡਰੈਸਲ ਸੈਲ ਦੇ ਸ੍ਰੀ ਕੁਲਦੀਪ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਜਿਲ੍ਹਾ ਨੋਡਲ ਅਫਸਰ ਲਗਾਇਆ ਗਿਆ ਹੈ ਜਿਸ ਦਾ ਫੋਨ ਨੰਬਰ 0186-2220434, ਮੋਬਾਇਲ ਨੰਬਰ 80547-82086 ਅਤੇ ਈਮੇਲ -ddpopathankot@gmail.com ਹੈ।
ਉਨ੍ਹਾਂ ਦੱਸਿਆ ਕਿ  ਉਕਤ ਤੋਂ ਇਲਾਵਾ ਤਿੰਨ ਵਿਧਾਨ ਸਭਾ ਹਲਕਿਆਂ ਦੇ ਹਲਕਾ ਪੱਧਰ ਤੇ ਹੈਲਪ ਲਾਈਨ ਅਤੇ ਕੰਪਲੈਟ ਰਿਡਰੈਸਲ ਸੈਲ ਵੀ ਸਥਾਪਤ ਕੀਤੇ ਗਏ ਹਨ। ਵਿਧਾਨ ਸਭਾ ਹਲਕਾ 001-ਸੁਜਾਨਪੁਰ ਲਈ ਰਿਟਰਨਿੰਗ ਅਫਸਰ/ਚੋਣਕਾਰ ਰਜਿਸਟ੍ਰੇਸਨ ਅਫਸਰ ਗੁਰਜੀਤ ਸਿੰਘ ਐਸ.ਡੀ.ਐਮ.ਉਨ੍ਹਾਂ ਦੇ ਟੈਲੀਫੋਨ ਨੰਬਰ 01870-263265, ਮੋਬਾਇਲ ਨੰਬਰ 94642-11020 ਅਤੇ ਮੇਲ- aro001.sujanpur@gmail.com, ਸਹਾਇਕ ਰਿਟਰਨਿੰਗ ਅਫਸਰ/ ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ-1 ਗੁਰਜੀਤ ਸਿੰਘ ਤਹਿਸੀਲਦਾਰ ਧਾਰਕਲਾਂ ਉਨ੍ਹਾਂ ਦੇ ਟੈਲੀਫੋਨ ਨੰਬਰ 01870-255305, ਮੋਬਾਇਲ ਨੰਬਰ 98760-85634 ਅਤੇ ਮੇਲ- tehsildar.dharkala5@gmail.com,ਅਤੇ ਸਹਾਇਕ ਰਿਟਰਨਿੰਗ ਅਫਸਰ/ ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ-2 ਹਰਭਜਨ ਸਿੰਘ ਬੀ.ਡੀ.ਪੀ.ਓ. ਸੁਜਾਨਪੁਰ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 0186-2244506, ਮੋਬਾਇਲ ਨੰਬਰ 70875-32707 ਅਤੇ ਮੇਲ- bdposujanpur@gmail.com ਤੇ ਸਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 002-ਭੋਆ ਲਈ  ਰਿਟਰਨਿੰਗ ਅਫਸਰ/ਚੋਣਕਾਰ ਰਜਿਸਟ੍ਰੇਸਨ ਅਫਸਰ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਠਾਨਕੋਟ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 0186-2221500, ਮੋਬਾਇਲ ਨੰਬਰ 98157-95915 ਅਤੇ ਮੇਲ- adcdpathankot@gmail.com , ਸਹਾਇਕ ਰਿਟਰਨਿੰਗ ਅਫਸਰ/ ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ-1 ਅਮਰਜੀਤ ਸਿੰਘ ਬੀ.ਡੀ.ਪੀ.ਓ. ਨਰੋਟ ਜੈਮਲ ਸਿੰਘ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 0186-2269252, ਮੋਬਾਇਲ ਨੰਬਰ 94173-69430 ਅਤੇ ਮੇਲ bdponjsingh@gmail.com,ਅਤੇ ਸਹਾਇਕ ਰਿਟਰਨਿੰਗ ਅਫਸਰ/ ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ-2 ਗੁਰਜੀਤ ਸਿੰਘ ਬੀ.ਡੀ.ਪੀ.ਓ. ਘਰੋਟਾ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 01875-254055, ਮੋਬਾਇਲ ਨੰਬਰ 98158-43954 ਅਤੇ ਮੇਲ- bdpogharota@gmail.com ਤੇ ਸਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਵਿਧਾਨ ਸਭਾ ਹਲਕਾ 003-ਪਠਾਨਕੋਟ ਲਈ  ਰਿਟਰਨਿੰਗ ਅਫਸਰ/ਚੋਣਕਾਰ ਰਜਿਸਟ੍ਰੇਸਨ ਅਫਸਰ ਡਾ. ਅਮਿਤ ਮਹਾਜਨ ਐਸ. ਡੀ. ਐਮ ਪਠਾਨਕੋਟ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 0186-2220026, ਮੋਬਾਇਲ ਨੰਬਰ 98886-66305 ਅਤੇ ਮੇਲ- aropathankot003@gmail.com, ਸਹਾਇਕ ਰਿਟਰਨਿੰਗ ਅਫਸਰ/ ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ-1 ਸੁਭਾਸ ਚੰਦਰ ਭਾਰਦਵਾਜ ਤਹਿਸੀਲਦਾਰ ਪਠਾਨਕੋਟ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 0186-2224517, ਮੋਬਾਇਲ ਨੰਬਰ 98726-24000 ਅਤੇ ਮੇਲ subhashbhardwaj60@gmail.com ਅਤੇ ਸਹਾਇਕ ਰਿਟਰਨਿੰਗ ਅਫਸਰ/ ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ-2 ਗੋਪਾਲ ਸਰਮਾ ਨਾਇਬ ਤਹਿਸੀਲਦਾਰ ਪਠਾਨਕੋਟ ਨੂੰ ਉਨ੍ਹਾਂ ਦੇ ਟੈਲੀਫੋਨ ਨੰਬਰ 0186-2224517, ਮੋਬਾਇਲ ਨੰਬਰ 94171-57829 ਤੇ ਸਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply