
ਚੌਂਕ ਮਹਿਤਾ, 13 ਸਤੰਬਰ (ਜੋਗਿੰਦਰ ਸਿੰਘ ਮਾਣਾ)- ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਡਾਇਰੈਕਟਰ ਗੁਰਮੱਖ ਸਿੰਘ ਸਾਹਬਾ ਅਤੇ ਪਲਵਿੰਦਰ ਸਿੰਘ ਕੈਨੇਡਾ, ਜਿੰਨਾਂ ਦੇ ਭਰਾ ਹਰਵਿੰਦਰ ਸਿੰਘ ਦਾ ਬੀਤੀ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਮੌਕੇ ਅੱਜ ਬਹੁਤ ਹੀ ਅਹਿਮ ਸ਼ਖਸੀਅਤਾਂ ਵਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਸ੍ਰੀ ਅਖੰਡ ਸਾਹਿਬ ਜੀ ਦਾ ਭੋਗ ਉਹਨਾਂ ਦੇ ਪਿੰਡ ਉਦੋਨੰਗਲ ਵਿਖੇ ਪਾਇਆ ਗਿਆ ਅਤੇ ਸ਼ਰਧਾਂਜਲੀ ਸਮਾਗਮ ਚੌਂਕ ਮਹਿਤਾ ਦੀ ਦਾਣਾ ਮੰਡੀ ਵਿੱਚ ਕੀਤਾ।ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਣਜੀਤ ਸਿੰਘ ਦੇ ਜੱਥੇ ਨੇ ਗੁਰਬਾਣੀ ਦੇ ਵੈਰਾਗਮਾਈ ਸ਼ਬਦਾਂ ਦਾ ਕੀਰਤਨ ਕੀਤਾ।ਜਿਸ ਦੇ ਉਪਰੰਤ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਗੁਰ-ਸ਼ਬਦ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ।ਅਰਦਾਸ ਦੀ ਸੇਵਾ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਨਿਭਾਈ।ਮੰਚ ਸੰਚਾਲਕ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਦੇ ਬੁਲਾਵੇ ਤੇ ਵਿਧਾਇਕ ਉਸਮਾਂ, ਸਾਬਕਾ ਵਿਧਾਇਕ ਦਲਬੀਰ ਸਿੰਘ ਵੇਰਕਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ. ਆਰ, ਜਥੇ. ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ, ਚੇਅਰਮੈਨ ਹਰਜਿੰਦਰ ਸਿੰਘ ਨੰਗਲੀ, ਜਤਿੰਦਰ ਸਿੰਘ ਲੱਧਾਮੰਡਾ ਕੌਮੀ ਜਰਨਲ ਸਕੱਤਰ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਅਮਰੀਕ ਸਿੰਘ ਬੁੱਟਰ ਜਰਨਲ ਮੈਨਜਰ ਰਾਣਾ ਸ਼ੁਗਰ, ਕਸ਼ਮੀਰ ਸਿੰਘ ਕਾਲਾ ਸਾਬਕਾ ਸਰਪੰਚ, ਸਰਪੰਚ ਰਜਿੰਦਰ ਸਿੰਘ ਉਦੋਨੰਗਲ ਆਦਿ ਨੇ ਵਿਛੜੀ ਰੂਹ ਨੂੰ ਆਪਣੇ ਸਰਧਾ ਦੇ ਫੁਲ ਭੇਟ ਕੀਤੇ।
ਸਰਧਾਂਜਲੀ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਸੰਦੀਪ ਸਿੰਘ ਏ ਆਰ, ਹਰਗੋਪਾਲ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ, ਬਿਕਰਮਜੀਤ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਇੰਦਰਜੀਤ ਸਿੰਘ ਕਾਕੂ, ਹਰਸ਼ਦੀਪ ਸਿੰਘ ਰੰਧਾਵਾ ਵਿਜੇ ਤਨੇਜਾ, ਨਿਸ਼ਾਨ ਸਿੰਘ ਗੋਲਡੀ, ਸੁਰਿੰਦਰ ਸਿੰਘ ਸਦਾਰੰਗ ਪ੍ਰਧਾਨ ਬੀ ਸੀ ਵਿੰਗ, ਗਰਵੈਲ ਸਿੰਘ ਡੇਹਰੀਵਾਲ, ਸਰਪੰਚ ਮਹਿੰਗਾ ਸਿੰਘ, ਸਰਪੰਚ ਜਸਪਾਲ ਸਿੰਘ ਪੱਡਾ, ਸਰਪੰਚ ਭੁਪਿੰਦਰ ਸਿੰਘ ਸੈਦੋਕੇ, ਮਾਸਟਰ ਕੁਲਬੀਰ ਸਿੰਘ, ਅਮਰਜੀਤ ਸਿੰਘ ਬੰਡਾਲਾ,ਸ਼ੌਕੀਨ ਸਿੰਘ,ਕਾਬਲ ਸਿੰਘ,ਰਾਣਾ ਸੈਦਪੁਰ,ਹਰਵਿੰਦਰ ਸਿੰਘ ਬੱਬੂ,ਮਾਸਟਰ ਬਲਜਿੰਦਰ ਸਿੰਘ ਬੁੱਟਰ,ਮੋਹਣ ਸਿੰਘ ਮੀਤ ਮੈਨੇਜਰ,ਬਲਜਿੰਦਰ ਸਿੰਘ ਹੈਪੀ,ਰਕੇਸ਼ ਰੋਸ਼ਨ ਭਾਟੀਆ,ਰਜਿੰਦਰ ਸਿੰਘ ਸ਼ਾਹ,ਬੀਬੀ ਪਲਵਿੰਦਰ ਕੌਰ,ਤਜਿੰਦਰ ਸਿੰਘ ਸੇਖੋਂ, ਆਦਿ ਵੀ ਪੁੱਜੇ ਸਨ।
Punjab Post Daily Online Newspaper & Print Media