
ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਸੋਚ ਸਮਝ ਕੇ ਕੀਤਾ ਗਿਆ ਵੋਟ ਦਾ ਇਸਤੇਮਾਰ ਦੇਸ਼ ਨੂੰ ਨਵੀਆਂ ਤਰੱਕੀ ਦੀਆਂ ਲੀਹਾਂ ‘ਤੇ ਲੈ ਜਾ ਸਕਦਾ ਹੈ।ਇਸੇ ਹੀ ਵਿਸ਼ੇ ਨੂੰ ਸਮਰਪਿਤ ਡਿਪਟੀ ਕਮਿਸ਼ਨ-ਕਮ-ਚੋਣ ਅਫਸਰ ਗੁਰਦਾਸਪੁਰ ਦੇ ਆਦੇਸ਼ਾਂ ਦੀ ਪਾਲਣਾ ਹਿਤ ਜਨਵਰੀ 2017 ਵੋਟਰ ਬਣਨ ਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋ ਕਰਨ ਬਾਰੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਪ੍ਰਿੰਸੀਪਲ ਬਲਵਿੰਦਰ ਕੌਰ ਵੱਲੋ ਕਰਵਾਏ ਇਸ ਸਮਾਗਮ ਵਿਚ ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ ਗੁਰਦਾਸਪੁਰ ਵਿਸੇਸ ਆਪਣੀ ਟੀਮ ਸਮੇਤ ਪਹੁੰਚੇ ਤੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰੀ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਦੀਆਂ ਵੋਟਾ ਅਜੇ ਤੱਕ ਨਹੀ ਬਣੀ ਤੇ ਜਨਵਰੀ 2017 ਨੂ ਉਹਨਾਂ ਦੀ ਉਮਰ 18 ਸਾਲ ਹੋਣ ਵਾਲੀ ਹੈ, ਕਿਹਾ ਆਪਣੇ ਸਕੂਲ ਦੇ ਨੋਡਲ ਅਫਸਰ ਲੈਕਚਰਾਰ ਚਰਨਜੀਤ ਸਿੰਘ ਕੋਲ ਪਹੁੰਚ ਕੋ ਆਪਣੀ ਵੇਟ ਬਣਾ ਸਕਦੇ ਹਨ।ਵੋਟ ਦੇ ਸਹੀ ਇਸਤੇਮਾਲ ਬਾਰੇ ਦੱਸਿਆ ਇਕ ਚੰਗਾ ਵੋਟਰ ਉਹੀ ਹੈ ਜੋ ਆਪਣੀ ਸਮਝ ਦਾਰੀ ਨਾਲ ਵੋਟ ਦਾ ਇਸਤੇਮਾਲ ਕਰਦਾ ਹੈ। ਲੋਕਤੰਤਰ ਦੀ ਨੀਂਹ ਤਾ ਹੀ ਮਜਬੂਤ ਹੋਵੇਗੀ ਜੇਕਰ ਲੋਕਤੰਤਰ ਵਿਚ ਵੋਟਰ ਸੁਚੇਤ ਹੋਵੇਗਾ।ਟੀਮ ਵਿਚ ਪਹੁੰਚ ਕਮਲਦੀਪ ਕੁਮਾਰ, ਨਰਿੰਦਰ ਸਿੰਘ ਦਾ ਪ੍ਰਿੰਸੀਪਲ ਬਲਵਿੰਦਰ ਕੌਰ ਵੱਲੋ ਧੰਨਵਾਦ ਕੀਤਾ ਖਾਸ ਕਰਕੇ ਸੈਮੀਨਾਰ ਵਿਚ ਬੈਠੇ ਸਮੂਹ ਸਟਾਫ ਨੂੰ ਕਿਹਾ ਉਹ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਵੋਟ ਪ੍ਰਤੀ ਜਾਗਰੂਕ ਕਰਦੇ ਰਹਿਣ।ਇਸ ਮੌਕੇ ਕਮਲੇਸ ਕੌਰ, ਸੂਨੀਤਾ ਸਰਮਾ, ਰਜਨੀ ਬਾਲਾ, ਰਾਜ ਬੀਰ ਕੌਰ, ਹਰਪ੍ਰੀਤ ਸਿੰਘ, ਜੀਵਨ ਸਿੰਘ ਅਾਿਦ ਸਕੂਲ ਸਟਾਫ ਮੈਬਰ ਹਾਜਰ ਸਨ।
Punjab Post Daily Online Newspaper & Print Media