Wednesday, March 18, 2026

ਪਿੰਡ ਬਾਹਮਣੀਵਾਲਾ ਦੇ ਕਈ ਪਰਿਵਾਰਾਂ ਨੇ ‘ਆਪ’ ਦੇ ਹੱਕ ‘ਚ ਦਿੱਤਾ ਫਤਵਾ

ppn1909201630

ਪੱਟੀ, 19 ਸਤੰਬਰ (ਰਣਜੀਤ ਸਿੰਘ ਮਾਹਲਾ) – ਵਿਧਾਨ ਸਬਾ ਹਲਕੇ ਦੇ ਪਿੰਡ ਬਾਹਮਣੀਵਾਲਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇ ਭਾਰੀ ਬਲ ਮਿਲਿਆ ਜਦੋਂ ਪਿੰਡ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਮੌਕੇ ਸਰਕਲ ਇੰਚਾਰਜ ਕੁਲਦੀਪ ਸਿੰਘ ਲੋਹੁਕਾ ਦੀ ਪ੍ਰੇਰਨਾ ਸਦਕਾ ਸੇਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਈ ‘ਚ ਕਈ ਪਰਿਵਾਰਾਂ ਨੇ ‘ਆਪ’ ਦੇ ਹੱਕ ‘ਚ ਫਤਵਾ ਦੇਣ ਦਾ ਐਲਾਨ ਕਰ ਦਿੱਤਾ।ਪਿੰਡ ਦੇ ਵਸਨੀਕ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਮੌਕੇ ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਪੰਜਾਬ ਦੇ ਹਰ ਵਰਗ ਨੂੰ ਭਰਪੂਰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਅੰਦਰ ਫੈਲੇ ਭ੍ਰਿਸਟਾਚਾਰ ਅਤੇ ਨਸ਼ਿਆਂ ਨੂੰ ਜੜ੍ਹੋ ਖਤਮ ਕਰਕੇ ਪੰਜਾਬ ਨੂੰ ਫਿਰ ਤੋਂ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਵੱਲ ਤੋਰਿਆ ਜਵੇਗਾ ।
ਇਸ ਮੌਕੇ ਬਲਜਿੰਦਰ ਸਿੰਘ ਕੈਰੋਂ ਵਲੰਟੀਅਰ, ਸਤਨਾਮ ਸਿੰਘ ਕੈਰੋਂ, ਗੁਰਪਿੰਦਰ ਸਿੰਘ ਯੂਥ ਆਗੂ, ਜਸਬੀਰ ਸਿੰਘ, ਕੁਲਬੀਰ ਸਿੰਘ, ਇੰਦਰਜੀਤ ਸਿੰਘ, ਸਿੰਦਰ ਸਿੰਘ, ਗੁਰਤਾਜ ਸਿੰਘ, ਗੁਰਜਿੰਦਰ ਸਿੰਘ, ਹਰਜੀਤ ਸਿੰਘ, ਗੁਲਜਾਰ ਸਿੰਘ, ਤਰਸੇਮ ਸਿੰਘ, ਨਵਨੀਤ ਸਿੰਘ, ਗੁਰਜੀਤ ਸਿੰਘ, ਸੰਦੀਪ ਸਿੰਘ, ਭਗਵਾਨ ਸਿੰਘ, ਰਛਪਾਲ ਸਿੰਘ, ਨਿਰਵੈਲ ਸਿੰਘ, ਹੰਸਾ ਸਿੰਘ, ਵਿਰਸਾ ਸਿੰਘ, ਤਾਰਾ ਸਿੰਘ, ਵਰਿਆਮ ਸਿੰਘ, ਸਿੰਦਾ ਸਿੰਘ ਆਦਿ ਹਾਜਰ ਸਨ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply