Wednesday, March 18, 2026

ਝੋਨੇ ਤੇ ਬਾਸਮਤੀ ਦਾ ਬੀਜ ਤਿਆਰ ਕਰਨ ਲਈ ਜੰਗਲੀ ਝੋਨੇ ਦੇ ਬੂਟੇ ਬਾਹਰ ਕੱਢਣ ਦੀ ਅਪੀਲ

ppn2409201601
ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਲਈ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਫੋਕਲ ਪੁਅਇੰਟ ਨੰਗਲ ਭੂਰ ਦੇ ਕਈ ਪਿੰਡਾਂ ਦਾ ਦੌਰਾ ਕੀਤਾ।ਦੌਰੇ ਦੌਰਾਨ ਇਸ ਟੀਮ ਵਿੱਚ ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ,ਡਾ ਅਮਰੀਕ ਸ਼ਿੰਘ ਬਲਾਕ ਖੇਤੀਬਾੜੀ ਅਫਸਰ,ਸੁਦੇਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ ਸ਼ਾਮਿਲ ਸਨ।
ਪਿੰਡ ਢਾਕੀ ਸੈਦਾਂ ਵਿੱਚ ਅਗਾਂਹਵਧੂ ਕਿਸਾਨ ਸੰਸਾਰ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦਾ ਬੀਜ ਤਿਆਰ ਕਰਨ ਲਈ ਬਹੁਤ ਹੀ ਢੁਕਵਾਂ ਸਮਾਂ ਹੈ ਕਿਉਂਕਿ ਫਸਲ ਨਿਸਰਣ ਤੇ ਆਉਣ ਕਾਰਨ ਉੱਚੇ ਕੱਦ ਵਾਲੇ,ਸਾਉਣ ਜਾਂ ਚਾੜਾ ਬੂਟਿਆਂ ਦੀ ਪਹਿਚਾਣ ਸੌਖਿਆਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਚਾੜਾ ਝੋਨਾ ਮੁੱਖ ਫਸਲ ਵਿੱਚ ਉੱਗਿਆ ਜੰਗਲੀ ਝੋਨਾ ਹੁੰਦਾ ਹੈ,ਜਿਸ ਦੇ ਪੱਕਣ ਤੇ ਦਾਣੇ ਬਹੁਤ ਜਲਦੀ ਖੇਤ ਵਿੱਚ ਝੜ੍ਹ ਜਾਂਦੇ ਹਨ ਜੋ ਅਗਲੇ ਸਾਲ ਹੋਰ ਬੂਟੇ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਮੁੱਖ ਫਸਲ ਵਿੱਚ ਚਾੜੇ ਦੇ ਬੂਟੇ ਉੱਚੇ ਹੋਣ ਕਾਰਨ ਪੰਛੀ ਵੀ ਇੰਨਾਂ ਉਪਰ ਬੈਠਦੇ ਹਨ ਜੋ ਦਾਣੇ ਜਮੀਨ ਉਪਰ ਕੇਰਨ ਵਿੱਚ ਸਹਾਈ ਹੁੰਦੇ ਹਨ । ਉਨਾ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੁਹਾਡੀ ਫਸਲ ਵਿੱਚ ਅਜਿਹੇ ਬੂਟੇ ਹਨ ਤਾਂ ਪੁੱਟ ਕੇ ਨਸ਼ਟ ਕਰ ਦਿਉ। ਪਸ਼ੂਆਂ ਨੂੰ ਚਾਰੇ ਦੇ ਤੌਰ ਤੇ ਵੀ ਨਾਂ ਵਰਤੋ ਕਿਉਂ ਕਿ ਗੋਹੇ ਰਾਹੀਂ ਖੇਤਾਂ ਵਿੱਚ ਚਾੜਾ/ਸਾਉਣ ਦੇ ਬੀਜ ਦੁਬਾਰਾ ਚਲੇ ਜਾਂਦੇ ਹਨ ਜੋ ਦੁਬਾਰਾ ਉੁੱਗ ਪੈਂਦੇ ਹਨ। ਡਾ ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਬਾਸਮਤੀ ਦੀ ਫਸਲ ਗੱਭ ਭਰਨ ਦੀ ਸਥਿਤੀ ਤੇ ਹੋਵੇ ਤਾਂ 200 ਮਲ ਪ੍ਰੋਪੀਕੋਨਾਜ਼ੋਲ 20 ਈ ਸੀ ਜਾਂ 200 ਮਿ.ਲਿ. ਟੈਬੂਕੋਨਾਜ਼ੋਲ ਜਾਂ 80 ਗਰਾਮ ਨੈਟੀਵੋ 75 ਡਬਲਿਯੂ ਜੀ ਜਾਂ ਲਸਚਰ 37.5 ਐਸ ਈ 320 ਮਿ.ਲਿ. ਜਾਂ 200 ਮਿ.ਲਿ. ਪੈਨਸਾਈਕੂਰੋਨ 250 ਐਸ ਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਤਾਂ ਜੋ ਰੋਗ ਰਹਿਤ ਬੀਜ ਤਿਆਰ ਕੀਤਾ ਜਾ ਸਕੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply