Wednesday, March 18, 2026

’ਮਾਤਾ ਸਾਹਿਬ ਕੌਰ ਜੀ ਇਸਤ੍ਰੀ ਸੰਮੇਲਨ’ ਸਿੱਖ ਬੀਬੀਆਂ ਦੀ ਤਾਕਤ ਦਾ ਸੋਮਾਂ ਬਣੇਗਾ – ਜੀ.ਕੇ

ppn2409201607
ਨਵੀਂ ਦਿੱਲੀ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੀ ਅੱਧੀ ਆਬਾਦੀ ”ਇਸਤਰੀਆਂ” ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸੀ, ਧਾਰਮਿਕ ਅਤੇ ਸਮਾਜਿਕ ਖ਼ੇਤਰ ਵਿਚ ਬਰਾਬਰ ਮੌਕੇ ਪ੍ਰਦਾਨ ਕਰਨ ਵਾਸਤੇ ਬੀਤੇ 3.5 ਸਾਲਾਂ ਤੋਂ ਜਾਰੀ ਮੁਹਿੰਮ ਨੂੰ ਪ੍ਰਚੰਡ ਕਰਨ ਦੀ ਕਮੇਟੀ ਨੇ ਤਿਆਰੀ ਕਰ ਲਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾ ਦੀ ਅੱਜ ਹੋਈ ਮੀਟਿੰਗ ਵਿੱਚ 29 ਸਤੰਬਰ 2016 ਨੂੰ ”ਮਾਤਾ ਸਾਹਿਬ ਕੌਰ ਜੀ ਇਸਤਰੀ ਸੰਮੇਲਨ” ਕਰਾਉਣ ਦਾ ਐਲਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਹੋਈ ਮੀਟਿੰਗ ਵਿੱਚ ਉਕਤ ਸੰਮੇਲਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।
ਇਸ ਸੰਮੇਲਨ ਦੌਰਾਨ ਲਗਭਗ 35 ਮਿੰਟ ਦਾ ਸਮਾਂ ਜੀ.ਕੇ. ਵੱਲੋਂ ਬੀਬੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰਾਖਵਾਂ ਰੱਖਿਆ ਗਿਆ ਹੈ। ਜੀ.ਕੇ. ਨੇ ਕਿਹਾ ਕਿ ਮੌਜੂਦਾ ਕਮੇਟੀ ਨੇ ਇਸਤਰੀਆਂ ਨੂੰ ਮਾਣਂਸਤਿਕਾਰ ਦੇਣ ਲਈ ਵੱਡੇ ਉਪਰਾਲੇ ਕੀਤੇ ਹਨ। ਜਿਸ ਵਿਚ ਗੁਰੂ ਮਾਤਾਵਾਂ-ਗੁਰੂ ਮਹਿਲਾਂ ਦੀ ਯਾਦ ਵਿਚ ਪਹਿਲੀ ਵਾਰ ਕੀਰਤਨ ਸਮਾਗਮ ਤੇ ਸੈਮੀਨਾਰ ਦੇ ਤੌਰ ਤੇ ਪ੍ਰੋਗਰਾਮ ਕਰਵਾਉਣਾ, ਇਸਤ੍ਰੀ ਸਤਿਸੰਗ ਜਥਿਆ ਵਿਚਕਾਰ ਕੀਰਤਨ ਮੁਕਾਬਲੇ ਕਰਾਉਣਾ ਅਤੇ ਇਤਿਹਾਸਿਕ ਗੁਰੂਧਾਮਾਂ ਵਿਚ ਵੱਡੇ ਪੱਧਰ ‘ਤੇ ਇਸਤ੍ਰੀ ਸਤਿਸੰਗ ਜਥਿਆ ਨੂੰ ਕੀਰਤਨ ਦੀ ਹਾਜ਼ਰੀ ਭਰਣ ਲਈ ਪ੍ਰਵਾਨਗੀ ਦੇਣਾ ਸ਼ਾਮਿਲ ਹੈ।
ਜੀ.ਕੇ. ਨੇ ਕਿਹਾ ਕਿ ਜਿਥੇ ਅਸੀਂ ਬੀਬੀਆਂ ਨੂੰ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਬਰਾਬਰਤਾ ਦਾ ਅਹਿਸਾਸ ਕਰਾਇਆ ਹੈ ਉਥੇ ਹੀ ਸਿੱਖ ਲੜਕੀਆਂ ਨੂੰ ਵਿੱਦਿਅਕ ਖੇਤਰ ਵਿਚ ਪਹਿਲ ਦੇ ਆਧਾਰ ਤੇ ਖਾਲਸਾ ਕਾਲਜਾਂ ਵਿਚ ਦਾਖਿਲਾ ਦੇਣ ਸਮੇਂ ਕਟ-ਆੱਫ਼ ਵਿਚ ਵਿਸ਼ੇਸ਼ ਛੂਟ ਦੇ ਕੇ ਸਿੱਖ ਮੁੰਡਿਆਂ ਤੋਂ ਵੱਧ ਮੌਕੇ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ਲੜਕੀਆਂ ਆਪਣੇ ਪੈਰਾ ‘ਤੇ ਖੜੇ ਹੋਕੇ ਖੁਦਮੁਖਤਿਆਰ ਹੋਣ। ਜੀ.ਕੇ. ਨੇ ਕਿਹਾ ਕਿ ਅੱਜ ਤਕ ਇਸਤ੍ਰੀ ਸੰਮੇਲਨ ਦੇ ਨਾਂ ‘ਤੇ ਬੁਲਾਰੇ ਆਪਣੀਆਂ ਮਿੱਠੀਆਂ ਗੱਲਾਂ ਕਰਕੇ ਨਿਕਲ ਜਾਂਦੇ ਸੀ ਪਰ ਪਹਿਲੀ ਵਾਰ ਕਮੇਟੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਦਾਸ ਬੀਬੀਆਂ ਦੇ ਹਰ ਸਵਾਲ ਦਾ ਬੇਝਿਝਕ ਜਵਾਬ ਦੇਣ ਲਈ ਤਿਆਰ ਹੈ ਬੇਸ਼ਕ ਉਹ ਸਵਾਲ ਕੌਮ ਨਾਲ ਸਬੰਧਿਤ ਹੋਵੇ ਜਾਂ ਸਮਾਜ ਨਾਲ।
ਜੀ.ਕੇ. ਨੇ ਇਸ਼ਾਰਾ ਕੀਤਾ ਕਿ ਬੀਤੇ 3.5 ਸਾਲ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਵੀ ਜਵਾਬ ਦੇਣ ਤੋਂ ਉਹ ਪਾਸਾ ਨਹੀਂ ਵੱਟਣਗੇ। ਜੀ.ਕੇ. ਨੇ ਪਾਰਟੀ ਅਹੁਦੇਦਾਰਾਂ ਨੂੰ ਜਨਸੰਪਰਕ ਦੀ ਤਾਕਤ ਨੂੰ ਸਮਝਣ ਦੀ ਨਸੀਹਤ ਦਿੰਦੇ ਹੋਏ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਸੰਗਤਾਂ ਤਕ ਪਹੁੰਚਾਉਣ ਵਾਸਤੇ ਮੈਦਾਨ ਵਿਚ ਨਿੱਤਰਣ ਦਾ ਸੱਦਾ ਦਿੱਤਾ। ਜੀ.ਕੇ. ਨੇ ਸੰਮੇਲਨ ਤੋਂ ਪਹਿਲਾ ਬੀਬੀਆਂ ਦੀ ਵੈਸਟ ਤੇ ਸਾਊਥ ਜੋਨ ਦੀ ਹੋਈ ਭਰਵੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਕਮੇਟੀ ਮੈਂਬਰਾਂ ਨੂੰ ਈਸਟ ਅਤੇ ਨੌਰਥ ਜੋਨ ਦੀ ਮੀਟਿੰਗ ਨੂੰ ਵੱਡੇ ਪੱਧਰ ਤੇ ਕਾਮਯਾਬ ਬਣਾਉਣ ਦੀ ਹਿਦਾਇਤ ਦਿੱਤੀ। ਜੀ.ਕੇ. ਨੇ ਇਸ ਮੌਕੇ ਕਈ ਭੱਖਦੇ ਮਸਲਿਆਂ ‘ਤੇ ਕਮੇਟੀ ਦੀ ਸੋਚ ਨੂੰ ਵੀ ਸਾਹਮਣੇ ਰੱਖਿਆ।
ਪਾਰਟੀ ਦੇ ਸੁਬਾਈ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਚੋਣਾਂ ਤੋਂ ਪਹਿਲੇ ਆਪਣੀ ਜਿੰਮੇਵਾਰੀਆਂ ਪਾਰਟੀ ਦਫ਼ਤਰ ਪੁੱਜ ਕੇ ਯੋਗ ਸਥਾਨ ‘ਤੇ ਲਗਵਾਉਣ ਦੀ ਕਾਰਕੂਨਾਂ ਨੂੰ ਬੇਨਤੀ ਕੀਤੀ। ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਮੇਲਨ ਦੀ ਲੋੜ ਤੇ ਚਾਨਣਾ ਪਾਇਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਗੁਰਵਿੰਦਰ ਪਾਲ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਕੈਪਟਨ ਇੰਦਰਪ੍ਰੀਤ ਸਿੰਘ, ਦਰਸ਼ਨ ਸਿੰਘ, ਸਮਰਦੀਪ ਸਿੰਘ ਸੰਨੀ, ਹਰਜਿੰਦਰ ਸਿੰਘ, ਜੀਤ ਸਿੰਘ, ਬੀਬੀ ਧੀਰਜ ਕੌਰ, ਅਕਾਲੀ ਆਗੂ ਵਿਕਰਮ ਸਿੰਘ, ਗੁਰਮੀਤ ਸਿੰਘ ਫੈਡਰੇਸ਼ਨ, ਤ੍ਰਿਲੋਚਨ ਸਿੰਘ ਢਿੱਲੋ, ਹਰਜੀਤ ਸਿੰਘ ਬੇਦੀ, ਬੀਬੀ ਰਣਜੀਤ ਕੌਰ, ਬੀਬੀ ਨਰਿੰਦਰ ਕੌਰ, ਅਮਰਜੀਤ ਕੌਰ ਪਿੰਕੀ, ਬੀਬੀ ਤਰਵਿੰਦਰ ਕੌਰ ਖਾਲਸਾ, ਬੀਬੀ ਗਿੰਨੀ ਕੌਰ ਵਾਲੀਆ, ਬੀਬੀ ਹਰਪ੍ਰੀਤ ਕੌਰ, ਬੀਬੀ ਬਲਜੀਤ ਕੌਰ, ਸਿਮਰਤ ਸਿੰਘ ਅਤੇ ਰਾਜਾ ਹਰਵਿੰਦਰ ਜੀਤ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply