
ਫਾਜ਼ਿਲਕਾ, 24 ਸਤੰਬਰ (ਵਿਨੀਤ ਅਰੋੜਾ)- ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਵਿਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇੱਕ ਦਿਨਾਂ ਐਡਵੋਕੇਸੀ ਸੈਮੀਨਾਰ ਲਗਾਇਆ ਗਿਆ।ਜਾਣਕਾਰੀ ਦਿੰਦੇ ਹੋਏ ਸਕੂਲ ਮੁੰਖੀ ਸੰਦੀਪ ਸਚਦੇਵਾ ਨੇ ਦੱਸਿਆ ਕਿ ਸੈਮੀਨਾਰ ਵਿਚ ਕਮਿਊਨਿਟੀ ਸੈਂਟਰ ਖੂਈਖੇੜਾ ਤੋਂ ਡਾ. ਦੀਪਾਲੀ, ਜਗਦੀਸ਼ ਗੁਮਨ ਫਾਰਮਾਸਿਸਟ ਨੇ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ 13 ਤੋਂ 16 ਸਾਲ ਤੱਕ ਦੀਆਂ ਲੜਕੀਆਂ ਦੇ ਲਈ ਸਮਾਂ ਬਹੁਤ ਮੁਸ਼ਕਲ ਭਰਿਆ ਹੁੰਦਾ ਹੈ। ਜਿਸ ਤਰ੍ਹਾਂ ਸਰੀਰਕ ਤੋਰ ਤੇ ਕਈ ਬਦਲਾਅ ਆਉਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਗਲਤਫਹਮੀਆਂ ਪੈਦਾ ਹੋ ਜਾਂਦੀਆ ਹਨ। ਗਿਆਨ ਦੀ ਕਮੀ ਹੋਣ ਕਾਰਨ ਕਈ ਜਟਿਲ ਸਮਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਸਮੇਂ ਦੌਰਾਨ ਲੜਕੀਆਂ ਦੀਆਂ ਮਾਤਾਵਾਂ ਨੂੰ ਆਪਣੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਹਰ ਮੁਸ਼ਕਲ ਦਾ ਹੱਲ ਹੋ ਸਕੇ ਤਾਂ ਖੁਦ ਨਹੀਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀਆਂ 9ਵੀਂ ਅਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ, ਮੈਡਮ ਅੰਜ਼ਨਾ, ਗਗਨਜੋਤ ਕੌਰ ਅਤੇ ਨੀਰੂ ਰਤਨ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media