
ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਇਥੋਂ ਨੇੜਲੇ ਪਿੰਡ ਸਿੱਧਵਾਂ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੋਲਿੰਗ ਬੂਥ ‘ਤੇ ਬੀ.ਐਲ.ਓ ਹਰਜੀਤ ਸਿੰਘ ਵਲੋਂ ਡਿਊਟੀ ਦੌਰਾਨ ਵੋਟਰ ਲਿਸਟਾਂ ਵਿੱਚ ਵੋਟਰਾਂ ਦੇ ਨਾਮ ਪਤੇ ਤੇ ਜਨਮ ਮਿਤੀ ਆਦਿ ਦੀਆਂ ਤਰੁੱਟੀਆਂ ਦਰੁੱਸਤ ਕੀਤੀਆਂ ਗਈਆਂ ਅਤੇ 1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ ਦੀਆਂ ਨਵੀਆਂ ਵੋਟਾਂ ਵੀ ਬਣਾਈਆਂ ਗਈਆਂ।ਇਸ ਸਮੇਂ ਵੱਡੀ ਗਿਣਤੀ ਚ’ ਇਲਾਕਾ ਵਾਸੀਆਂ ਤੋਂ ਇਲਾਵਾ ਯੂਥ ਸਰਕਲ ਇੰਚਾਰਜ ਗੁਰਲਾਲ ਸਿੰਘ ਸਿੱਧਵਾਂ, ਸਾਬਕਾ ਸਰਪੰਚ ਦਰਸ਼ਨ ਸਿੰਘ ਸਿੱਧਵਾਂ, ਮਾਸਟਰ ਸਤਨਾਮ ਸਿੰਘ, ਅਕਾਲੀ ਆਗੂ ਹਰਚਰਨ ਸਿੰਘ ਬਰਾੜ, ਅਕਾਲੀ ਆਗੂ ਹਰਜੀਤ ਸਿੰਘ ਸਿੱਧਵਾਂ, ਪਹਿਲਵਾਨ ਬਲਬੀਰ ਸਿੰਘ ਆਦਿ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media