
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਦਿਨੇਸ਼ ਬੱਸੀ ਦੀ ਅਗਵਾਈ ਵਿਚ ਕਾਂਗਰਸ ਦੀ ਆਵਾਜ ਫਤਿਹ ਹੋਗਾ ਪੰਜਾਬ ਦੇ ਤਹਿਤ ਹਲਕਾ ਪੂਰਬੀ ਦੇ ਮਾਲ ਮੰਡੀ ਇਲਾਕੇ ਵਿਚ ਸੈਂਕੜਿਆ ਦੀ ਗਿਣਤੀ ਵਿਚ ਇਕ ਮੋਟਰਸੲਾੀਕਲ ਰੈਲੀ ਕੱਢੀ ਗਈ ।ਰੈਲੀ ਵਿਚ ਨੌਜਵਾਨਾ ਨੇ ਭਾਰੀ ਗਿਣਤੀ ਵਚ ਹਿੱਸਾ ਲੈਂਦੇ ਹੋਏ ਅਕਾਲੀ ਭਾਜਪਾ ਗਠਜੋੜ ਦੀਆਂ ਜਨਤਾ ਵਿਰੋਧੀ ਨੀਤੀਆ ਦੀ ਪੋਲ ਖੋਲੀ।ਇਸ ਰੈਲੀ ਵਿਚ ਆਈ ਵੀ ਸੀ ਦੇ ਜਨਰਲ ਸੈਕਟਰੀ ਡਾ. ਰਾਜਿੰਦਰ ਮੌਂਡ,ਪੀ ਵਾਈ ਸੀ ਅੰਮ੍ਰਿਤਸਰ ਦੇ ਇੰਚਾਰਜ ਦੀਪਇੰਦਰ ਰੰਧਾਵਾ ਅਤੇ ਲੋਕਸਭਾ ਯੂਥ ਕਾਂਗਰਸ ਦੇ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ ਵਿਸ਼ੇਸ ਰੂਪ ਵਿਚ ਸ਼ਾਮਿਲ ਹੋਏ।
ਰੈਲੀ ਨੂੰ ਜਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਜਤਿੰਦਰ ਸੋਨੀਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੈਲੀ ਮਕਬੂਲਪੁਰਾ ਤੋ ਪ੍ਰਤਾਪ ਨਗਰ, ਆਜਾਦ ਨਗਰ, ਸੁਲਤਾਨਵਿੰਡ ਰੋਡ, ਸੁਲਤਾਨਵਿੰਡ ਗੇਟ, ਅਜੀਤ ਨਗਰ, ਸੌ ਫੁੱਟੀ ਰੋਡ, ਜੌੜਾ ਫਾਟਕ, ਕ੍ਰਿਸ਼ਨਾ ਨਗਰ, ਜੱਜ ਨਗਰ, ਮੋਹਕਮਪੁਰਾ, ਪਵਨ ਨਗਰ,ਤਿਲਕ ਨਗਰ ਤੋ ਹੁੰਦੀ ਹੋਈ ਬਟਾਲਾ ਰੋਡ ਮੂਦਲ,ਵੇਰਕਾ,ਅਤੇ ਵੱਲੇ ਜਾ ਕੇ ਸਮਾਪਤ ਹੋਵੇਗੀ।ਸ਼ਹਿਰ ਵਿਚ ਵੱਖਰੇ ਵੱਖਰੇ ਥਾਵਾ ਉਤੇ ਇਸ ਮੋਟਰਸਾਈਕਲ ਰੈਲੀ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਬੱਸੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਬੰਧਨ ਸਰਕਾਰ ਕਮਿਸ਼ਨਖੋਰਾਂ ਦੀ ਸਰਕਾਰ ਹੈ ।ਇਸ ਸਰਕਾਰ ਨੇ ਵਿਕਾਸ ਦੇ ਨਾਮ ਤੇ ਆਪਣੇ ਚਹੇਤੇ ਅਧਿਕਾਰੀਆਂ ਦੀ ਮਦਦ ਨਾਲ ਕਰੋੜਾਂ ਰੁਪਇਆਂ ਦੀਆਂ ਕਮਿਸ਼ਨਾਂ ਖਾਧੀਆਂ ਹਨ।ਉਹਨਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਮੰਡੀ ਜਿਸ ਦੀ ਪੂਰੀ ਦੁਨੀਆਂ ਵਿਚ ਆਪਣੀ ਇਕ ਵੱਖਰੀ ਪਛਾਣ ਸੀ।ਇਸ ਮੰਡੀ ਨੂੰ ਟੈਕਸ ਦੀਆਂ ਨੀਤੀਆਂ ਨਾਲ ਤਬਾਹ ਕਰ ਦਿੱਤਾ ਗਿਆ।ਸ਼ਹਿਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਅਮਨ ਕਾਨੂੰਨ ਨੂੰ ਸ਼ਰੇਆਮ ਸਰਕਾਰ ਦੇ ਲੀਡਰਾਂ ਵਲੋ ਠਂੇਗਾ ਦਿਖਾਇਆ ਜਾ ਰਿਹਾ ਹੈ।ਇਸ ਮੌਕੇ ਤੇ ਗੁਰਦੀਪ ਪਹਿਲਵਾਨ, ਰੋਫਿਤ ਸ਼ਰਮਾ, ਬਿੱਲਾ ਧੁਮਨ, ਤਰੁਣ ਜੋਸ਼ੀ, ਸਤਨਾਮ ਸਿੰਘ ਸਾਬਾ, ਰਾਜ ਕੁਮਾਰ, ਬਲਪ੍ਰੀਤ ਰੋਜਰ, ਲੱਕੀ ਰਾਜਪੂਤ, ਸੋਨੂੰ ਰਾਣਾ, ਰੋਹਿਤ ਮਲਹੋਤਰਾ, ਬੱਬੂ ਪਹਿਲਵਾਨ, ਮੰਗਾ ਪ੍ਰਧਾਨ, ਗੋਲਡੀ, ਰਾਜਾ, ਸੰਦੀਪ, ਗਗਨਦੀਪ, ਸ਼ੰਮੀ, ਰਿਸ਼ੀ ਸ਼ਰਮਾ, ਸ਼ੈਲਿਦਰ ਸਿੰਘ ਹਾਜਿਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media