Friday, March 20, 2026

ਮਾਤਾ ਸਵਰਨ ਕੌਰ ਦੇ ਸ਼ਰਧਾਂਜਲੀ ਸਮਾਗਮ ‘ਚ ਵੱਖ ਵੱਖ ਆਗੂਆਂ ਕੀਤਾ ਦੁੱਖ ਸਾਂਝਾ

U
U

ਚੌਂਕ ਮਹਿਤਾ, 28 ਸਤੰਬਰ (ਜੋਗਿੰਦਰ ਸਿੰਘ ਮਾਣਾ)- ਚੇਅਰਮੈਨ ਸਤਨਾਮ ਸਿੰਘ ਜ ਦੀ ਮਾਤਾ ਸਵਰਨ ਕੌਰ ਚੂੰਗ ਜੋ ਕਿ ਪਿਛਲੀ ਦਿਨੀ ਆਪਣੀ ਸੰਸਾਰਕ ਯਾਤਰਾ ਪੂਰਾ ਕਰ ਗਏ ਹਨ ਨਮਿਤ ਸਰਧਾਂਜਲੀ ਸਮਾਗਮ ਪਿੰਡ ਚੂੰਗ ਵਿਖੇ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਸੰਗਤਾਂ ਨੂੰ ਸਰਵਣ ਕਰਾਇਆ ਜਿਸ ਦੇ ਮਗਰਂੋ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹਲਕਾ ਵਿਧਾਇਕ ਜਲਾਲ ਉਸਮਾਂ ਤੇ ਉਹਨਾਂ ਦੇ ਨਾਲ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ, ਮੈਨਜਰ ਮੋਹਣ ਸਿੰਘ ਕੰਗ ਬਾਬਾ ਬਕਾਲਾ, ਐਸ. ਐਚ.ਓ ਮਹਿਤਾ ਸੁਰਿੰਦਰ ਸਿੰਘ ਪਵਾਰ, ਤੇਜਿੰਦਰਪਾਲ ਸਿੰਘ ਲਾਡੀ ਮੈਂਬਰ ਜਿਲਾ ਯੋਜਨਾ ਬੋਰਡ, ਜਤਿੰਦਰ ਸਿੰਘ ਲੱਧਾਮੰਡਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਮਹਿੰਗਾ ਸਿੰਘ ਚੂੰਗ, ਗੁਰਮੁੱਖ ਸਿੰਘ ਸਾਹਬਾ ਆਦਿ ਲੀਡਰਸ਼ਿਪ ਨੇ ਮਾਤਾ ਸਵਰਨ ਕੌਰ ਨੂੰ ਆਪਣੇ ਸਰਧਾਂ ਦੇ ਫੁਲ ਭੇਟ ਕਰਕੇ ਸਰਧਾਂਜਲੀ ਦਿਤੀ ਅਤੇ ਇਸ ਸਮੇ ਪਹੁੰਚੇ ਹੋਈ ਆਗੂਆ ਦਾ ਚੇਅਰਮੈਨ ਸਤਨਾਮ ਸਿੰਘ ਉਨਾਂ ਦੇ ਭਰਾਤਾ ਗੁਰਨਾਮ ਸਿੰਘ, ਮੇਜਰ ਸਿੰਘ ਨੇ ਧੰਨਵਾਦ ਕੀਤਾ।ਇਸ ਮੌਕੇ ਪ੍ਰਿੰ. ਹਰਭਜਨ ਸਿੰਘ ਸੇਖੋਂ, ਏ ਐਸ ਆਈ ਅਵਤਾਰ ਸਿੰਘ, ਜਗਤਾਰ ਸਿੰਘ, ਕੇਵਲ ਸਿੰਘ ਮਹਿਤਾ ਚੂੰਗ, ਮਨਦੀਪ ਸਿੰਘ ਖੱਬੇ, ਤਰਸੇਮ ਸਿੰਘ ਹੇਪੀ, ਤਰਲੋਕ ਸਿੰਘ, ਹਰਪਾਲ ਸਿੰਘ ਆਦਿ ਸਮੁੱਚੀ ਸੰਗਤ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply