Tuesday, September 29, 2026

ਜੇ.ਈ ਪੀ.ਐਸ.ਪੀ.ਸੀ.ਐਲ. ਸ਼ਹਿਰੀ ਰਿਸ਼ਵਤ ਦੇ ਦੋਸ਼ ਹੇਠ ਕਾਬੂ

ਬਠਿੰਡਾ, 30 ਸਤਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਜੀਲੈਸ ਵਿਭਾਗ ਵਲੋਂ ਰਿਸ਼ਵਤ ਦੇ ਦੋਸ਼ ਵਿੱਚ ਨਛੱਤਰ ਸਿੰਘ ਜੇ.ਈ ਪੀ.ਐਸ.ਪੀ.ਸੀ.ਐਲ. ਸ਼ਹਿਰੀ ਸਬ-ਡਵੀਜ਼ਨ, ਕੋਟਕਪੂਰਾ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਮੁਕੱਦਮਾ ਨੰਬਰ 19 ਮਿਤੀ 29-09-2016 ਅ/ਧ 7,13 (2)88 ਪੀ.ਸੀ ਐਕਟ ਥਾਣਾ ਵਿਜੀਲੈਸ ਬਿਊਰੋ ਬਠਿੰਡਾ ਦਰਜ ਕੀਤਾ ਹੈ।ਮੁਦਈ ਜਸਵਿੰਦਰ ਸਿੰਘ ਪੁੱਤਰ ਹਜੂਰਾ ਸਿੰਘ, ਕੌਮ ਜੱਟ ਸਿੱਖ, ਵਾਸੀ ਪਿੰਡ ਹਰੀਨੌ, ਤਹਿਸੀਲ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀ ਨਛੱਤਰ ਸਿੰਘ ਜੇ.ਈ. ਪੀ.ਐਸ.ਪੀ.ਸੀ.ਐਲ. ਸ਼ਹਿਰੀ ਸਬ-ਡਵੀਜ਼ਨ, ਕੋਟਕਪੂਰਾ ਵਲੋਂ 5000/- ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ, ਦੋਸ਼ੀ ਨਛੱਤਰ ਸਿੰਘ ਜੇ.ਈ. ਪੀ.ਐਸ.ਪੀ.ਸੀ.ਐਲ. ਸ਼ਹਿਰੀ ਸਬ-ਡਵੀਜ਼ਨ, ਕੋਟਕਪੂਰਾ ਉਕਤ ਨੂੰ ਇੰਸਪੈਕਟਰ ਸੰਜੀਵ ਕੁਮਾਰ, ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਵਲੋਂ ਸਮੇਤ ਮੁਦਈ, ਸੈਡ ਜਗਸੀਰ ਸਿੰਘ ਪੁੱਤਰ ਸ਼੍ਰੀ ਜਰਨੈਲ ਸਿੰਘ, ਵਾਸੀ ਪਿੰਡ ਮੌੜ, ਸਰਕਾਰੀ ਗਵਾਹਾਂ ਡਾ: ਰਿਪੂਦਮਨ ਸਿੰਘ, ਵੈਟਰਨਰੀ ਪੌਲੀ ਕਲੀਨਿਕ, ਫ਼ਰੀਦਕੋਟ ਅਤੇ  ਵਰਿੰਦਰ ਸਲਹੋਤਰਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੰਦਬਾਜਾ, ਜ਼ਿਲ੍ਹਾ ਫ਼ਰੀਦਕੋਟ ਅਤੇ ਰੇਡਿੰਗ ਪਾਰਟੀ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕਰਕੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਤਫਤੀਸੀ ਅਫਸਰ ਇੰਸਪੈਕਟਰ ਸੰਜੀਵ ਕੁਮਾਰ, ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਵਲੋਂ ਤਫਤੀਸ਼ ਜਾਰੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply